ਫੇਸਬੁੱਕ ‘ਤੇ ਲਾਈਵ ਵੀਡੀਓ ਪਾਉਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇਕ ਆਗੂ ਦੇ 25 ਸਾਲਾ ਬੇਟੇ ਨੇ ਆਪਣੀ ਪ੍ਰੇਮਿਕਾ ਤੋਂ ਦੁਖੀ ਹੋ ਕੇ ਸ਼ੁੱਕਰਵਾਰ ਦੁਪਹਿਰ 1 ਤੋਂ 2 ਵਜੇ ਦਰਮਿਆਨ ਖੁਦਕੁਸ਼ੀ ਕਰ ਲਈ। ਢਿੱਲਵਾਂ ਵਾਸੀ ਮ੍ਰਿਤਕ ਵਿਨੇ ਕੁਮਾਰ ਪੁੱਤਰ ਗੋਪਾਲ ਚੰਦ ਦੀ ਲਾਸ਼ ਉਸਦੀ ਇੰਗਲੈਂਡ ਰਹਿੰਦੀ ਭੂਆ ਦੇ ਅਰਮਾਨ ਨਗਰ (ਦਕੋਹਾ) ਸਥਿਤ ਘਰ ਵਿਚ ਛੱਤ ਨਾਲ ਲਟਕਦੀ ਮਿਲੀ ਹੈ। ਵਿਨੇ ਦੀ ਖੁਦਕੁਸ਼ੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੇ ਇੰਚਾਰਜ ਰਾਜੇਸ਼ ਠਾਕੁਰ, ਦਕੋਹਾ (ਨੰਗਲਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਰਵਿੰਦਰ ਕੁਮਾਰ, ਏ. ਐੱਸ. ਆਈ. ਕੁਲਦੀਪ ਸਿੰਘ ਮੌਕੇ ‘ਤੇ ਪੁਹੰਚੇ ਤੇ ਮ੍ਰਿਤਕ ਵਿਨੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।

Premika Ta dukhi Hon Karke Facebook Te Live Video Paa K Kiti Atyam Hatya....

ਮ੍ਰਿਤਕ ਦੇ ਪਿਤਾ ਗੋਪਾਲ ਚੰਦ ਬਸਪਾ ਆਗੂ ਨੇ ਪੁਲਸ ਨੂੰ ਦੱਸਿਆ ਕਿ ਅਰਮਾਨ ਨਗਰ ਵਿਚ ਉਸਦੀ ਭੈਣ ਦੀ ਕੋਠੀ ਹੈ ਜੋ ਕਿ ਇੰਗਲੈਂਡ ਵਿਚ ਹੈ ਤੇ ਕੋਠੀ ਦੀ ਦੇਖ-ਭਾਲ ਉਨ੍ਹਾਂ ਕੋਲ ਹੈ, ਜਿਸ ਕਾਰਨ ਅਕਸਰ ਉਹ ਉਥੇ ਜਾਂਦੇ ਰਹਿੰਦੇ ਹਨ। ਅੱਜ ਉਸਦਾ ਬੇਟਾ ਵਿਨੇ ਉਥੇ ਗਿਆ ਹੋਇਆ ਸੀ। 12 ਵਜੇ ਦੇ ਕਰੀਬ ਉਸਦੀ ਮਾਂ ਨੇ ਉਸਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਥੋੜ੍ਹੀ ਦੇਰ ਬਾਅਦ ਘਰ ਆ ਜਾਵੇਗਾ। ਇਕ ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਕਿ ਉਸਦੇ ਬੇਟੇ ਵਿਨੇ ਨੇ ਫੇਸਬੁੱਕ ‘ਤੇ ਆਪਣੀ ਜੀਵਨ ਲੀਲਾ ਖਤਮ ਕਰਨ ਸਬੰਧੀ ਆਪਣੀ ਲਾਈਵ ਵੀਡੀਓ ਪਾਈ ਹੋਈ ਹੈ,

ਜਿਸ ਤੋਂ ਬਾਅਦ ਉਹ ਕੋਠੀ ਪਹੁੰਚਿਆ ਤੇ ਦੇਖਿਆ ਕਿ ਕਮਰਾ ਅੰਦਰੋਂ ਬੰਦ ਸੀ ਤੇ ਖਿੜਕੀ ਰਾਹੀਂ ਦੇਖਿਆ ਤਾਂ ਵਿਨੇ ਦੀ ਲਾਸ਼ ਛੱਤ ਨਾਲ ਲਟਕ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਵਿਨੇ ਮੁਤਾਬਕ ਉਸਦੀ ਮੌਤ ਲਈ ਜ਼ਿੰਮੇਵਾਰ ਲੋਕਾਂ ‘ਤੇ ਧਾਰਾ 306 ਦੇ ਤਹਿਤ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਸਵੇਰੇ ਮ੍ਰਿਤਕ ਦਾ ਪੋਸਟਮਾਰਟਮ ਹੋਵੇਗਾ, ਉਸ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

