ਭਾਰਤ ਦੇ ਇਸ ਗੋਲਡ ਮੈਨ ਦੇ ਅੱਗੇ ਅੰਬਾਨੀ ਦਾ ਰੁਤਬਾ ਵੀ ਹੈ ਫਿੱਕਾ

India De Ess Gold Man Agye Ambani Da Rutaba Bhi hai Fail

ਦੋਸਤੋਂ ਸੋਨਾ ਪਹਿਨਣਾ ਬਹੁਤ ਹੀ ਲੋਕਾਂ ਦੀ ਪਸੰਦ ਹੈ ਖਾਸ ਕਰਕੇ ਭਾਰਤ ਵਿੱਚ ਤਾਂ ਸੋਨਾ ਪਹਿਨਣ ਵਾਲੇ ਨੂੰ ਖਾਸ ਆਕਰਸ਼ਣ ਦਾ ਕੇਂਦਰ ਮੰਨਿਆ ਜਾਂਦਾ ਹੈ ਅਤੇ ਲੋਕ ਇਸ ਨੂੰ ਦਿਖਾਵੇ ਲਈ ਜਾਂ ਸ਼ੌਕ ਲਈ ਵੀ ਪਹਿਣਦੇ ਹਨ । ਕਈਆਂ ਕੋਲ ਸੋਨੇ ਦੀ ਮੁੰਦਰੀ ਹੈ ਕਈਆਂ ਕੋਲ ਸੋਨੇ ਦੀ ਚੈਨ ਹੁੰਦੀ ਹੈ ਪਰ ਇੱਥੇ ਹੀ ਬੱਸ ਨਹੀਂ ਕਈਆਂ ਕੋਲ ਤਾਂ ਸੋਨੇ ਦੀ ਸ਼ਰਟ ਅਤੇ ਸੋਨੇ ਦੇ ਬੂਟ ਵੀ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਨਸਾਨ ਬਾਰੇ ਦੱਸਾਂਗੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।

ਇਸ ਦਾ ਨਾਮ ਸੰਨੀ ਹੈ ਅਤੇ ਇਹ ਸੋਨੇ ਦਾ ਇੰਨਾ ਜ਼ਿਆਦਾ ਸ਼ੌਕੀਨ ਹੈ ਕਿ ਹਰ ਵੇਲੇ ਆਪਣੇ ਸਰੀਰ ਉੱਪਰ ਸੋਨੇ ਦੇ ਗਹਿਣੇ ਅਤੇ ਕਈ ਹੋਰ ਸੋਨੀ ਦੀਆਂ ਪਹਿਨਣ ਵਾਲੀਆਂ ਚੀਜ਼ਾਂ ਨੂੰ ਪਹਿਨ ਕੇ ਰੱਖਦਾ ਹੈ । ਅਕਸਰ ਜੇਕਰ ਤੁਸੀਂ ਇਸ ਨੂੰ ਦੇਖੋਗੇ ਜਾਂ ਇਸ ਦੀ ਕੋਈ ਤਸਵੀਰ ਦੇਖੋਗੇ ਤਾਂ ਇਸ ਨੂੰ ਸੋਨੇ ਵਿੱਚ ਲੱਦਿਆ ਹੋਇਆ ਹੀ ਦੇਖੋਗੇ । ਸੰਨੀ ਆਪਣੇ ਗਲੇ ਵਿੱਚ ਸੋਨੇ ਦੀਆਂ ਕਈ ਚੈਨਾ ਪਹਿਨਦਾ ਹੈ ਅਤੇ ਹੱਥਾਂ ਵਿੱਚ ਵੀ ਕਈ ਸਾਰੇ ਸੋਨੇ ਦੇ ਬ੍ਰੈਸਲੇਟ ਅਤੇ ਚੈਨਾ ਪਹਿਨਦਾ ਹੈ ।

ਸੰਨੀ ਆਪਣੇ ਸਰੀਰ ਉੱਪਰ ਰੋਜ਼ਾਨਾ ਕਈ ਤੋਲੇ ਸੋਨਾ ਪਹਿਨਦਾ ਹੈ ਅਤੇ ਸੰਨੀ ਨੂੰ ਭਾਰਤ ਦਾ ਸੋਨੇ ਦਾ ਸਭ ਤੋਂ ਸ਼ੌਕੀਨ ਆਦਮੀ ਦੱਸਿਆ ਜਾਂਦਾ ਹੈ । ਸਿਰਫ ਚੈਨ ਜਾਂ ਬਰੈਸਲੇਟ ਤੱਕ ਹੀ ਸੀਮਤ ਨਹੀਂ ਸੰਨੀ ਕੋਲ ਸੋਨੇ ਦਾ ਫੋਨ ਅਤੇ ਸੋਨੇ ਦੇ ਬੂਟ ਵੀ ਹਨ । ਬਾਲੀਵੁੱਡ ਵਿੱਚ ਵੀ ਸੰਨੀ ਦੀ ਚੰਗੀ ਜਾਣ ਪਹਿਚਾਣ ਹੈ ਵਿਵੇਕ ਓਬਰਾਏ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਫਿਲਮ ਐਕਟਰ ਹੈ ਉਹ ਵੀ ਸੰਨੀ ਦੇ ਕਾਫੀ ਚੰਗੇ ਦੋਸਤ ਹਨ । ਸੰਨੀ ਆਪਣੇ ਦੋਸਤਾਂ ਦੇ ਨਾਲ ਕਪਿਲ ਸ਼ਰਮਾ ਦੇ ਮਸ਼ਹੂਰ ਸ਼ੋਅ ਵਿੱਚ ਵੀ ਜਾ ਚੁੱਕਿਆ ਹੈ । ਇੱਥੇ ਹੀ ਬੱਸ ਨਹੀਂ ਸੰਨੀ ਕੋਲ ਇੱਕ ਸੋਨੇ ਦੇ ਰੰਗ ਵਾਲੀ ਕਾਰ ਵੀ ਹੈ ਅਤੇ ਸੰਨੀ ਦਾ ਆਈਫੋਨ ਵੀ ਗੋਲਡ ਪਲੇਟੇਡ ਹੈ ।

