Dekho Ki Hai Ehna di Kahani

ਅਜੈ ਦੇਵਗਨ ਬਣਾ ਰਿਹਾ ਇਸ ਬਹਾਦਰ ਸਿੱਖ ਉੱਤੇ ਫਿਲਮ

ਦੁਨੀਆੰ ਐਵੇਂ ਨਹੀਂ ਕਹਿੰਦੀ ਸਿੰਘ ਇਜ ਕਿੰਗ।

ਦੋਸਤੋ ਇਹ ਸੱਚੀ ਕਹਾਣੀ ਇੰਜਨੀਅਰ ਜਸਵੰਤ ਸਿੰਘ ਗਿੱਲ ਦੀ ਹੈ । ਜਿਸਨੂੰ ਸਰਕਾਰ ਨੇ ਨਾਗਰਿਕ ਬਹਾਦਰੀ ( ਸਰਵੋਤਮ ਜੀਵਨ ਰਕਸਕ ਪਦਕ ) ਅਵਾਰਡ ਨਾਲ ਸਨਮਾਨਿਤ ਕੀਤਾ ਹੈ । ਯਾਦ ਰਹੇ ਇਸਤੋ ਪਹਿਲਾੰ ਇਹ ਐਵਾਰਡ ਕਿਸੇ ਨੂੰ ਜਿਉਦੇ ਜੀਅ ਨਹੀਂ ਮਿਲਿਆ । ਦੂਸਰੀ ਪ੍ਰਾਪਤੀ ਕਿਉਕਿ ਇਹ ਘਟਨਾ ਪੱਛਮੀ ਬੰਗਾਲ ਨਾਲ ਸਬੰਧਤ ਹੈ ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਸਕੂਲਾੰ ਵਿੱਚ ਇੰਜ ਜਸਵੰਤ ਸਿੰਘ ਗਿੱਲ ਨੂੰ ਸਮਰਪਿਤ ( ਸਾਹਸੀ ਲੋਗ ) ਲੇਖ ਪੜਾਇਆ ਜਾ ਰਿਹਾ ਹੈ । ਗੱਲ 1989 ਦੀ ਹੈ ਜਦੋਂ ਇੰਜ ਗਿੱਲ ਕੋਲਾ ਮਹਿਕਮੇ ( ਕੋਲ ਇੰਡੀਆ ) ਵਿੱਚ ਬੰਗਾਲ ਦੇ ਰਾਣੀਗੰਜ ਸ਼ਹਿਰ ਚ ਬਤੌਰ ਇੰਜਨੀਅਰ ਸਰਵਿਸ ਕਰ ਰਿਹਾ ਸੀ ਕਿ ਅਚਾਨਕ ਰਾਣੀਗੰਜ ਦੀ ਕੋਲ ਖਾਣ ਜੋ ਕਿ 104 ਫੁੱਟ ਡੂੰਗੀ ਸੀ ਤੇ ਜਿਸ ਵਿੱਚ 232 ਖਾਣ ਮਜ਼ਦੂਰ ਕੰਮ ਕਰ ਰਹੇ ਸਨ ਕਿ ਉਸਦੀ ਇੱਕ ਪਰਤ ਚੋੰ ਪਾਣੀ ਰਿਸਣਾ ਸ਼ੁਰੂ ਹੋ ਗਿਆ । ਅਫਰਾ ਤਫਰੀ ਮੱਚਣ ਦੇ ਚੱਲਦੇ 161 ਮਜ਼ਦੂਰ ਕੋਲਾ ਕੱਢਣ ਵਾਸੀਆੰ ਟ੍ਰਾਲੀਆਂ ਦੇ ਨਾਲ ਤਾਂ ਬਾਹਰ ਆ ਗਏ ਪਰ 71 ਮਜ਼ਦੂਰ ਹੇਠਾਂ ਹੀ ਫਸ ਗਏ ਸਨ ਕਿਉਕਿ ਪਾਣੀ ਵੱਧਣ ਕਾਰਨ ਟ੍ਰਾਲੀ ਖਾਣ ਦੇ ਅੰਦਰ ਨਹੀਂ ਸੀ ਜਾ ਰਹੀ । ਇਸ ਮੌਕੇ ਸਭ ਅਫਸਰ ਹਥਿਆਰ ਸੁੱਟ ਗਏ ਸਨ ਤੇ ਕੁਦਰਤੀ ਕਿ੍ਰਸਮੇ ਤੇ ਨਿਰਭਰ ਹੋ ਗਏ ਸਨ । ਇੰਜ ਗਿੱਲ ਇਸ ਖਾਣ ਤੋਂ 25 ਕਿੱਲੋਮੀਟਰ ਦੂਰ ਸ੍ਰੀ ਗੁਰ ਨਾਨਕ ਦੇਵ ਜੀ ਦੇ ਜਨਮ ਦਿਨ ਮਨਾਉਣ ਦੀਆੰ ਤਿਆਰੀਆੰ ਚ ਰੁੱਝੇ ਹੋਏ ਸਨ ਉਨਾੰ ਦੀ ਸੁਭਾ ਗੁਰਦੁਵਾਰਾ ਸਾਹਿਬ ਚ ਡਿਊਟੀ ਲੱਗਣੀ ਸੀ ਕਿ ਰਾਤ ਨੂੰ ਇਸ ਘਟਨਾ ਦਾ ਸੁਨੇਹਾ ਆ ਗਿਆ ।

