ਹੁਸ਼ਿਆਰਪੁਰ ਦੇ ਪਿੰਡ ਬੱਸੀ ਜਲਾਲ ਦਾ ਇੱਕ ਸ਼ਾਦੀਸ਼ੁਦਾ ਨੌਜਵਾਨ ਕਲੋਆ ਪਿੰਡ ਦੀ ਨਬਾਲਿਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਗੋਆ ਲੈ ਗਿਆ, ਉੱਥੇ ਉਸ ਨਾਲ ਵਿਆਹ ਕੀਤਾ। ਪਰ 15 ਦਿਨ ਬਾਅਦ ਦੋਨਾਂ ਦੀ ਲਾਸ਼ ਦਰਖਤ ਨਾਲ ਲਟਕਦੀ ਮਿਲੀ। ਇਸ ਕੇਸ ਵਿੱਚ ਟਾਂਡਾ ਥਾਣੇ ਦੀ ਪੁਲਿਸ ਨੇ ਕੁੜੀ ਦੀ ਮਾਂ ਨਰਿੰਦਰ ਕੌਰ ਦੇ ਬਿਆਨ ‘ਤੇ 8 ਅਕਤੂਬਰ ਨੂੰ ਨੌਜਵਾਨ ਬਲਜੀਤ ਸਿੰਘ ਉਰਫ ਬੰਟੀ ਦੇ ਖਿਲਾਫ FIR ਨੰਬਰ 219, ਧਾਰਾ 363, 366 ਏ ਦੇ ਤਹਿਤ ਕੇਸ ਵੀ ਦਰਜ ਕੀਤਾ ਸੀ।

ਦੋਨੇ ਚਾਰ ਅਕਤੂਬਰ ਨੂੰ ਘਰ ਤੋਂ ਭੱਜੇ ਸਨ। ਬੱਸੀ ਜਲਾਲ ਦਾ ਰਹਿਣ ਵਾਲਾ ਬਲਜੀਤ ਸਿੰਘ ਉਰਫ ਬੰਟੀ ਦਾ ਵਿਆਹ ਢਾਈ ਸਾਲ ਪਹਿਲਾਂ ਸ਼ਾਲੂ ਦੇ ਨਾਲ ਹੋਈ ਸੀ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਟੈਂਟ ਦੀ ਦੁਕਾਨ ਵਿੱਚ ਕੰਮ ਕਰਨ ਵਾਲਾ ਬਲਜੀਤ ਪਿੰਡ ਕਲੋਆ ਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਹਰਿੰਦਰ ਕੌਰ, ਜੋ 10+2 ਵਿੱਚ ਕੰਪਾਰਟਮੇਂਟ ਪੇਪਰ ਦੀ ਤਿਆਰੀ ਕਰ ਰਹੀ ਸੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਗੋਆ ਲੈ ਗਿਆ। 4 ਅਕਤੂਬਰ ਨੂੰ ਦੋਨੇ ਘਰ ਤੋਂ ਭੱਜ ਗਏ।

14 ਦਿਨ ਤੱਕ ਨਹੀਂ ਮਿਲਿਆ ਕੋਈ ਸੁਰਾਗ, 15ਵੇਂ ਦਿਨ ਮਿਲੀਆਂ ਲਾਸ਼ਾਂ
ਪਰਵਾਰਿਕ ਮੈਂਬਰਾਂ ਨੇ ਦੋਨਾਂ ਨੂੰ ਕਾਫ਼ੀ ਲੱਭਿਆ ਪਰ 14 ਦਿਨ ਤੱਕ ਕੋਈ ਸੁਰਾਗ ਨਹੀਂ ਮਿਲਿਆ।15 ਅਕਤੂਬਰ ਨੂੰ ਦੋਨਾਂ ਪਰਿਵਾਰਾਂ ‘ਚ ਉਸ ਸਮੇਂ ਸੋਗ ਛਾਅ ਗਿਆ ਜਦੋਂ ਗੋਆ ਤੋਂ ਪੁਲਿਸ ਨੇ ਫੋਨ ਕਰ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਕਿ ਬਲਜੀਤ ਸਿੰਘ ਅਤੇ ਹਰਿੰਦਰ ਕੌਰ ਦੀਆਂ ਲਾਸ਼ਾਂ ਇੱਕ ਦਰਖਤ ਨਾਲ ਲਟਕਦੀਆਂ ਮਿਲੀਆਂ ਹੈ। ਕੁੜੀ ਨੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਹੈ। ਜਿਸ ਦੇ ਨਾਲ ਸਾਫ਼ ਪਤਾ ਚੱਲਦਾ ਹੈ ਕਿ ਦੋਨਾਂ ਨੇ ਵਿਆਹ ਕਰਵਾ ਲਿਆ ਸੀ।

