Je Tuhade Kol Ve Eh Note Hai Ta Ho Jaoge “Mala Maal”

ਦੋਸਤੋ ਤੁਹਾਡੇ ਵਿੱਚ ਕਈ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਇਹ ਟਰੈਕਟਰ ਵਾਲਾ ਨੋਟ ਆਪਣੇ ਬਚਪਨ ਵਿੱਚ ਵਰਤਿਆ ਹੋਵੇਗਾ ਅਤੇ ਇਸ ਨੂੰ ਖਰਚਿਆਂ ਵੀ ਹੋਵੇਗਾ । ਬਹੁਤ ਸਾਰੇ ਸੱਜਣ ਤਾਂ ਅਜਿਹੇ ਵੀ ਹੋਣਗੇ ਜਿਨ੍ਹਾਂ ਦੀਆਂ ਇਸ ਨੋਟ ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ । ਅਕਸਰ ਹੀ ਜਦੋਂ ਅਸੀਂ ਕਦੇ ਇਸ ਨੋਟ ਦੀ ਤਸਵੀਰ ਦੇਖਦੇ ਹਾਂ ਤਾਂ ਸਾਨੂੰ ਸਾਡਾ ਬਚਪਨ ਯਾਦ ਆ ਜਾਂਦਾ ਹੈ ਕਿਉਂਕਿ ਬਚਪਨ ਵਿੱਚ ਆਪਾਂ ਸਾਰੇ ਹੀ ਮੰਮੀ ਡੈਡੀ ਕੋਲੋਂ ਜਾਂਦਾ ਤਾਂ ਦਾਦੀ ਕੋਲੋਂ ਇਹ ਵਾਲਾ ਨੋਟ ਮੰਗਦੇ ਹੁੰਦੇ ਸੀ । ਸਮਾਂ ਆਉਣ ਦੇ ਨਾਲ ਨਾਲ ਨੋਟ ਬਦਲਦੇ ਗਏ ਅਤੇ ਇਹ ਵਾਲਾ ਨੋਟ ਵੀ ਲੁਪਤ ਹੁੰਦਾ ਗਿਆ । ਪਰ ਦੋਸਤੋ ਅਗਰ ਤੁਹਾਡੇ ਕੋਲ ਅੱਜ ਵੀ ਕੋਈ ਇਹ ਟਰੈਕਟਰ ਵਾਲਾ ਨੋਟ ਹੈ ਤਾਂ ਤੁਹਾਨੂੰ ਸ਼ਾਇਦ ਜਾਣ ਕੇ ਹੈਰਾਨੀ ਹੋਵੇ ਕਿ ਤੁਸੀਂ ਇਸ ਨੋਟ ਦੇ ਬਦਲੇ ਲੱਖਾਂ ਰੁਪਏ ਕਮਾ ਸਕਦੇ ਹੋ ।

ਜਿਵੇਂ ਕਿ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਇਸ ਨੋਟ ਦੇ ਪਿਛਲੇ ਵਾਲੇ ਹਿੱਸੇ ਵਿੱਚ ਇੱਕ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਹੈ ਅਤੇ ਉਸ ਦੇ ਪਿੱਛੇ ਇੱਕ ਸੂਰਜ ਉੱਗਦਾ ਹੋਇਆ ਦ੍ਰਿਸ਼ ਹੈ । ਇਸ ਪੰਜ ਰੁਪਏ ਦੇ ਨੋਟ ਤੋਂ ਪਹਿਲਾਂ ਭਾਰਤ ਵਿੱਚ ਜ਼ੋਰ ਨੋਟ ਚੱਲਦੇ ਸਨ ਉਨ੍ਹਾਂ ਦੇ ਮਗਰ ਹਿਰਨ ਦੀ ਫੋਟੋ ਬਣੀ ਹੋਈ ਸੀ ਪਰ ਜਦੋਂ ਇਹ ਟਰੈਕਟਰ ਵਾਲਾ ਨੋਟ ਆਇਆ ਤਾਂ ਇਹ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਇਆ। ਅੱਜ ਵੀ ਤੁਹਾਡੇ ਵਿੱਚ ਕਈ ਵੀਰ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੇ ਇਹ ਨੋਟ ਇੱਕ ਯਾਦਗਾਰੀ ਦੇ ਤੌਰ ਤੇ ਸੰਭਾਲ ਕੇ ਰੱਖਿਆ ਹੋਵੇ।

