ਮੋਦੀ ਸਰਕਾਰ ਜਲਦ ਹੀ ਪੇਸ਼ ਕਰ ਸਕਦੀ ਹੈ ‘ ਨੋਟਬੰਦੀ ਪਾਰਟ 2 ‘ ਇਸ ਚੀਜ ਤੇ ਲੱਗ ਸਕਦੀ ਹੈ ਪਾਬੰਦੀ

Modi Sarkar Jald hi Pesh kar sakdi hai "Note bandi part 2" Esh Chij Te Lag Sakdi Hai Pabandi

ਨੋਟਬੰਦੀ ਦੇ ਇਕ ਸਾਲ ਬਾਅਦ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਹੋਵੇ, ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਰੋਡਮੈਪ ਪੇਸ਼ ਕਰ ਸਕਦੇ ਹਨ। ਇਸ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਵੇ ਇਸ ‘ਤੇ ਹਾਈ ਲੈਵਲ ‘ਤੇ ਵਿਚਾਰ ਜਾਰੀ ਹੈ। 10 ਨਵੰਬਰ ਨੂੰ ਪਹਿਲਾਂ ਹੀ ਸਾਰੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ‘ਚ ਭ੍ਰਿਸ਼ਟਾਚਾਰ ਦੇ ਖਿਲਾਫ ਅਗਲੀ ਜੰਗ ਬਾਰੇ ਡਿਟੇਲ ਪਲਾਨ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੀ ਨਿੰਦਾ ਨੂੰ ਕਿਨਾਰੇ ਕਰਕੇ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਕੇਂਦਰ ਸਰਕਾਰ ਨੇ ਨੋਟਬੰਦੀ ਦੇ ਇਕ ਸਾਲ ਪੂਰਾ ਹੋਣ ‘ਤੇ 8 ਨਵੰਬਰ ਨੂੰ ‘ਐਂਟੀ ਬਲੈਕ ਮਨੀ ਡੇਅ’ ਵਜੋਂ ਮਨਾਉਣ ਦਾ ਫੈਸਲਾ ਕਰ ਲਿਆ ਹੈ। ਵਿਰੋਧੀ ਧਿਰ ਨੇ ਇਸ ਦਿਨ ਨੂੰ ਪੂਰੇ ਦੇਸ਼ ‘ਚ ਵਿਰੋਧ ਦਿਵਸ ਬਣਾਉਣ ਦਾ ਫੈਸਲਾ ਕੀਤਾ ਹੈ।

ਪਾਰਟ-2 ਪਲਾਨ ਹੈ ਤਿਆਰ, ਮੋਦੀ ਦੇ ਚੁੱਕੇ ਹਨ ਸੰਕੇਤ…
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਤੋਂ ਬਾਅਦ ਆਪਣਾ ਅਗਲਾ ਟਾਰਗੇਟ ਬੇਨਾਮੀ ਜਾਇਦਾਦ ਨੂੰ ਬਣਾਇਆ ਹੈ ਤੇ ਇਸ ਦੇ ਖਿਲਾਫ ਪੂਰੇ ਦੇਸ਼ ਅਭਿਆਨ ਚਲਾਇਆ ਜਾਏਗਾ। ਅਸਲ ‘ਚ ਨੋਟਬੰਦੀ ਦੇ ਇਕ ਸਾਲ ਬਾਅਦ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਦਾ ਮਜ਼ਬੂਤ ਸੰਕੇਤ ਦੇਣਾ ਚਾਹੁੰਦੀ ਹੈ।

ਸੂਤਰਾਂ ਮੁਤਾਬਕ ਪ੍ਰਸਤਾਵਿਤ ਅਭਿਆਨ ‘ਚ ਜੇਕਰ ਮਾਲਿਕਾਨਾ ਹੱਕ ਦੇ ਕਾਨੂੰਨੀ ਸਬੂਤ ਨਾ ਮਿਲੇ ਤਾਂ ਬੇਨਾਮੀ ਜਾਇਦਾਦਾਂ ਨੂੰ ਸਰਕਾਰ ਆਪਣੇ ਕਬਜ਼ੇ ‘ਚ ਲੈ ਸਕਦੀ ਹੈ। ਇਨ੍ਹਾਂ ਬੇਨਾਮੀ ਜਾਇਦਾਦਾਂ ਨੂੰ ਵੀ ਗਰੀਬਾਂ ਲਈ ਕਿਸੇ ਯੋਜਨਾ ਨਾਲ ਜੋੜਿਆ ਜਾਵੇਗਾ, ਜਿਵੇਂ ਕਿ ਬਲੈਕ ਮਨੀ ਲਈ ਦੁਬਾਰਾ ਲਿਆਂਦੀ ਡਿਸਕਲੋਜ਼ਰ ਸਕੀਮ ਤਹਿਤ ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ‘ਚ ਪਾਈ ਗਈ ਸੀ। ਸਰਕਾਰ ਨੂੰ ਉਮੀਦ ਹੈ ਕਿ ਬੇਨਾਮੀ ਜਾਇਦਾਦ ਦੇ ਖਿਲਾਫ ਪ੍ਰਸਤਾਵਿਤ ਅਭਿਆਨ ‘ਚ ਕਈ ਸਫੇਦਪੋਸ਼ ਨੇਤਾਵਾਂ ‘ਤੇ ਵੀ ਗਾਜ ਡਿੱਗ ਸਕਦੀ ਹੈ।

ਮੋਦੀ ਸਰਕਾਰ 2019 ਦੀਆਂ ਆਮ ਚੋਣਾਂ ਤੱਕ ਇਸ ਮੁੱਦੇ ਨੂੰ ਜ਼ਿੰਦਾ ਰੱਖਣਾ ਚਾਹੁੰਦੀ ਹੈ ਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਹੀ ਉਹ ਚੋਣਾਂ ਲੜਨ ਦਾ ਮਨ ਬਣਾ ਚੁੱਕੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਕ ਸਾਲ ਬਾਅਦ ਜਦੋਂ ਨੋਟਬੰਦੀ ਨਾਲ ਪੈਦਾ ਹੋਏ ਹਾਲਾਤ ਸੁਧਰ ਚੁੱਕੇ ਹਨ ਤਾਂ ਦੂਜਾ ਅਭਿਆਨ ਸ਼ੁਰੂ ਹੋਣ ਨਾਲ ਸਾਕਾਰਾਤਮਕ ਸੰਦੇਸ਼ ਖਾਸ ਕਰਕੇ ਗਰੀਬਾਂ ‘ਚ ਜਾ ਸਕਦਾ ਹੈ ਕਿ ਕਾਲਾ ਧਨ ਰੱਖਣ ਵਾਲੇ ਅਮੀਰਾਂ ਦੇ ਖਿਲਾਫ ਸਖਤ ਅਭਿਆਨ ਜਾਰੀ ਹੈ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣੇ ਇਸ ਬਿੱਲ ਜਾਂ ਪਹਿਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੋਸ ਤੇ ਨਿਰਣਾਇਕ ਕਦਮ ਚੁੱਕ ਰਹੇ ਹਨ।

LEAVE A REPLY