ਸਿਰਫ ਇੰਨੀ ਹੈ 1 ਲੱਖ ਵਾਲੇ ਆਈਫੋਨ ਐਕਸ ਦੀ ਅਸਲ ਕੀਮਤ, ਕੰਪਨੀ ਨੂੰ ਹੋ ਰਿਹੈ ਮੋਟਾ ਮੁਨਾਫਾ ..
Sirf Ini Hai 1 Lakh Wale iPHONE X Di Asal Kimat, Company Nu Ho Riha Hai Mota Munafa

ਆਈਫੋਨ ਐਕਸ ਐਪਲ ਦਾ ਹੀ ਨਹੀਂ ਸਗੋਂ ਮੇਨਸਟ੍ਰੀਮ ਸੈਗਮੈਂਟ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ। ਅਸੀਂ ਇਥੇ ਲਗਜ਼ਰੀ ਫੋਨ ਦੀ ਗੱਲ ਨਹੀਂ ਕਰ ਰਹੇ ਹਾਂ ਜੋ ਕਰੋੜਾਂ ਦੇ ਹੁੰਦੇ ਹਨ।

ਰਾਇਟਰਸ ਦੀ ਇਕ ਰਿਪੋਰਟ ਮੁਤਾਬਕ ਵਿਸ਼ੇਸ਼ਕ ਨੇ ਦੱਸਿਆ ਹੈ ਕਿ ਐਪਲ ਨੂੰ ਆਈਫੋਨ ਐਕਸ ਬਣਾਉਣ ‘ਚ ਆਈਫੋਨ 8 ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਲਾਗਤ ਆਈ ਹੈ ਪਰ ਇਸ ਦੀ ਕੀਮਤ ਆਈਫੋਨ 8 ਦੇ ਮੁਕਾਬਲੇ 43 ਫੀਸਦੀ ਜ਼ਿਆਦਾ ਹੈ।

ਭਾਰਤ ‘ਚ ਆਈਫੋਨ ਐਕਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ ਕਰੀਬ 89 ਹਜ਼ਾਰ ਰੁਪਏ ਹੈ। ਇਸ ਨੂੰ ਬਣਾਉਣ ‘ਚ ਕੰਪਨੀ ਨੂੰ 357 ਡਾਲਰ (ਕਰੀਬ 23,200 ਰੁਪਏ) ਦੀ ਲਾਗਤ ਆਈ ਹੈ। ਇਹ ਲਾਗਤ 64 ਜੀ.ਬੀ. ਵੇਰੀਐਂਟ ਦੀ ਹੈ ਜਿਸ ਦੀ ਕੀਮਤ ਭਾਰਤ ‘ਚ 89,000 ਰੁਪਏ ਹੈ। ਅਮਰੀਕਾ ‘ਚ ਫੋਨ ਦੀ ਵਿਕਰੀ 999 ਡਾਲਰ ਹੈ, ਇਸ ਲਈ ਕੰਪਨੀ ਇਸ ਨੂੰ 64 ਫੀਸਦੀ ਦਾ ਮੁਨਾਫਾ ਹੋਇਆ।
ਟੈੱਕ ਇਨਸਾਈਟਸ ਇਕ ਫਰਮ ਹੈ ਜੋ ਸਮਾਰਟਫੋਨ ਦਾ ਟਿਅਰਡਾਊਨ ਫਾਸਟ ਦੱਸਦੀ ਹੈ, ਜਿਸ ਵਿਚ ਵੱਖ-ਵੱਖ ਪਾਰਟਸ ਦੀ ਲਾਗਤ ਪਤਾ ਕੀਤੀ ਜਾਂਦੀ ਹੈ। ਇਸੇ ਫਰਮ ਨੇ ਆਈਫੋਨ ਐਕਸ ਦਾ ਟਿਅਰਡਾਊਨ ਫਾਸਟ ਦੱਸਿਆ ਹੈ।

ਜਾਣੋ ਹਰ ਇਕ ਪਾਰਟਸ ਦੀ ਲਾਗਤ-
ਆਈਫੋਨ ਐਕਸ ‘ਚ 5.8-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਹੈ ਜੋ ਇਸ ਡਿਵਾਈਸ ਦਾ ਸਭ ਤੋਂ ਮਹਿੰਗਾ ਪਾਰਟ ਹੈ। ਪਹਿਲੀ ਵਾਰ ਕੰਪਨੀ ਨੇ ਓ.ਐੱਲ.ਈ.ਡੀ. ਡਿਸਪਲੇਅ ਲਗਾਈ ਹੈ। ਇਸ ਨੂੰ ਲਗਾਉਣ ਲਈ ਐਪਲ ਨੂੰ 65 ਡਾਲਰ (ਕਰੀਬ 4,242 ਰੁਪਏ) ਖਰਚ ਕਰਨੇ ਪਏ ਹਨ। ਆਈਫੋਨ 8 ‘ਚ 4.7-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੈ, ਜਿਸ ਲਈ ਕੰਪਨੀ ਨੇ ਸਿਰਫ 36 ਡਾਲਰ (ਕਰੀਬ 2,300 ਰੁਪਏ) ਖਰਚ ਕੀਤੇ ਹਨ।