ਸਿਰੇ ਨਹੀਂ ਚੜ੍ਹ ਸਕੀ ਦੋਨਾਂ ਦੀ ਪ੍ਰੇਮ ਕਹਾਣੀ
ਦੋਨਾਂ ਦੀ ਪ੍ਰੇਮ ਕਹਾਣੀ ਸਿਰੇ ਚੜ੍ਹਨ ਦੀ ਬਜਾਏ ਮੌਤ ਵਿੱਚ ਤਬਦੀਲ ਹੋ ਹੋਈ। ਇਨ੍ਹਾਂ ਦੋਨਾਂ ਦੀਆਂ ਲਾਸ਼ਾਂ ਗੋਆ ਵਿੱਚ ਕੋਲਵਾ ਵਿੱਚ ਇੱਕ ਝੁਕੇ ਹੋਏ ਨਾਰੀਅਲ ਦੇ ਦਰਖਤ ‘ਤੇ ਲਟਕਦੀਆਂ ਮਿਲੀਆਂ। ਪੁਲਿਸ ਵਲੋਂ ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਉੱਥੇ ਦੇ ਸਰਕਾਰੀ ਮੈਡੀਕਲ ਕਾਲਜ ਬੇਮੋਲਿਮ ਵਿੱਚ ਰੱਖਵਾ ਦਿੱਤੀਆਂ। ਪਿਛਲੇ 15 ਦਿਨਾਂ ਤੋਂ ਸ਼ਰਮਿੰਦਗੀ ਝੱਲ ਰਹੇ ਦੋਨਾਂ ਦੇ ਪਰਿਵਾਰ ਵਾਲੇ ਇਸ ਦੁਖਦ ਸੂਚਨਾ ਨਾਲ ਟੁੱਟ ਚੁੱਕੇ ਹਨ।

ਮ੍ਰਿਤਕ ਲੜਕੀ ਦੀ ਮਾਂ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਣਾ ਟਾਂਡਾ ਦੀ ਪੁਲਿਸ ਨੂੰ ਇਸ ਬਾਰੇ ਵਿੱਚ ਸੂਚਨਾ ਦੇ ਦਿੱਤੀ ਸੀ, ਪਰ ਪੁਲਿਸ ਉਨ੍ਹਾਂ ਦੀ ਲੜਕੀ ਨੂੰ ਲੱਭ ਨਹੀਂ ਸਕੀ। ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਇਸ ਸਮੇਂ ਵਿਦੇਸ਼ ਵਿੱਚ ਹੈ,ਇਸ ਲਈ ਉਹ ਲੜਕੀ ਦੀ ਲਾਸ਼ ਲੈਣ ਲਈ ਗੋਆ ਨਹੀਂ ਜਾ ਸਕਦੀ। ਫਿਲਹਾਲ ਪੁਲਿਸ ਲੜਕੀ ਦੇ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਲਾਸ਼ ਲੈਣ ਲਈ ਗੋਆ ਗਈ ਹੈ।

ਪੋਸਟਮਾਰਟਮ ਰਿਪੋਰਟ ਤੋਂ ਹੀ ਪਤਾ ਚੱਲੇਗਾ ਮੌਤ ਦਾ ਕਾਰਨ
ਥਾਣਾ ਟਾਂਡਾ ਦੇ ਐਸਐਚਓ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਅਤੇ ਹਰਿੰਦਰ ਕੌਰ ਦੀਆਂ ਲਾਸ਼ਾਂ ਦੀ ਪਹਿਚਾਣ ਲਈ ਦੋਨਾਂ ਦੇ ਪਰਿਵਾਰਾਂ ਨੂੰ ਗੋਆ ਲੈ ਕੇ ਜਾ ਰਹੇ ਹਨ। ਗੋਆ ਪੁਲਿਸ ਨੇ ਦੋਨਾਂ ਦੀਆਂ ਲਾਸ਼ਾਂ ਨੂੰ ਲੋਕਲ ਸਰਕਾਰੀ ਮੈਡੀਕਲ ਕਾਲਜ ਬੇਮੋਲਿਮ ਵਿੱਚ ਰੱਖਵਾ ਦਿੱਤਾ ਹੈ।ਗੋਆ ਪੁਲਿਸ ਨੇ ਪੰਜਾਬ ਪੁਲਿਸ ਨੂੰ ਇਸ ਬਾਰੇ ਵਿੱਚ ਸੂਚਿਤ ਕੀਤਾ।ਮੌਤ ਦਾ ਕਾਰਨ ਦੋਨਾਂ ਦੀ ਪੋਸਟ ਮਾਰਟਮ ਰਿਪੋਰਟ ਮਿਲਣ ਦੇ ਬਾਅਦ ਹੀ ਪਤਾ ਚੱਲੇਗਾ। ਮਾਮਲੇ ਵਿੱਚ ਪੁਲਿਸ ਵਲੋਂ ਪੂਰੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

Shaukeen_Punjabi do not own the copyright of this video, we are posting this video only for entertainment purpose if the original copyright holder of this video want us to remove this video just mail us at shaukeenpunjabiofficial@gmail.com

LEAVE A REPLY