ਇੰਜ ਗਿੱਲ ਸੁਨੇਹਾ ਮਿਲਦੇ ਸਾਰ ਰਾਣੀਗੰਜ ਪਹੁੰਚ ਗਿਆ ।ਸਾਰਾ ਆਸਾ ਪਾਸਾ ਦੇਖਣ ਬਾਦ ਇੱਕ ਨਵੀਂ ਰਣਨੀਤੀ ਘੜੀ ਗਈ । ਇੱਕ ਕੈਪਸੂਲ ਦੀ ਸ਼ਕਲ ਦੇ ਸਟੀਲ ਦੇ ਢਾੰਚੇ ਰਾਹੀਂ ਫਸੇ ਮਜ਼ਦੂਰ ਕੱਢਣ ਦੀ ਸਕੀਮ ਬਣਾਈ ਗਈ । ਹੁਣ ਮਸਲਾ ਇਹ ਸੀ ਕਿ ਇਸਨੂੰ ਖਾਣ ਦੇ ਅੰਦਰ ਕਿਵੇਂ ਭੇਜਿਆ ਜਾਵੇ । ਫਿਰ ਇੱਕ 22 ਇੰਚ ਚੌੜਾ ਨਵਾਂ ਸੁਰਾਖ਼ ਇੱਕ ਸਾਈਡ ਤੋਂ ਕੀਤਾ ਗਿਆ ਜਿਸਨੂੰ 10 ਘੰਟੇ ਦਾ ਸਮਾ ਲਗਿੱਆ । ਹੁਣ ਰਾਤ ਲੰਗਣ ਤੋਂ ਬਾਦ ਅੱਧਾ ਦਿਨ ਵੀ ਲੰਘ ਗਿਆ ਸੀ ਤੇ ਅੰਦਰ 71 ਬੇਮੁੱਲੀਆੰ ਮਨੁੱਖੀ ਜਾਨਾਂ ਦੀਆੰ ਚੀਕਾੰ ਵੀ ਬੰਦ ਹੁੰਦੀਆੰ ਜਾ ਰਹੀਆੰ ਸਨ । ਉਸ ਕੈਪਸੂਲ ਨੁਮਾ ਢਾੰਚੇ ਨੂੰ 22 ਇੰਚਾਂ ਸੁਰਾਖ਼ ਰਾਹੀਂ ਉਤਾਰਨ ਲਈ ਇੱਕ ਬੰਦੇ ਨੂੰ ਵੀ ਅੰਦਰ ਜਾਣਾ ਪੈਣਾ ਸੀ ਅਤੇ ਇਸਦੇ ਲਈ ਤਿਆਰ ਹੋਇਆ ਖ਼ੁਦ ਇੰਜਨੀਅਰ ਗਿੱਲ । ਮਹਿਕਮੇ ਦੇ ਅਫਸਰਾੰ ਨੇ ਮਨਾ ਕਰ ਦਿੱਤਾ ਕਿ ਗਿੱਲ ਸਾਹਿਬ ਦੀ ਜਗਾਹ ਕੋਈ ਮਜ਼ਦੂਰ ਹੀ ਅੰਦਰ ਜਾਵੇਗਾ ਤਾੰ ਗਿੱਲ ਸਾਹਿਬ ਨੇ ਕਿਹਾ ਕਿ ਇਹ ਪਹਿਲਾੰ ਹੀ ਮਸਾਂ ਜਾਨ ਬਚਾਕੇ ਆਏ ਹਨ ਤੇ ਡਰੇ ਹੋਏ ਹਨ ਅਤੇ ਹੇਠਲੇ ਬੰਦੇ ਵੀ ਪਤਾ ਨਹੀਂ ਹੈਗੇ ਵੀ ਕਿ ਨਹੀਂ । ਇਸ ਕਰਕੇ ਮੈਂ ਹਰ ਹਾਲ ਵਿੱਚ ਹੇਠਾਂ ਜਾਵਾੰਗਾ । ਤੇ ਇੰਨਾਂ ਕਹਿੰਦੇ ਨੇ ਕਾਰਵਾਈ ਸ਼ੁਰੂ ਕਰ ਦਿੱਤੀ ।