ਆਈਫੋਨ ਐਕਸ ‘ਚ ਸਟੇਨਲੈੱਸ ਸਟੀਲ ਦੀ ਚੈਸਿਸ ਦਿੱਤੀ ਗਈ ਹੈ ਜਿਸ ਦੇ ਇਕ ਯੂਨਿਟ ਲਈ ਕੰਪਨੀ ਨੇ 36 ਡਾਲਰ (ਕਰੀਬ 2,300 ਰੁਪਏ) ਖਰਚ ਕੀਤੇ ਹਨ। ਜਦ ਕਿ ਆਈਫੋਨ 8 ਐਲੂਮਿਨੀਅਮ ਦਾ ਹੈ, ਇਸ ਲਈ ਇਸ ਵਿਚ 21.50 ਡਾਲਰ ਹੀ ਲੱਗੇ ਹਨ।

HIS ਮਾਰਕੀਟ ਵੀ ਅਜਿਹੀ ਹੀ ਫਰਮ ਹੈ ਜੋ ਸਮਾਰਟਫੋਨ ਦੀ ਟਿਅਰਡਾਊਨ ਲਾਗਤ ਦਸਦੀ ਹੈ। ਇਸ ਨੇ ਅਨੁਮਾਨ ਲਗਾਇਆ ਸੀ ਕਿ ਆਈਫੋਨ 8 ਦੇ ਰਾਅ-ਕਾਸਟ 247.51 ਡਾਲਰ ਹੈ ਜਦ ਕਿ ਆਈਫੋਨ 8 ਪਲੱਸ ਦਾ ਰਾਅ-ਕਾਸਟ 288 ਡਾਲਰ ਹੈ। ਹਾਲਾਂਕਿ ਇਹ ਸਿਰਫ ਪਾਰਟਸ ਦੀਆਂ ਕੀਮਤਾਂ ਦਾ ਕੈਨਕੁਲੇਸ਼ਨ ਹੈ ਅਤੇ ਇਸ ਵਿਚ ਮਾਰਕੀਟਿੰਗ, ਐਡਵਰਟਾਈਜ਼ਿੰਗ ਅਤੇ ਦੂਜੇ ਤਰ੍ਹਾਂ ਦੇ ਚਾਰਜਿਸ ਨਹੀਂ ਲੱਗੇ ਹਨ, ਇਹ ਟਿਅਰਡਾਊਨ ਕੰਪਨੀਆਂ ਦੇ ਅੰਕੜੇ ਹਨ।

ਆਈਫੋਨ ਐਕਸ ਨੂੰ ਦੁਨੀਆ ਭਰ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਟੈਕਨਾਲੋਜੀ ਦਿੱਗਜ ਐਪਲ ਦੀ ਮਾਰਕੀਟ ਵੈਲਿਊ ਪਹਿਲੀ ਵਾਰ 900 ਬਿਲੀਅਨ ਡਾਲਰ ਹੋ ਗਈ ਹੈ। ਇਸ ਦੇ ਨਾਲ ਹੀ ਐਪਲ ਅਮਰੀਕਾ ਦੀ ਪਹਿਲੀ 900 ਬਿਲੀਅਨ ਡਾਲਰ ਕੰਪਨੀ ਵੀ ਬਣ ਗਈ। ਹਾਲਾਂਕਿ ਅਜਿਹਾ ਕੁਝ ਦੇਰ ਲਈ ਹੀ ਹੋਇਆ ਪਰ ਇਸ ਨਾਲ ਹੁਣ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਐਪਲ ਅਮਰੀਕਾ ਦੀ ਪਹਿਲੀ 1 ਟ੍ਰਿਲੀਅਨ ਡਾਲਰ ਕੰਪਨੀ ਬਣਨ ਦੀ ਰਾਹ ‘ਤੇ ਹੈ।
ਅਜਿਹਾ ਕਿਉਂ ਹੋਇਆ ਕਿ ਕੰਪਨੀ ਕੁਝ ਸਮੇਂ ਲਈ 900 ਬਿਲੀਅਨ ਡਾਲਰ ਦੀ ਹੋ ਗਈ? ਜਵਾਬ ਹੈ ਆਈਫੋਨ ਐਕਸ, ਜਿਸ ਬਾਰੇ ਹੁਣ ਦੁਨੀਆ ਭਰ ‘ਚ ਕਾਫੀ ਹੋ ਰਹੀ ਹੈ। ਆਈਫੋਨ ਐਕਸ ਦੀ ਭਾਰਤ ‘ਚ ਸ਼ੁਰੂਆਤੀ ਕੀਮਤ 89 ਹਜ਼ਾਰ ਰੁਪਏ ਹੈ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 1 ਲੱਖ 2 ਹਜ਼ਾਰ ਰੁਪਏ ਹੈ।

Shaukeen_Punjabi do not own the copyright of this video, we are posting this video only for entertainment purpose if the original copyright holder of this video want us to remove this video just mail us at shaukeenpunjabiofficial@gmail.com

LEAVE A REPLY