ਚਾਰ ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮੌਕੇ ਸਿਰਫ ਤਿੰਨ ਘੰਟੇ ਪਟਾਕੇ ਚਲਾਏ ਜਾਣਗੇ। ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣਾ ਦੀਵਾਲੀ ਵਾਲੀ ਰੋਕ ਜਾਰੀ ਰੱਖਦਿਆਂ ਇਹ ਹੁਕਮ ਦਿੱਤਾ ਹੈ।

ਹਾਈਕੋਰਟ ਨੇ ਕਿਹਾ ਹੈ ਕਿ ਚਾਰ ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮੌਕੇ ਸਿਰਫ ਤਿੰਨ ਘੰਟੇ ਪਟਾਕੇ ਚਲਾਏ ਜਾਣਗੇ। ਹਾਈਕੋਰਟ ਨੇ ਕਿਹਾ ਹੈ ਕਿ ਸ਼ਾਮ 6:30 ਤੋਂ 9:30 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ। ਇਸ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਏਗੀ।

ਇਸ ਤੋਂ ਇਲਾਵਾ ਹਾਈਕੋਰਟ ਨੇ ਆਦੇਸ਼ ਦਿੱਤੇ ਹਨ ਕਿ ਪਟਾਖਿਆਂ ਦੀ ਵਿਕਰੀ ਲਈ ਲਾਇਸੰਸ 20 ਫੀਸਦੀ ਹੀ ਰਹਿਣਗੇ। ਪ੍ਰਕਾਸ਼ ਪੁਰਬ ਮੌਕੇ ਵੀ ਉਹੀ ਵਿਕਰੇਤਾ ਪਟਾਕੇ ਵੇਚ ਸਕਣਗੇ ਜਿਨ੍ਹਾਂ ਨੂੰ ਦੀਵਾਲੀ ਵੇਲੇ ਲਾਇਸੰਸ ਜਾਰੀ ਹੋਏ ਸਨ। ਅਦਾਲਤ ਵੱਲੋਂ ਇਸ ਮਾਮਲੇ ‘ਤੇ ਅਗਲੀ ਸੁਣਵਾਈ 15 ਨਵੰਬਰ ਨੂੰ ਕੀਤੀ ਜਾਏਗੀ।

LEAVE A REPLY