ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ

 

ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ:ਜੇਕਰ ਤੁਸੀਂ ਵੀ ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ ਉਠਾ ਰਹੇ ਹੋ ਤਾਂ ਹੁਣ ਜਲਦੀ ਹੀ ਤੁਹਾਨੂੰ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਕੰਪਨੀ ਵਿੱਚ ਪੋਰਟ ਕਰਵਾਉਣਾ ਹੋਵੇਗਾ।

ਕਿਉਂਕਿ ਰਿਲਾਇੰਸ ਕਮਿਊਨੀਕੇਸ਼ਨਜ (RCom) ਕੰਪਨੀ ਦੀਆਂ ਵੌਇਸ ਕਾਲਿੰਗ ਸੇਵਾ 1 ਦਸੰਬਰ ਤੋਂ ਬੰਦ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (RCom) ਨੇ ਦਿੱਤੀ ਹੈ।ਟਰਾਈ ਨੇ ਆਪਣੇ ਇੱਕ ਨਿਰਦੇਸ਼ ਵਿੱਚ ਕਿਹਾ ਸੀ ਕਿ ਆਰਕਾਮ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਆਪਣੀ ਵੌਇਸ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ।

ਇਸ ਤਰ੍ਹਾਂ 1 ਦਸੰਬਰ, 2017 ਤੋਂ ਰਿਲਾਇੰਸ ਨੰਬਰ ਵਾਲੇ ਗਾਹਕ ਆਪਣੇ ਮੋਬਾਈਲ ਤੋਂ ਕਿਸੇ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕਣਗੇ।ਰਿਲਾਇੰਸ ਕਮਿਊਨੀਕੇਸ਼ਨਜ ਨੇ ਟ੍ਰਾਈ ਨੂੰ ਦੱਸਿਆ ਹੈ ਕਿ ਆਂਧਰ ਪ੍ਰਦੇਸ਼,ਹਰਿਆਣਾ,ਮਹਾਰਾਸ਼ਟਰ,ਉੱਤਰ ਪ੍ਰਦੇਸ਼,ਤਾਮਿਲਨਾਡੂ,ਕਰਨਾਟਕ ਤੇ ਕੇਰਲ ਜਿਹੇ ਖੇਤਰਾਂ ਵਿੱਚ 2 ਤੇ 4 ਸੇਵਾਵਾਂ ਦੇ ਰਹੀ ਹੈ।

ਹਾਲਾਂਕਿ,ਕੰਪਨੀ ਨੇ ਇਹ ਦੱਸਿਆ ਹੈ ਕਿ ਕੰਪਨੀ ਆਪਣੀ 4 ਡੇਟਾ ਸੇਵਾ ਚਾਲੂ ਰੱਖੇਗੀ। ਇਸ ਤਰ੍ਹਾਂ ਕੰਪਨੀ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾਵਾਂ ਹੀ ਦੇਵੇਗੀ ਵੌਇਸ ਕਾਲਿੰਗ ਸੇਵਾ ਬੰਦ ਕਰ ਦੇਵੇਗੀ।ਇਸ ਲਈ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਪੋਰਟੇਬਿਲਿਟੀ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਹੈ।

LEAVE A REPLY