ਇਹ ਹੁੰਦਾ ਹੈ ਸੱਚਾ ਪਿਆਰ । ਵੇਖੋ

ਹਰ ਵਿਅਕਤੀ ਦੀ ਜ਼ਿੰਦਗੀ ‘ਚ ਵਿਆਹ ਬਹੁਤ ਖਾਸ ਦਿਨ ਹੁੰਦਾ ਹੈ। ਇੰਗਲੈਂਡ ਦੇ ਸ਼ਹਿਰ ਬਲਿੰਗਹੈਮ ‘ਚ ਰਹਿਣ ਵਾਲੇ ਜੈਕ ਕੇਨ ਨਾਂ ਦੇ ਵਿਅਕਤੀ ਦਾ ਵਿਆਹ ਉਸ ਲਈ ਬਹੁਤ ਖਾਸ ਰਿਹਾ ਕਿਉਂਕਿ ਇਸ ਦੇ 3 ਦਿਨ ਪਹਿਲਾਂ ਉਸ ਨਾਲ ਜੋ ਹੋਇਆ ਉਸ ਨੂੰ ਸਭ ਚਮਤਕਾਰ ਕਹਿ ਰਹੇ ਹਨ। ਕਾਫੀ ਸਮੇਂ ਤੋਂ ਤੁਰਨ-ਫਿਰਨ ‘ਚ ਸਮੱਸਿਆ ਆਉਣ ਕਾਰਨ ਉਹ ਵ੍ਹੀਲ ਚੇਅਰ ‘ਤੇ ਸੀ। 13 ਅਕਤੂਬਰ ਨੂੰ ਡਾਕਟਰਾਂ ਨੂੰ ਉਸ ਦੀ ਰਿਪੋਰਟ ਦੇਖ ਕੇ ਲੱਗਾ ਸੀ ਕਿ ਉਸ ਦੀ ਰੀੜ ਦੀ ਹੱਡੀ ‘ਤੇ ਕੈਂਸਰ ਹੈ, ਇਸੇ ਲਈ ਉਹ ਤੁਰ-ਫਿਰ ਨਹੀਂ ਸਕਦਾ ਸੀ। ਉਸ ਨੇ ਆਪਣੀ ਪ੍ਰੇਮਿਕਾ ਨੂੰ ਇਸ ਬਾਰੇ ਸਭ ਕੁੱਝ ਦੱਸਿਆ ਸੀ ਤੇ ਇਹ ਵੀ ਦੱਸ ਦਿੱਤਾ ਸੀ ਕਿ ਉਹ ਮਰਨ ਤੋਂ ਪਹਿਲਾਂ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੀ ਪ੍ਰੇਮਿਕਾ ਐਮਾ ਕਲਾਰਕ ਨੇ ਉਸ ਦਾ ਸਾਥ ਨਹੀਂ ਛੱਡਿਆ ਸਗੋਂ ਉਸ ਦੀ ਹਰ ਰੀਝ ਪੂਰੀ ਕੀਤੀ।

Eha Hunda Hai Sacha Payar.... Dekho

ਉਨ੍ਹਾਂ ਨੇ 23 ਅਕਤੂਬਰ ਨੂੰ ਵਿਆਹ ਕਰਵਾਉਣ ਦੀ ਤਰੀਕ ਨਿਸ਼ਚਿਕ ਕਰ ਲਈ। 23 ਸਾਲਾ ਐਮਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਤਿਆਰੀਆਂ ਕਰਨ ਲੱਗ ਗਈ। ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਜਾਣਦੇ ਸਨ ਕਿ ਜੈਕ ਕੈਂਸਰ ਨਾਲ ਜੂਝ ਰਿਹਾ ਹੈ। ਜਦ ਵਿਆਹ ਤੋਂ 3 ਦਿਨ ਪਹਿਲਾਂ ਜੈਕ ਡਾਕਟਰ ਕੋਲ ਦਵਾਈ ਲੈਣ ਗਿਆ ਤਾਂ ਉਸ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਗਲਤ ਰਿਪੋਰਟ ਦੇਖ ਲਈ ਸੀ ਅਸਲ ‘ਚ ਉਹ ਕੈਂਸਰ ਨਾਲ ਨਹੀਂ ਸਗੋਂ ਠੀਕ ਹੋ ਜਾਣ ਵਾਲੀ ਬੀਮਾਰੀ ਨਾਲ ਜੂਝ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਹੀ ਦਿਨਾਂ ‘ਚ ਉਹ ਤੁਰਨ-ਫਿਰਨ ਵੀ ਲੱਗ ਜਾਵੇਗਾ। ਇਹ ਗੱਲ ਸੁਣ ਕੇ ਜੈਕ ਤੇ ਉਸ ਦੀ ਪ੍ਰੇਮਿਕਾ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਿਆਰੀਆਂ ਹੋਰ ਵੀ ਚਾਅ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਵਿਆਹ ‘ਤੇ ਆਏ ਰਿਸ਼ਤੇਦਾਰਾਂ ਨੂੰ ਜਦ ਇਸ ਖੁਸ਼ਖਬਰੀ ਬਾਰੇ ਦੱਸਿਆ ਗਿਆ ਤਾਂ ਹਰ ਕੋਈ ਭਾਵੁਕ ਹੋ ਗਿਆ। ਉਨ੍ਹਾਂ ਦਾ ਪਰਿਵਾਰ ਖੁਸ਼ੀ ‘ਚ ਝੂਮ ਵੀ ਰਿਹਾ ਸੀ ਪਰ ਨਾਲ ਹੀ ਉਨ੍ਹਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਵੀ ਸਨ। ਜੈਕ ਦੇ ਪਰਿਵਾਰ ਨੇ ਕਿਹਾ ਕਿ ਇਹ ਤਾਂ ਚਮਤਕਾਰ ਹੋ ਗਿਆ ਹੈ ਤੇ ਉਹ ਚਾਹੁੰਦੇ ਹੀ ਸੀ ਕਿ ਕੋਈ ਵੱਡਾ ਚਮਤਕਾਰ ਹੋ ਜਾਵੇ ਤੇ ਰੱਬ ਨੇ ਉਨ੍ਹਾਂ ਦੀ ਸੁਣ ਲਈ। ਜੈਕ ਨੇ ਕਿਹਾ ਕਿ ਉਸ ਦੀ ਪ੍ਰੇਮਿਕਾ ਨੇ ਇਸ ਬੁਰੇ ਸਮੇਂ ‘ਚ ਵੀ ਉਸ ਦਾ ਸਾਥ ਦਿੱਤਾ ਤੇ ਕੈਂਸਰ ਪੀੜਤ ਹੋਣ ਦੇ ਬਾਵਜੂਦ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਈ ਤੇ ਉਹ ਉਸ ਦੇ ਪਿਆਰ ਨੂੰ ਕਦੇ ਵੀ ਭੁੱਲ ਨਹੀਂ ਸਕਦਾ।

LEAVE A REPLY