ਜਿੱਥੇ ਇੱਕ ਵੀ ਬੰਦੇ ਦੇ ਬਚਣ ਦੀ ਝਾਕ ਮੁੱਕੀ ਹੋਈ ਸੀ ਲਗਾਤਾਰ 6 ਘੰਟਿਆੰ ਵਿੱਚ ਇੱਕ ਇੱਕ ਕਰਕੇ 65 ਬੰਦੇ ਜਿਉਦੇ ਬਾਹਰ ਕੱਢੇ । ਪਰ ਇੰਜ ਗਿੱਲ ਅੱਖਾਂ ਭਰ ਆਇਆ ਸੀ ਕਿ ਉਹ 6 ਬੰਦਿਆੰ ਨੂੰ ਬਚਾ ਨਹੀਂ ਸੀ ਸਕਿਆ । ਜਦ ਉਹ ਆਖਰੀ ਗੇੜਾ ਲੈਕੇ ਬਾਹਰ ਆਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਜੋ ਸਵੇਰ ਦੇ ਹੀ ਕਾਰਵਾਈ ਲਾਈਵ ਦੇਖ ਰਹੇ ਸਨ ਉਸਨੂੰ ਇੱਕ ਵਾਰ ਪੈਰਾ ਤੋਂ ਲੈਕੇ ਸਿਰ ਤੱਕ ਵੇਖ ਕੇ ਰੱਬ ਦਾ ਫਰਿ਼ਸ਼ਤਾ ਕਹਿ ਕਹਿ ਪੁਕਾਰਦੇ ਰਹੇ । ਇੰਜਨੀਅਰ ਜਸਵੰਤ ਸਿੰਘ ਗਿੱਲ ਅੱਜ-ਕੱਲ੍ਹ ਅੰਮਿਰਤਸਰ ਵਿੱਚ ਰਹਿ ਰਹੇ ਹਨ । ਅਜੈ ਦੇਵਗਨ ਜਲਦੀ ਹੀ ਉਨਾ ਤੇ ਇੱਕ ਫ਼ਿਲਮ ਬਣਾ ਰਹੇ ਹਨ । ਹੇਠਾਂ ਉਸ ਮਹਾਨ ਆਤਮਾ ਦੀ ਫੋਟੋ ਦੇਖ ਲੈਣਾ !!

LEAVE A REPLY

Please enter your comment!
Please enter your name here