ਗੈਂਗਸਟਰ ਨੂੰ ਦਿਲ ਦੇ ਬੈਠੀ ਮਹਿਲਾ ਕਾਂਸਟੇਬਲ ਨੇ ਕਰ ਦਿੱਤੀ ਵੱਡੀ ਵਾਰਦਾਤ

ਪਟਿਆਲਾ — ਗੈਂਗਸਟਰ ਨੂੰ ਨਸ਼ਾ ਤੇ ਪੈਸਾ ਸਪਲਾਈ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਕਰਣਜੋਤ ਸ਼ਰਮਾ ਉਰਫ ਜੋਤੀ ਦੇ ਮਾਮਲੇ ‘ਚ ਅਹਿਮ ਖੁਲਾਸਾ ਹੋਇਆ ਹੈ।
ਇਥੇ ਏ. ਜੀ. ਐੱਸ. ਰੂਪਾ ਸਿੰਘ ਨੇ ਗੈਂਗਸਟਰ ਦੇ ਨਾਲ ਪੈਸੇ ਲਈ ਦਿੱਤਾ ਤਾਂ ਉਥੇ ਮਹਿਲਾ ਕਾਂਸਟੇਲ ਕਰਣਜੋਤ ਨਾਭਾ ਜੇਲ ਬ੍ਰੇਕ ਕਾਂਡ ‘ਚ ਮੁੱਖ ਦੋਸ਼ੀ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਦੇ ਪਿਆਰ ‘ਚ ਪੈ ਗਈ ਸੀ। ਉਥੇ ਗੈਂਗਸਟਰ ਦੇ ਰਹਿਣ-ਸਹਿਣ ਤੋਂ ਖਾਸੀ ਪ੍ਰਭਾਵਿਤ ਸੀ। ਇਸ ਗੱਲ ਦਾ ਖੁਲਾਸਾ ਬੀਤੇ ਦਿਨੀਂ ਕੀਤੇ ਗਏ ਜੀ. ਜੀ. ਐੱਸ. ਯੂ. ਸਟੂਡੈਂਟ ਯੂਨੀਅਨ ਦੇ ਪ੍ਰਧਾਨ ਹਰਮਨ ਸਿੰਘ ਤੇ ਸਾਬਕਾ ਪ੍ਰਧਾਨ ਅਰਮਾਨਦੀਪ ਸਿੰਘ ਨੇ ਪੁਲਸ ਪੁੱਛਗਿੱਛ ‘ਚ ਕੀਤਾ।

Gangster Nu Dil De Bethyi Mahila Constable Ne Kar Diti Vadi VardhatGangster Nu Dil De Bethyi Mahila Constable Ne Kar Diti Vadi Vardhat,

ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ ਤੇ ਸਬੂਤਾਂ ਦੇ ਆਧਾਰ ‘ਤੇ ਪੁਲਸ ਨੇ ਰੂਪਾ ਸਿੰਘ ਤੇ ਕਰਣਜੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਰੂਪਾ ਸਿੰਘ ਇਸ ਮਹੀਨੇ ਨੌਕਰੀ ਤੋਂ ਰਿਟਾਇਰ ਹੋਣ ਵਾਲਾ ਸੀ। ਉਥੇ ਕਰਣਜੋਤ (26) 2012 ਬੈਚ ਦੀ ਕਾਂਸਟੇਬਲ ਹੈ। ਉਹ ਡਿਊਟੀ ਦੌਰਾਨ ਜੇਲ ‘ਚ ਬੰਦ ਨੀਟਾ ਦੇ ਜੀਵਨਸ਼ੈਲੀ ਤੋਂ ਪ੍ਰਭਾਵਿਤ ਹੋਕੇ ਉਸ ਨੂੰ ਦਿਲ ਦੇ ਬੈਠੀ ਸੀ। ਉਕਤ ਵਿਦਿਆਰਥੀ ਆਗੂ ਜੇਲ ਦੇ ਬਾਹਰੋਂ ਦੋਨਾਂ ਅਧਿਕਾਰੀਆਂ ਨੂੰ ਸਾਮਾਨ ਦੀ ਸਪਲਾਈ ਕਰਦੇ ਸਨ।

ਉਥੇ ਹੀ ਜੀ. ਜੀ. ਐੱਸ. ਯੂ. ਦੇ ਆਗੂਆਂ ਅਰਮਾਨਦੀਪ ਚੀਮਾ ਤੇ ਹਰਮਨ ਵਿਰਕ ਦੇ ਆਮ ਆਦਮੀ ਪਾਰਟੀ ਨਾਲ ਵੀ ਸੰਬੰਧ ਸਾਮਣੇ ਆਏ ਹਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਪੈਸਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਰੈਲੀ ਦਾ ਆਯੋਜਨ ਵੀ ਕੀਤਾ ਸੀ। ਰੈਲੀ ‘ਚ ਸੰਸਦ ਭਗਵੰਤ ਮਾਨ ਤੇ ਸਾਬਕਾ ਪਾਰਟੀ ਕਾਰਜਕਰਤਾ ਗੁਰਪ੍ਰੀਤ ਸਿੰਘ ਘੁੱਗੀ ਵੀ ਸ਼ਾਮਲ ਹੋਏ ਸਨ।

LEAVE A REPLY