ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਥੇਰੇਸਾ ਮਈ ਤੋਂ ਮਾਫ਼ੀ ਦਾ ਪ੍ਰਸਤਾਵ ਭਾਰਤੀ ਮੂਲ ਦੇ ਸਾਂਸਦ ਨੇ ਹਾਊਸ ਵਿੱਚ ਪੇਸ਼ ਕੀਤਾ। ਈ.ਡੀ.ਐਮ. ਭਾਵ ਅਰਲੀ ਡੇ ਮੋਸ਼ਨ ਸਾਂਸਦ ਵਰਿੰਦਰ ਸ਼ਰਮਾ ਨੂੰ ਪੰਜ ਹੋਰ ਹੋਰ ਸੰਸਦ ਮੈਂਬਰਾਂ ਦਾ ਸਾਥ ਵੀ ਮਿਲਿਆ ਸਾਥ ਸ਼ਤਾਬਦੀ ਦੇ ਮੱਦੇਨਜ਼ਰ ਯਾਦਗਾਰੀ ਦਿਵਸ ਵਜੋਂ ਐਲਾਨਣ ਦੀ ਰੱਖੀ ਮੰਗ।ਭਾਰਤੀ ਦੀ ਅਜ਼ਾਦੀ ਦੀ ਜੰਗ ‘ਚ ਮੁੱਖ ਘਟਨਾ ਦੇ ਰੂਪ ਵਜੋਂ ਜਾਣੇ ਜਾਂਦੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ 19 ਅਪ੍ਰੈਲ 2019 ਨੂੰ 100ਵੀਂ ਵਰ੍ਹੇਗੰਢ ਮੌਕੇ ਜਾਂ ਇਸ ਤੋਂ ਪਹਿਲਾਂ ਬਰਤਾਨਵੀ ਸਰਕਾਰ ਵਲੋਂ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਇਸ ਗੱਲ ਦਾ ਪ੍ਰਗਟਾਵਾ ਬਰਤਾਨਵੀ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਕਰਦਿਆਂ ਕਿਹਾ ਕਿ ਇਹ ਘਟਨਾ ਭਾਰਤੀ ਇਤਿਹਾਸ ਦਾ ਇਕ ਹਿੱਸਾ ਹੈ ਅਤੇ ਇਸ ਬਾਰੇ ਕੋਈ ਵੀ ਟਿੱਪਣੀ ਕਰਨਾ ਜਾਂ ਬਿਆਨ ਦੇਣਾ ਜ਼ਲਦਬਾਜ਼ੀ ਹੋਵੇਗੀ।

ਸਿੱਖਾਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਬਲੈਕ ਕੰਟਰੀ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਬਹੁਤ ਸੰਜੀਦਾ ਮਾਮਲਾ ਹੈ। ਮੈਂ ਜਾਣਦਾ ਹਾਂ ਕਿ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਖਾਸ ਯਾਦਗਾਰੀ ਦਿਨ ਹੈ। ਮੇਰੀ ਪਤਨੀ ਦਾ ਪਰਵਾਰ ਵੀ ਸਿੱਖ ਹੈ। ਇਸ ਕਰ ਕੇ ਮੈਂ ਇਸ ਮਾਮਲੇ ਤੋਂ ਸੁਚੇਤ ਹਾਂ। ਜਦੋਂ ਸਮਾਂ ਆਵੇਗਾ ਅਸੀਂ ਇਸ ਬਾਰੇ ਅਗਲਾ ਕਦਮ ਉਠਾਵਾਂਗੇ।
ਇਸ ਯਾਦ ਨੂੰ ਸਹੀ ਢੰਗ ਨਾਲ ਯਾਦ ਕਰਾਂਗੇ।