ਅੰਮ੍ਰਿਤ ਮਾਨ ਦੇ ‘ਗੁਰੀਲਾ ਵਾਰ’ ਗਾਣੇ ‘ਤੇ ਟਿੱਪਣੀ।।
ਵੈਸੇ ਇਹ ਆਪਣੇ ਆਪ ਨੂੰ “ਗੋਨੇ ਆਲਾ ਮਾਨ” ਵੀ ਕਹਿੰਦੇ !!

ਅੰਮ੍ਰਿਤ ਮਾਨ ਨੇ ਬੇਸ਼ਰਮੀ ਤਹਿਤ ਇੱਕ ਹੋਰ ਗਾਣਾ ‘ਗੁਰੀਲਾ ਵਾਰ’ ਕੱਢ ਕੇ ਆਪਣਾ ਜਲੂਸ ਕੱਢਿਆ ਹੈ ਅਤੇ ਪੰਜਾਬ,ਭਾਰਤ ਅਤੇ ਦੁਨੀਆ ਭਰ ਵਿੱਚ ਗੁਰੀਲਾ ਵਾਰ ਲੜ੍ਹ ਰਹੇ ਅਤੇ ਇਤਿਹਾਸ ਵਿੱਚ ਲੜ੍ਹ ਚੁੱਕੇ ਸਾਰੇ ਯੋਧਿਆਂ ਦੀ ਬੇਇਜਤੀ ਕੀਤੀ ਹੈ। ਗੁਰੀਲਾ ਵਾਰ ਨੂੰ ਪੰਜਾਬ ਵਿੱਚ ਛਾਪੇਮਾਰ ਯੁੱਧ ਵੀ ਕਹਿੰਦੇ ਹਨ। ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਖ਼ਿਲਾਫ਼ ਛਾਪੇਮਾਰ ਯੁੱਧ ਹੀ ਕੀਤਾ ਸੀ। ਇਸਤੋਂ ਇਲਾਵਾ ਚੀਨ ਵਿੱਚ ਮਾਓ ਦੀ ਅਗਵਾਈ ਹੇਠ ਚੀਨ ਦੀ ਇਨਕਲਾਬੀ ਪਾਰਟੀ ਨੇ ਵੀ ਗੁਰੀਲਾ ਵਾਰ ਰਾਹੀਂ ਹੀ ਉੱਥੋਂ ਦਾ ਤਖ਼ਤਾ ਪਲਟਿਆ ਸੀ।

ਇਸਤੋਂ ਇਲਾਵਾ ਚੀ ਗੁਵੇਰਾ ਨੇ ਵੀ ਕਿਊਬਾ ਦੇ ਇਨਕਲਾਬ ਸਮੇਂ ਗੁਰੀਲਾ ਵਾਰ ਹੀ ਲੜ੍ਹੀ ਸੀ। ਇਸਤੋਂ ਇਲਾਵਾ ਭਾਰਤ ਦੇ ਕੇਂਦਰ ਵਿੱਚ ਅੱਜ ਵੀ ਸਦੀਆਂ ਤੋਂ ਲਤਾੜੇ ਹੋਏ ਆਦੀਵਾਸੀ ਆਪਣੀ ਮੁਕਤੀ ਦੇ ਲਈ ਗੁਰੀਲਾ ਵਾਰ ਹੀ ਲੜ੍ਹ ਰਹੇ ਹਨ।।

