Hun Ghar vich hi Banao miti de gilasha Vich Gobar paa k Mufat Bijali

ਗੋਬਰ ਗੈਸ ਪਲਾਂਟ ਨਾਲ ਬਿਜਲੀ ਪੈਦਾ ਕਰਨ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਪਰ ਗੋਬਰ ਦੇ ਨਾਲ ਬਿਜਲੀ ਪੈਦਾ ਕਰਨ ਦਾ ਇੱਕ ਅਨੋਖੇ ਤਰੀਕੇ ਨਾਲ ਪ੍ਰਯੋਗ ਹੋ ਰਿਹਾ ਹੈ | ਇਸ ਅਨੋਖੀ ਹੀ ਤਕਨੀਕ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ ਹੈ ਇਕ ਕਿਸਾਨ ਦੀ 16 ਸਾਲਾਂ ਕੁੜੀ ਨੇ ,ਉਸਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਖੇਤਾਂ ਵਿਚੋ ਬਿਜਲੀ ਦੀ ਲਾਇਨ ਲੰਘਦੀ ਹੈ |

ਪਿੰਡ ਵਿੱਚ ਬਿਜਲੀ ਦੇ ਲਈ ਕੁੱਝ ਸਾਲ ਪਹਿਲਾਂ ਖੰਭੇ ਤਾਂ ਗੱਡ ਦਿੱਤੇ ਸੀ ਪਰ ਨਾ ਹੀ ਤਾਰ ਪਾਈ ਤੇ ਨਾ ਹੀ ਬਿਜਲੀ ਆਈ | ਰਾਸ਼ਨ ਦੀ ਦੁਕਾਨ ਤੋਂ ਮਿੱਟੀ ਦਾ ਤੇਲ ਵੀ ਮਹੀਨੇ ਵਿੱਚ ਇਕ ਪਰਿਵਾਰ ਨੂੰ ਕੇਵਲ ਦੋ ਲੀਟਰ ਹੀ ਮਿਲਦਾ ਸੀ ਇਸ ਲਈ ਘਰ ਵਿੱਚ ਰੋਸ਼ਨੀ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਸੀ |

ਉਸਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਕਿਤਾਬ ਵਿੱਚ ਪੜਿਆ ਸੀ ਕਿ ਇਸ ਤਰਾਂ ਹੋ ਸਕਦਾ ਹੈ ਜਦ ਉਸਨੇ ਇਸ ਦਾ ਪ੍ਰੈਕਟੀਕਲ ਕਰ ਕੇ ਦੇਖ਼ਿਆ ਤਾਂ ਲਾਇਟ ਆਉਣੀ ਸ਼ੁਰੂ ਹੋ ਗਈ ਲਾਇਟ ਚੱਲਣ ਤੋਂ ਬਾਅਦ ਉਸਨੇ ਬਿਜਲੀ ਤੇ ਚੱਲਣ ਵਾਲਾ ਹੋਰਨ ਲਗਾ ਕੇ ਦੇਖਿਆ ਤੇ ਉਸਦੇ ਨਾਲ ਹੋਰਨ ਵੀ ਚੱਲਣ ਲੱਗ ਗਿਆ ਫਿਰ ਉਸਨੇ ਇਕ ਦਿਨ ਸੋਚਿਆ ਕੇ ਕਿਓੁਂ ਨਾ ਇਸ ਤੇ ਮੋਬਾਇਲ ਵੀ ਚਾਰਜ ਕਰਕੇ ਦੇਖਿਆ ਜਾਵੇ ਤੇ ਉਸ ਤੇ ਮੋਬਾਇਲ ਵੀ ਚਾਰਜ ਹੋਣਾ ਸ਼ੁਰੂ ਹੋ ਗਿਆ

