ਘਰ ਲੈ ਕੇ ਜਾ ਰਹੇ ਸੀ ਨਵੀਂ ਕਾਰ, ਪਰ ਰਸਤੇ ਰਸਤੇ ‘ਚ…….

ਤਪਾ ਮੰਡੀ (ਸ਼ਾਮ, ਗਰਗ, ਰਾਜਿੰਦਰ) : ਬਰਨਾਲਾ-ਮਾਨਸਾ ਮੁੱਖ ਮਾਰਗ ‘ਤੇ ਪੱਖੋਕਲਾਂ-ਰੂੜੇਕੇ ਕਲਾਂ ਨੇੜੇ ਤੇਜ਼ ਰਫਤਾਰ ਕਾਰ ਸਫੈਦੇ ‘ਚ ਵੱਜਣ ਕਾਰਨ 1 ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ।

ਘਟਨਾ ਤੋਂ ਬਾਅਦ ਪਿੰਡ ‘ਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਰਘੁਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪੱਖੋ ਕਲਾਂ ਨੇ ਰਾਏਕੋਟ ਤੋਂ ਨਵੀਂ ਕਾਰ ਖਰੀਦੀ ਸੀ, ਕਾਰ ਨੂੰ ਲੈ ਕੇ ਆਉਣ ਲਈ ਆਪਣੇ ਚਚੇਰੇ ਭਰਾ ਜਸਵਿੰਦਰ ਸਿੰਘ ਜੱਸੀ(23) ਪੁੱਤਰ ਮਨਜੀਤ ਸਿੰਘ ਨੂੰ ਨਾਲ ਲੈ ਗਿਆ, ਵਾਪਸੀ ਸਮੇਂ ਕੋਈ 7.30 ਵਜੇ ਦੇ ਕਰੀਬ ਪਿੰਡ ਪਰਤ ਰਹੇ ਸਨ ਤਾਂ ਸਾਹਮਣੇ ਤੋਂ ਤੇਜ਼ ਲਾਈਟ ਪੈਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਫੈਦੇ ਨਾਲ ਟਕਰਾਅ ਗਈ।

ਹਾਦਸੇ ਵਿਚ ਜਸਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਜ਼ਖਮੀ ਹਾਲਤ ਰਘੁਵੀਰ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰਾਂ ਨਾਲ ਪਿੰਡ ਦੇ ਪਤਵੰਤੇ ਅਤੇ ਪੁਲਸ ਰੂੜੇਕੇ ਕਲਾਂ ਮੌਕੇ ‘ਤੇ ਪਹੁੰਚ ਗਈ।

ਜਾਂਚ ਅਧਿਕਾਰੀ ਹੌਲਦਾਰ ਬਲਜੀਤ ਸਿੰਘ ਨੇ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਦੇ ਬਿਆਂਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ , ਅੱਜ ਫਿਰ ਪੰਜਾਬ ਚ ਇਕ ਦਿਲ ਕੰਬਾਊ ਹਾਦਸਾ ਵਾਪਰ ਗਿਆ ਹੈ ਸਰਕਾਰ ਨੂੰ ਚਾਹੀਦਾ ਹੈ ਕੇ ਕੋਈ ਟ੍ਰੈਫਿਕ ਬਾਰੇ ਕੁਝ ਠੋਸ ਕਦਮ ਚੁਕੇ।

LEAVE A REPLY