ਸੋਨੇ ਪਿੱਛੇ ਸੰਨੀ ਦੀ ਦੀਵਾਨਗੀ ਕਦੇ ਨਾ ਰੁਕਣ ਵਾਲੀ ਲੱਗਦੀ ਹੈ । ਇਸ ਤੋਂ ਇਲਾਵਾ ਜੇਕਰ ਸੰਨੀ ਆਪਣੇ ਗੁੱਟ ਉੱਪਰ ਕੋਈ ਕੜਾ ਜਾਂ ਘੜੀ ਵੀ ਪਹਿਨਦਾ ਹੈ ਤਾਂ ਉਹ ਵੀ ਸੋਨੇ ਦੀ ਹੀ ਹੁੰਦੀ ਹੈ । ਆਪਣੇ ਸੋਨੇ ਦੇ ਇਸ ਸ਼ੌਂਕ ਕਾਰਨ ਸੰਨੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੁੰਦਾ ਜਾ ਰਿਹਾ ਹੈ । ਸੋਨੇ ਦਾ ਜਿੰਨਾ ਸ਼ੌਕੀਨ ਸੰਨੀ ਲੱਗਦਾ ਹੈ ਇੰਨਾ ਸ਼ਾਇਦ ਹੀ ਕੋਈ ਹੋਰ ਹੋਵੇ ਅਸੀਂ ਦੁਬਈ ਦੇ ਲੋਕਾਂ ਬਾਰੇ ਤਾਂ ਅਜਿਹਾ ਆਮ ਹੀ ਸੁਣਿਆ ਹੋਵੇਗਾ ਪਰ ਭਾਰਤ ਵਿੱਚ ਕੋਈ ਸੋਨੇ ਦਾ ਇਨ੍ਹਾਂ ਸ਼ੌਕੀਨ ਵਿਅਕਤੀ ਸ਼ਾਇਦ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ । ਸੰਨੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸੋਨੇ ਦਾ ਬਹੁਤ ਸ਼ੌਂਕ ਸੀ ਅਤੇ ਇਸੇ ਕਾਰਨ ਹੀ ਉਹ ਅੱਜ ਵੀ ਏਨਾ ਜ਼ਿਆਦਾ ਸੋਨਾ ਆਪਣੇ ਸਰੀਰ ਉੱਪਰ ਪਹਿਨਦਾ ਹੈ ।

ਸੰਨੀ ਸਿਰਫ ਸੋਨਾ ਪਹਿਨਦਾ ਹੀ ਨਹੀਂ ਬਲਕਿ ਉਸ ਦੀ ਸੁਰੱਖਿਆ ਲਈ ਉਸਨੇ ਆਪਣੇ ਨਾਲ ਬਾਡੀ ਗਾਰਡ ਵੀ ਰੱਖੇ ਹੋਏ ਹਨ ਜੋ ਕਿ ਉਸ ਨੂੰ ਸਕਿਓਰਿਟੀ ਦਿੰਦੇ ਹਨ । ਆਪਣੀ ਇਸੇ ਸ਼ੌਕ ਦੇ ਕਾਰਨ ਹੀ ਸੰਨੀ ਜਦੋਂ ਵੀ ਕਿਤੇ ਜਾਂਦਾ ਹੈ ਤਾਂ ਉਹ ਲੋਕਾਂ ਵਿੱਚ ਖਿੱਚ ਦਾ ਕਾਰਨ ਬਣਿਆ ਰਹਿੰਦਾ ਹੈ ਅਤੇ ਲੋਕ ਉਸ ਦੇ ਵੱਲ ਦੇਖਦੇ ਹੀ ਰਹਿ ਜਾਂਦੇ ਹਨ । ਸੰਨੀ ਦੇ ਵੱਲ ਦੇਖ ਕੇ ਉਸ ਦਾ ਇੱਕ ਦੋਸਤ ਵੀ ਅਜਿਹਾ ਹੈ ਜੋ ਕਿ ਸੋਨੀ ਨਾਲ ਲੱਦਿਆ ਰਹਿੰਦਾ ਹੈ ਪਰ ਆਪਣੇ ਸੋਨੇ ਦੇ ਸ਼ੌਕ ਕਾਰਨ ਸੰਨੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ।
ਸੰਨੀ ਬਾਰੇ ਹੋਰ ਜਾਨਣ ਲਈ ਅਤੇ ਉਸ ਦੀਆਂ ਤਸਵੀਰਾਂ ਦੇਖਣ ਲਈ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ

LEAVE A REPLY