ਫਿਰ ਉਸਨੇ ਬਿਜਲੀ ਬਣਾਉਣ ਲਈ ਇਕ ਸਸਤਾ ਬੱਲਬ ਤੇ ਬੇਕਾਰ ਸੈਲ ਲੈ ਲਏ ਤੇ ਫਿਰ ਸੈਲ ਤੋਂ ਕਵਰ ਉਤਾਰ ਕੇ ਅਰਥ ਤੇ ਕਰੰਟ ਵਾਲੀਆਂ ਤਾਰਾਂ ਨੂੰ ਜੋੜ ਦਿੱਤਾ ਤੇ ਫਿਰ ਅਲੱਗ-ਅਲੱਗ ਮਿੱਟੀ ਦੇ ਬਣੇ ਕਟੋਰੇ ਵਿੱਚ ਗੋਬਰ ਪਾ ਕੇ ਇਨਾਂ ਤਾਰਾਂ ਨੂੰ ਕਟੋਰੇ ਵਿੱਚ ਰੱਖ ਦਿੱਤਾ ਤੇ ਫਿਰ ਇਸ ਗੋਬਰ ਵਿੱਚ ਨਮਕ ਅਤੇ ਕਪੜੇ ਧੋਣ ਵਾਲਾ ਸਾਬਣ ਮਿਲਾ ਦਿੱਤਾ |ਇਸ ਪ੍ਰੋਜੇਕਟ ਵਿੱਚ ਸਫਲਤਾ ਵੇਖ ਕੇ ਪੂਰੇਝਾਮ ਦੇ ਲੋਕਾਂ ਨੇ ਵੀ ਆਪਣੇ ਘਰਾਂ ਵਿੱਚ ਬਿਜਲੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਆਸ-ਪਾਸ ਦੇ ਹਜਾਰਾਂ ਪਿੰਡਾਂ ਨੇ ਵੀ ਏ ਘਰੇਲੂ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ |

ਇਸ ਪਿੰਡ ਦੇ ਹੀ ਇੱਕ ਆਦਮੀ ਦਾ ਕਹਿਣਾ ਹੈ ਕਿ ਜੋ ਸੈਲ ਅਸੀਂ ਖ਼ਰਾਬ ਸਮਝ ਕੇ ਕੂੜੇ ਵਿੱਚ ਸੁੱਟ ਦਿੰਦੇ ਹਾਂ ਇਨਾਂ ਸੈਲਾਂ ਤੇ ਗੋਬਰ ਦੇ ਨਾਲ ਬਿਜਲੀ ਪੈਦਾ ਕੀਤੀ ਸਕਦੀ ਹੈ |ਬਿਜਲੀ ਬਣਾਉਣ ਦਾ ਇਹ ਤਰੀਕਾ ਪੂਰੇਝਾਮ ਦੇ ਹਰ ਇੱਕ ਬੱਚੇ ਦੇ ਵੀ ਸਮਝ ਆ ਚੁਕਿਆ ਹੈ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਇਸ ਘਰੇਲੂ ਤਰੀਕੇ ਨਾਲ ਪੜਾਈ ਕਰਨ ਵਿੱਚ ਬਹੁਤ ਮੱਦਦ ਮਿਲਦੀ ਹੈ ਤੇ ਇਸਦੀ ਰੋਸ਼ਨੀ ਲਾਲਟਨ ਵਰਗੀ ਹੈ ਇੰਨੀ ਸਸਤੀ ਬਿਜਲੀ ਮਿਲਣ ਨਾਲ ਪਿੰਡ ਦੇ ਲੋਕ ਬਹੁਤ ਖ਼ੁਸ ਹੋ ਰਹੇ ਹਨ |

ਹਾਲਾਕਿ ਲੋਕਾਂ ਨੂੰ ਇਸ ਘਰੇਲੂ ਬਿਜਲੀ ਬਾਰੇ ਪਹਿਲਾਂ ਕੋਈ ਵੀ ਜਾਣਕਾਰੀ ਨਹੀ ਸੀ | ਪਿੰਡ ਦੇ ਲੋਕਾਂ ਨੂੰ ਓੁਮੀਦ ਹੈ ਕਿ ਜਦ ਇਸ ਤਕਨੀਕ ਨੂੰ ਨੂੰ ਹੌਲੀ ਹੌਲੀ ਹੋਰ ਵਧੀਆ ਬਣਾ ਕੇ ਇਸ ਤੋਂ ਜਿਆਦਾ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਸ ਨਾਲ ਦੇਸ਼ ਦੀ ਤਰੱਕੀ ਲਈ ਵੀ ਸਹਾਇਤਾ ਮਿਲੇਗੀ |

LEAVE A REPLY

Please enter your comment!
Please enter your name here