ਸੋਨੀਆ ਨਾਮਕ ਲੜਕੀ ਨਾਲ ਸਨ ਉਸਦੇ ਪ੍ਰੇਮ ਸਬੰਧ
ਮ੍ਰਿਤਕ ਵਿਨੇ ਕੁਮਾਰ ਦੇ ਸੋਨੀਆ ਨਾਮਕ ਲੜਕੀ ਨਾਲ ਪ੍ਰੇਮ ਸਬੰਧ ਸਨ ਪਰ ਉਸ ਵਲੋਂ ਕੁੱਝ ਸਮਾਂ ਪਹਿਲਾਂ ਦੀਪ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਣ ‘ਤੇ ਵਿਨੇ ਪ੍ਰੇਸ਼ਾਨ ਰਹਿੰਦਾ ਸੀ ਤੇ ਸੋਨੀਆ ਨੂੰ ਕਹਿੰਦਾ ਸੀ ਕਿ ਉਸ ਨੇ ਪਿਆਰ ਵਿਚ ਧੋਖਾ ਦਿੱਤਾ ਹੈ। ਉਸਨੇ ਫਾਹਾ ਲਾਉਣ ਤੋਂ ਪਹਿਲਾਂ ਆਪਣੀ ਬਣਾਈ ਵੀਡੀਓ ਵਿਚ ਵੀ ਕਿਹਾ ਹੈ ਕਿ ਉਸਦੀ ਮੌਤ ਲਈ ਸੋਨੀਆ ਤੇ ਦੀਪ ਹੀ ਜ਼ਿੰਮੇਵਾਰ ਹੋਣਗੇ। ਲੜਕੀ ਬੜਿੰਗ ਦੀ ਦੱਸੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਿਨਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

ਮ੍ਰਿਤਕ ਦਾ ਮੋਬਾਇਲ ਵੀ ਪੁਲਸ ਦੇ ਕਬਜ਼ੇ ‘ਚ
ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੌਕੇ ਤੋਂ ਮਿਲੇ ਵਿਨੇ ਦੇ ਮੋਬਾਇਲ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੇ ਪਿਤਾ ਅਨੁਸਾਰ ਪੁਲਸ ਵਲੋਂ ਕਬਜ਼ੇ ਵਿਚ ਲਏ ਗਏ ਉਸਦੇ ਬੇਟੇ ਦੇ ਮੋਬਾਇਲ ‘ਚ ਉਸ ਦੀ ਪ੍ਰੇਮਿਕਾ ਸੋਨੀਆ ਨਾਲ ਵੀ ਕਈ ਫੋਟੋਆਂ ਹਨ। ਪਤਾ ਲੱਗਾ ਹੈ ਕਿ ਪੁਲਸ ਕਾਲ ਡਿਟੇਲ ਕਢਵਾਉਣ ਜਾ ਰਹੀ ਹੈ ਤਾਂ ਜੋ ਸੋਨੀਆ ਤੇ ਵਿਨੇ ਵਿਚ ਹੁੰਦੀਆਂ ਗੱਲਾਂ ਬਾਰੇ ਪਤਾ ਲਾਇਆ ਜਾ ਸਕੇ। ਇਸ ਤੋਂ ਪੁਲਸ ਨੂੰ ਹੋਰ ਵੀ ਸੁਰਾਗ ਹੱਥ ਲੱਗਣ ਦੀ ਉਮੀਦ ਹੈ।

ਬਹਿਰੀਨ ਤੇ ਦੋਹਾ ਕਤਰ ਤੋਂ ਆਇਆ ਸੀ ਵਿਨੇ
ਕਰੀਬ ਇਕ ਸਾਲ ਪਹਿਲਾਂ ਹੀ ਮ੍ਰਿਤਕ ਵਿਨੇ ਕੁਮਾਰ ਬਹਿਰੀਨ ਤੇ ਦੋਹਾ ਕਤਰ ਤੋਂ ਆਇਆ ਸੀ। ਉਸਦੇ ਸ਼ੌਕ ਪੂਰੇ ਕਰਦਿਆਂ ਉਸਦੇ ਪਿਤਾ ਨੇ ਉਸਨੂੰ ਇਕ ਕਾਰ ਵੀ ਲੈ ਕੇ ਦਿੱਤੀ ਹੋਈ ਸੀ। ਹੁਣ ਉਹ ਢਿੱਲਵਾਂ ਵਿਚ ਹੀ ਆਪਣੇ ਮਾਤਾ-ਪਿਤਾ ਕੋਲ ਰਹਿੰਦਾ ਸੀ। ਉਸ ਦੀਆਂ 4 ਭੈਣਾਂ ਤੇ ਇਕ ਭਰਾ ਹੈ। ਤਿੰਨ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਵੱਡਾ ਭਰਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ। ਇਕ ਛੋਟੀ ਭੈਣ ਅਜੇ ਕੁਆਰੀ ਹੈ। ਪਰਿਵਾਰ ਵਾਲੇ ਉਸਦੀ ਹਰ ਇੱਛਾ ਨੂੰ ਪੂਰੀ ਕਰਦੇ ਸਨ। ਮਾਂ ਦਾ ਵੀ ਉਹ ਬੇਹੱਦ ਲਾਡਲਾ ਸੀ।

Shaukeen_Punjabi do not own the copyright of this video, we are posting this video only for entertainment purpose if the original copyright holder of this video want us to remove this video just mail us at shaukeenpunjabiofficial@gmail.com

LEAVE A REPLY