13 ਅਪ੍ਰੈਲ, 1919 ਨੂੰ ਅੰਮ੍ਰਿਤਸਰ `ਚ ਵਾਪਰੇ ਜਲ੍ਹਿਆਂਵਾਲੇ ਬਾਗ਼ ਕਾਂਡ ਤੋਂ ਬਾਅਦ ਵਿਸਾਖੀ ਦੇ ਇਤਿਹਾਸ ਵਿਚ ਇਕ ਅਜਿਹਾ ਅਧਿਆਇ ਜੁੜ ਗਿਆ ਜੋ ਅੱਜ ਉਸ ਕਾਂਡ ਦੇ 91ਵਰ੍ਹੇ ਬੀਤ ਜਾਣ ਦੇ ਬਾਅਦ ਵੀ ਵਿਸਾਖੀ ਆਉਣ `ਤੇ ਪੰਜਾਬੀਆਂ ਦੇ ਜ਼ਖ਼ਮ ਹਰੇ ਕਰ ਜਾਂਦਾ ਹੈ। ਭਾਵੇਂ ਕੋਈ ਭਾਰਤੀ ਹੋਵੇ ਜਾਂ ਵਿਦੇਸ਼ੀ ਹੋਵੇ, ਜਲ੍ਹਿਆਂਵਾਲਾ ਬਾਗ਼ `ਚ ਹੋਏ ਉਸ ਦੁੱਖਦ ਕਾਂਡ ਤੋਂ ਕੋਈ ਵੀ ਅਨਜਾਣ ਨਹੀਂ ਹੈ। 13 ਅਪ੍ਰੈਲ, 1919 ਨੂੰ ਉਪਰੋਕਤ ਬਾਗ਼ ਵਿਚ ਨਿਰਦੋਸ਼ ਤੇ ਨਿਹੱਥੇ ਲੋਕਾਂ `ਤੇ ਚੱਲੀਆਂ ਅੰਗਰੇਜ਼ ਦੀਆਂ ਅੰਨ੍ਹੇਵਾਹ ਗੋਲੀਆਂ ਨੇ ਬਾਗ਼ ਦੀ ਭੂਮੀ ਨੂੰ ਉਨ੍ਹਾਂ ਦੇ ਖੂਨ ਨਾਲ ਲਥਪਥ ਕਰਕੇ ਅਜਿਹਾ ਰੰਗ ਦੇ ਦਿੱਤਾ ਕਿ ਅੱਜ ਬਾਗ਼ ਦੀ ਮੁਕੰਮਲ ਭੂਮੀ, ਹਰ ਕੌਮ ਅਤੇ ਹਰ ਫਿਰਕੇ ਲਈ ਇਕ ਸਨਮਾਨਜਨਕ ਤੇ ਤੀਰਥ ਭੂਮੀ ਬਣ ਚੁੱਕੀ ਹੈ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਅਕਸਰ ਜਲ੍ਹਿਆਂਵਾਲਾ ਬਾਗ਼ ਅੱਗੋਂ ਨਿਕਲਦਿਆਂ ਸ਼ਰਧਾ-ਪੂਵਰਕ ਸੀਸ ਨਿਵਾ ਕੇ ਗੁਜ਼ਰਦੇ ਹਨ।
ਸੰਨ 1919 ਤੋਂ ਪਹਿਲਾਂ ਜਲ੍ਹਿਆਂ ਵਾਲਾ ਬਾਗ਼ ਕੋਈ ਖੂਬਸੂਰਤ ਅਤੇ ਸਨਮਾਨਜਨਕ ਬਾਗ਼ ਨਹੀਂ, ਸਗੋਂ 229 ਮੀਟਰ ਲੰਬਾ ਅਤੇ 183 ਮੀਟਰ ਚੌੜਾ ਇਕ ਬੇਢੰਗਾ ਜਿਹਾ ਭੂਮੀ ਦਾ ਟੁਕੜਾ ਸੀ ਜੋ ਕਦੇ ਭਾਈ ਹਿੰਮਤ ਸਿੰਘ ਜੱਲ੍ਹੇਵਾਲਾ (ਨਾਭਾ ਦੇ ਰਾਜਾ ਜਸਵੰਤ ਸਿੰਘ ਦੇ ਦਰਬਾਰੀ) ਦੀ ਜਾਇਦਾਦ ਸੀ। ਇਸ ਤਰ੍ਹਾਂ ਇਸ ਥਾਂ ਦਾ ਨਾਂਅ ਜੱਲ੍ਹੇਵਾਲਾ ਤੋਂ ਹੀ ਜਲ੍ਹਿਆਂਵਾਲਾ ਬਾਗ਼ ਪ੍ਰਸਿੱਧ ਹੋ ਗਿਆ। ਇਸ ਉੱਤੇ 30 ਅਲੱਗ-ਅਲੱਗ ਵਿਅਕਤੀਆਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਸੀ, ਜਿਨ੍ਹਾਂ ਪਾਸੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਡੀਅਨ ਨੈਸ਼ਨਲ ਮੈਮੋਰੀਅਲ ਟਰੱਸਟ ਨੇ 50,000 ਰੁਪਏ ਵਿਚ ਇਹ ਜਗ੍ਹਾ ਖਰੀਦ ਲਈ। ਸੰਨ 1956 ਵਿਚ ਟੀ. ਆਰ. ਮਹਿੰਦਰਾ ਨੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਅਤੇ ਸੰਨ 1957 ਵਿਚ ਇਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਉੱਤੇ 9,25,000 ਰੁਪਏ ਖਰਚ ਹੋਏ।

LEAVE A REPLY