ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਲੰਗਾਹ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ‘ਚ ਅੱਜ ਪੇਸ਼ ਕੀਤਾ ਗਿਆ ਸੀ। ਲੰਗਾਹ ‘ਤੇ ਮਹਿਲਾ ਪੁਲਿਸ ਕਾਂਸਟੇਬਲ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਲੰਗਾਹ ਨੇ ਗੁਰਦਾਸਪੁਰ ਅਦਾਲਤ ‘ਚ ਆਤਮ ਸਮਰਪਣ ਕੀਤਾ ਸੀ। ਲੰਗਾਹ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਕਰਾਰ ਦੇ ਕੇ ਵਿਰੋਧੀਆਂ ਦੀ ਸਾਜਿਸ਼ ਦੱਸਿਆ ਸੀ। ਲੰਗਾਹ ਨੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ‘ਤੇ ਪੂਰੀ ਸਾਜਿਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਲੰਗਾਹ ਦਾ ਕਹਿਣਾ ਹੈ ਕਿ ਉਹ ਉਸ ਨੂੰ ਜਵਾਬ ਜ਼ਰੂਰ ਦਵੇਗਾ।

ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਮਾਮਲੇ ਚ’ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ’ ਭੇਜਣ ਦੇ ਹੁਕਮ ਦਿੱਤੇ।ਅਦਾਲਤੀ ਹੁਕਮਾਂ ਤੋਂ ਬਾਅਦ ਲੰਗਾਹ ਨੂੰ ਕਪੂਰਥਲਾ ਜੇਲ੍ਹ ਭੇਜਿਆ ਜਾ ਰਿਹਾ।ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉੱਤੇ ਬਲਾਤਕਾਰ ਦਾ ਕੇਸ ਬਣ ਜਾਣ ਤੇ ਹਲਕੇ ਵਿੱਚ ਇਸ ਦਾ ਮਾਰੂ ਅਸਰ ਪੈਣ ਕਾਰਨ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਸੈਕਸ ਸਕੈਂਡਲ ਬਾਰੇ ਜਿਹੋ-ਜਿਹੀ ਵੀਡੀਓ ਜਨਤਕ ਹੋਈ ਹੈ, ਉਸ ਕਾਰਨ ਲੰਗਾਹ ਤੇ ਉਸ ਦੇ ਪਰਿਵਾਰ ਦੋਵਾਂ ਲਈ ਸਥਿਤੀ ਬੇਹੱਦ ਸ਼ਰਮਨਾਕ ਹੋ ਗਈ ਹੈ। ਇਹ ਵੀ ਸੂਚਨਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਹੋਣ ਕਾਰਨ ਤੇ ਅੰਮ੍ਰਿਤਧਾਰੀ ਸਿੱਖ ਵੱਲੋਂ ਅਜਿਹੀ ਬੇਹੁਰਮਤੀ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਵੀ ਸੁੱਚਾ ਸਿੰਘ ਲੰਗਾਹ ਉੱਤੇ ਕਾਰਵਾਈ ਹੋ ਸਕਦੀ ਹੈ ਅਤੇ ਇਸ ਲਈ ਉਨ੍ਹਾਂ ਵਿਰੁੱਧ ਧਾਰਾ 295 ਦਾ ਕੇਸ ਦਰਜ ਕੀਤਾ ਜਾ ਸਕਦਾ ਹੈ, ਜੋ ਹਾਲ ਦੀ ਘੜੀ ਪੁਲਿਸ ਵਲੋਂ ਨਹੀਂ ਕੀਤਾ ਗਿਆ।

LEAVE A REPLY