ਸੋ ਦੋਸਤੋ ਅਗਰ ਤਾਂ ਤੁਹਾਡੇ ਕੋਲ ਇਹ ਨੋਟ ਅੱਜ ਵੀ ਹੈ ਤਾਂ ਤੁਹਾਡੀ ਲਾਟਰੀ ਲੱਗ ਸਕਦੀ ਹੈ । ਕਿਉਂਕਿ ਅਜਿਹੇ ਕਈ ਲੋਕ ਹਨ ਜੋ ਅਜਿਹੇ ਨੋਟ ਖਰੀਦਣ ਦੇ ਚਾਹਵਾਨ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਖਰੀਦਣ ਲਈ ਬਹੁਤ ਵੱਡੀ ਰਕਮ ਵੀ ਦੇਣ ਲਈ ਤਿਆਰ ਹੋ ਜਾਂਦੇ ਹਨ ਪਰ ਅਗਰ ਤੁਹਾਡੇ ਕੋਲ ਜੋ ਨੋਟ ਹੈ ਉਸ ਵਿੱਚ ਜੇਕਰ ਦੋ ਗੱਲਾਂ ਦੀ ਖਾਸੀਅਤ ਹੈ ਤਾਂ ਤੁਸੀਂ ਉਸ ਨੂੰ ਬਹੁਤ ਹੀ ਵੱਡੀ ਰਕਮ ਨਾਲ ਵੇਚ ਸਕਦੇ ਹੋ । ਪਹਿਲੀ ਖਾਸੀਅਤ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਸ ਨੋਟ ਵਿੱਚ ਜੋ ਸੀਰੀਅਲ ਨੰਬਰ ਹੁੰਦਾ ਹੈ ਉਸਦੇ ਵਿੱਚ 786 ਆਉਣਾ ਚਾਹੀਦਾ ਹੈ। ਅਗਰ ਤੁਹਾਡੇ ਕੋਲ 786 ਨੰਬਰ ਵਾਲਾ ਪੁਰਾਣਾ ਨੋਟ ਹੈ ਤਾਂ ਤੁਸੀਂ ਉਸ ਨੂੰ ਤਕਰੀਬਨ ਚਾਰ ਤੋਂ ਪੰਜ ਲੱਖ ਰੁਪਏ ਤੱਕ ਵੀ ਵੇਚ ਸਕਦੇ ਹੋ।

ਅਗਰ ਤੁਹਾਡੇ ਕੋਲ ਇਸ ਨੰਬਰ ਵਾਲਾ ਨੋਟ ਨਹੀਂ ਹੈ ਤਾਂ ਜੇਕਰ ਤੁਹਾਡੇ ਨੋਟ ਦਾ ਸੀਰੀਅਲ ਨੰਬਰ ਇੱਕੋ ਜਿਹੇ ਅੱਖਰਾਂ ਵਾਲਾ ਹੈ ਜੋ ਕਿ ਦੇਖਣ ਵਿੱਚ ਵੱਖਰਾ ਅਤੇ ਵਧੀਆ ਲੱਗਦਾ ਹੋਵੇ ਤਾਂ ਉਸਦੀ ਵੀ ਤੁਹਾਨੂੰ ਚੰਗੀ ਕੀਮਤ ਮਿਲ ਸਕਦੀ ਹੈ । ਬਸ ਸ਼ਰਤ ਇਹ ਹੈ ਕਿ ਇਹ ਨੋਟ ਉਹੀ ਨੋਟ ਹੋਣਾ ਚਾਹੀਦਾ ਹੈ ਜੋ ਕਿ ਪਿਛਲੇ ਸਮੇਂ ਵਿੱਚ ਚੱਲਦਾ ਸੀ । ਤੁਸੀਂ ਆਪਣੇ ਇਸ ਨੋਟ ਨੂੰ ਕਿਸੇ ਵੀ ਆਨਲਾਈਨ ਸੇਲ ਵਾਲੀ ਵੈੱਬਸਾਈਟ ਉਪਰ ਪਾ ਸਕਦੇ ਹੋ ਅਤੇ ਲੋਕਾਂ ਤੱਕ ਪਹੁੰਚਾ ਸਕਦੇ ਹੋ।

ਸੋ ਦੋਸਤੋ ਸੋਚ ਕੀ ਰਹੇ ਹੋ ਅਗਰ ਤੁਸੀਂ ਵੀ ਕੋਈ ਪੁਰਾਣੇ ਨੋਟ ਸੰਭਾਲ ਕੇ ਰੱਖੇ ਹੋਏ ਹਨ ਤਾਂ ਉਨ੍ਹਾਂ ਨੂੰ ਅੱਜ ਹੀ ਫਰਲੋ ਅਤੇ ਚੈੱਕ ਕਰੋ ਕਿ ਕੀ ਉਨ੍ਹਾਂ ਨੋਟਾਂ ਵਿੱਚ ਕੋਈ ਖਾਸੀਅਤ ਹੈ ਜਾਂ ਉਨ੍ਹਾਂ ਦੇ ਸੀਰੀਅਲ ਨੰਬਰ ਵਿੱਚ ਕੋਈ ਵੱਖਰਾ ਨੰਬਰ ਹੈ । ਸਿਰਫ ਇਹੀ ਨੋਟ ਨਹੀਂ ਅਗਰ ਤੁਹਾਡੇ ਕੋਲ ਹੋਰ ਵੀ ਪੁਰਾਣੇ ਸਿੱਕੇ ਜਾਂ ਕੋਈ ਹੋਰ ਪੁਰਾਣੇ ਨੋਟ ਜੋ ਕਿ ਬਾਅਦ ਵਿੱਚ ਬੰਦ ਕਰ ਦਿੱਤੇ ਗਏ ਸੀ ਅਗਰ ਤੁਸੀਂ ਸੰਭਾਲ ਕੇ ਰੱਖੇ ਹੋਏ ਹਨ ਤਾਂ ਤੁਸੀਂ ਉਨ੍ਹਾਂ ਤੋਂ ਵੀ ਲਾਭ ਕਮਾ ਸਕਦੇ ਹੋ । ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਅਤੇ ਜੇਕਰ ਤੁਹਾਡੇ ਕੋਲ ਅਜਿਹਾ ਕੋਈ ਨੋਟ ਹੈ ਤਾਂ ਤੁਸੀਂ ਵੀ ਉਸ ਤੋਂ ਬਹੁਤ ਵਧੀਆ ਲਾਭ ਕਮਾ ਸਕਦੇ ਹੋ

1 COMMENT

LEAVE A REPLY