ਅਸਲ ਵਿੱਚ ਮੋਟੀ ਗੱਲ ਇਹ ਹੈ ਕਿ ਇਸ ਸ਼ਬਦ ਨੂੰ ਆਪਣੇ ਘਟੀਆ ਜਿਹੇ ਗਾਣੇ ਵਿੱਚ ਵਰਤ ਕੇ ਅੰਮ੍ਰਿਤ ਮਾਨ ਨੇ ਇਹ ਸਾਬਿਤ ਕਰ ਦਿੱਤਾ ਕਿ ਉਸਨੂੰ ਪੰਜਾਬੀ ਅਤੇ ਦੁਨੀਆ ਦੇ ਇਤਿਹਾਸ ਜਾਂ ਵਰਤਮਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਲਕਿ ਉਸਨੂੰ ਸਿਰਫ ਪੈਸੇ ਕਮਾਉਣ ਤੱਕ ਮਤਲਬ ਹੈ। ਸਾਨੂੰ ਅਜਿਹੇ ਘਟੀਆ ਗਾਇਕਾਂ ਦੀ ਛਿੱਤਰੌਲ ਕਰਨੀ ਚਾਹੀਦੀ ਹੈ ਜੋ ਕਦੇ ਆਪਣੇ ਘਟੀਆ ਮਨਸੂਬਿਆਂ ਲਈ ਕੁੜੀਆਂ ਨੂੰ ਅਵਾ-ਤਵਾ ਬੋਲਦੇ ਨੇ, ਕਦੇ ਸਿਰਫ਼ ਜੱਟਵਾਦ ਨੂੰ ਹੀ ਪ੍ਰਮੋਟ ਕਰਦੇ ਨੇ, ਤੇ ਕਦੇ ਬਿਨ੍ਹਾਂ ਪੜ੍ਹੇ ਲਿਖੇ ਆਪਣੇ ਹੀ ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਇਤਿਹਾਸ ਨੂੰ ਗਾਲ੍ਹਾਂ ਕੱਢਦੇ ਨੇ ਜਾਂ ਬਦਨਾਮ ਕਰਦੇ ਨੇ।।
ਅਸਲ ਵਿੱਚ ਗੁਰੀਲਾ ਵਾਰ ਸਦੀਆਂ ਤੋਂ ਹੀ ਆਮ ਲੋਕਾਂ ਦੁਆਰਾ ਆਪਣੀ ਆਜ਼ਾਦੀ ਜਾਂ ਆਪਣੇ ਹੱਕਾਂ ਲਈ ਲੜ੍ਹੀ ਜਾਂਦੀ ਰਹੀ ਹੈ, ਇਸਦੀਆਂ ਅਣ-ਗਿਣਤ ਮਿਸਾਲਾਂ ਮਿਲ ਜਾਣਗੀਆਂ।। ਪਰ ਮੁਕਦੀ ਗੱਲ ਇਹ ਹੈ ਕਿ ਇਹ ਲੁੱਚੇ, ਲਫੰਗੇ ਗਾਇਕ ਲੋਕਾਂ ਦੇ ਜ਼ੁਲਮੀ ਸੱਤਾ ਨਾਲ ਟਕਰਾਉਣ ਦੇ ਇਤਿਹਾਸ ਨੂੰ ਵੀ ਮੰਡੀਰ ਦੀਆਂ ਕੁੜੀਆਂ ਪਿੱਛੇ ਹੁੰਦੀਆਂ ਲੜਾਈਆਂ ਨਾਲ ਤੁਲਨਾ ਕਰ ਰਹੇ ਨੇ।। ਹੁਣ ਇਹਨਾਂ ਦਾ ਮੱਖੂ ਦੱਬਣਾ ਜਰੂਰੀ ਹੈ।। ਇਸੇ ਕਤਾਰ ਵਿੱਚ ਹੋਰ ਵੀ ਵਾਧੂ ਗਾਇਕ ਸ਼ਾਮਿਲ ਨੇ।
ਮੈਂ ਨਿੱਜੀ ਤੌਰ ਤੇ ਇਹ ਸੋਚਦਾਂ ਕਿ ਅੰਮ੍ਰਿਤ ਮਾਨ ਤੋਂ ਜਨਤਕ ਮਾਫ਼ੀ ਮੰਗਵਾਉਣੀ ਚਾਹੀਂਦੀ ਹੈ।।
ਦੂਜੀ ਗੱਲ ਜੇ ਕਿਤੇ ਇਹ ਅਖਾੜਾ ਲਾਉਣ ਆਉਂਦਾ ਤਾਂ ਇਸਦੀ ਛਿਟਰੌਲ ਕਰੋ।। ਫੇਰ ਈ ਲੋਟ ਆਉਣਗੇ ਇਹ

LEAVE A REPLY