ਉਪਭੋਗਤਾਵਾਂ ਤੋਂ ਨਿਊਡ ਤਸਵੀਰਾਂ ਦੀ ਮੰਗ ਕਰ ਰਿਹੈ ਫੇਸਬੁੱਕ …..

ਸੋਸ਼ਲ ਮੀਡੀਆ ‘ਤੇ ਰੀਵੇਂਂਜ ਪੋਰਨ ਰੋਕਣ ਲਈ ਫੇਸਬੁੱਕ ਨੇ ਇਕ ਅਨੋਖਾ ਕਦਮ ਚੁੱਕਿਆ ਹੈ। ਫੇਸਬੁੱਕ ਆਪਣੇ ਉਪਭੋਗਤਾਵਾਂ ਤੋਂ ਨਿਊਡ ਤਸਵੀਰਾਂ ਦੀ ਮੰਗ ਕਰ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਡਰ ਹੈ ਕਿ ਕੋਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ੇਅਰ ਕਰ ਬਦਨਾਮ ਕਰ ਸਕਦਾ ਹੈ। ਇਸ ਨਵੇਂ ਟੂਲ ਦੇ ਜ਼ਰੀਏ ਰੀਵੇਂਂਜ ਪੋਰਨ ਦੇ ਸ਼ਿਕਾਰ ਫੇਸਬੁੱਕ ਉਪਭੋਗਤਾਵਾਂ ਨੂੰ ਰਾਹਤ ਮਿਲੇਗੀ।

ਦੱਸ ਦਈਏ ਕਿ ਅਕਸਰ ਉਪਭੋਗਤਾਵਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦਾ ਕੋਈ ਪ੍ਰੇਮੀ/ਪ੍ਰੇਮਿਕਾ ਜਾਂ ਕੋਈ ਹੋਰ ਸ਼ਖਸ ਜਿਨ੍ਹਾਂ ਨਾਲ ਆਪਣੇ ਬਿਹਤਰੀਨ ਪਲ ਗੁਜਾਰੇ ਹੋਣ ਉਹ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਪੂਰੀ ਦੁਨੀਆ ਸਾਹਮਣੇ ਬਦਨਾਮ ਕਰ ਸਕਦਾ ਹੈ। ਸੋਸ਼ਲ ਮੀਡੀਆ ਦੀ ਭਾਸ਼ਾ ‘ਚ ਇਸ ਨੂੰ ਰੀਵੇਂਂਜ ਪੋਰਨ ਕਹਿੰਦੇ ਹਨ ਪਰ ਫੇਸਬੁੱਕ ਨੇ ਇਸ ਉਪਭੋਗਤਾਵਾਂ ਨੂੰ ਇਸ ਤੋਂ ਬਚਣ ਦਾ ਤਰੀਕਾ ਲੱਭ ਲਿਆ ਹੈ।

ਹੁਣ ਤੁਹਾਨੂੰ ਜਿਨ੍ਹਾਂ ਤਸਵੀਰਾਂ ਦੇ ਲੀਕ ਹੋਣ ਜਾਂ ਵਾਇਰਲ ਹੋਣ ਦਾ ਡਰ ਹੈ ਉਸ ਨੂੰ ਫੇਸਬੁੱਕ ਨੂੰ ਭੇਜ ਦਿਓ ਫੇਸਬੁੱਕ ਉਸ ਨੂੰ ਇਕ ਡਿਜੀਟਲ ਫਿੰਗਰਪ੍ਰਿੰਟ ਦੇ ਰੂਪ ‘ਚ ਬਦਲ ਦੇਵੇਗਾ। ਇਹ ਫਿੰਗਰਪ੍ਰਿੰਟ ਹੀ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਹੋਣ ਤੋਂ ਰੋਕੇਗਾ।

ਜਿਹੜੀਆਂ ਤਸਵੀਰਾਂ ਫਿੰਗਰਪ੍ਰਿੰਟ ‘ਚ ਬਦਲਣਗੀਆਂ ਉਪਭੋਗਤਾਵਾਂ ਦਾ ਉਸ ‘ਤੇ ਪੂਰਾ ਕੰਟਰੋਲ ਰਹੇਗਾ। ਫੇਸਬੁੱਕ ‘ਤੇ ਜਦੋਂ ਵੀ ਕੋਈ ਫੋਟੋ ਸ਼ੇਅਰ ਕਰਨਾ ਚਾਹੇਗਾ ਤਾਂ ਸਭ ਤੋਂ ਪਹਿਲਾਂ ਉਸ ਉਪਭੋਗਤਾ ਨੂੰ ਨੋਟਿਫਿਕੇਸ਼ਨ ਮਿਲ ਜਾਵੇਗਾ।

ਉਪਭੋਗਤਾ ਦੀ ਮਨਜ਼ੂਰੀ ਤੋਂ ਬਾਅਦ ਹੀ ਕੋਈ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕਰ ਸਕੇਗਾ। ਖਾਸ ਗੱਲ ਇਹ ਹੈ ਕਿ ਜੇਕਰ ਕੋਈ ਇਨ੍ਹਾਂ ਤਸਵੀਰਾਂ ਨੂੰ ਮੈਸੇਜ ਦੇ ਜ਼ਰੀਏ ਭੇਜਦਾ ਹੈ ਤਾਂ ਵੀ ਤੁਹਾਨੂੰ ਨੋਟਿਫਿਕੇਸ਼ਨ ਮਿਲ ਜਾਵੇਗਾ।
ਆਸਟਰੇਲੀਆ ‘ਚ ਹੋਈ ਇਸ ਦੀ ਸ਼ੁਰੂਆਤ

ਫੇਸਬੁੱਕ ਨੇ ਇਸ ਟੂਲ ਨੂੰ ਆਸਟਰੇਲੀਆ ਸਰਕਾਰ ਨਾਲ ਮਿਲ ਕੇ ਵਿਕਸਿਤ ਕੀਤਾ ਹੈ। ਹਾਲੇ ਇਸ ਟੂਲ ਦਾ ਆਸਟਰੇਲੀਆ ‘ਚ ਟੈਸਟ ਕੀਤਾ ਜਾ ਰਿਹਾ ਹੈ। ਜਲਦ ਹੀ ਇੰਗਲੈਂਡ, ਅਮਰੀਕਾ ਤੇ ਕੈਨੇਡਾ ‘ਚ ਕੀਤਾ ਜਾਵੇਗਾ। ਜੇਕਰ ਟੈਸਟ ਸਫਲ ਹੋਇਆ |

LEAVE A REPLY