ਰੁੱਸੇ BF ਨੂੰ ਮਨਾਉਣ ਲਈ ਕੁੜੀ ਨੇ ਮਾਰੀ ਭਾਖੜਾ ਨਹਿਰੀ ਚ ਛਾਲ ਅਤੇ ਫਿਰ ….

ਪੰਜਾਬ ਦੀ ਧਰਤੀ ਜਿਨਾਂ ਖੂਬੀਆਂ ਕਰਕੇ ਜਾਣੀ ਜਾਂਦੀ ਸੀ ਉਹ ਖੂਬੀਆਂ ਹੁਣ ਦੇ ਪੰਜਾਬ ਕਰਕੇ ਮਿੱਟੀ ਚ ਮਿਲਦੀਆਂ ਦਿਸ ਰਹੀਆਂ ਹਨ। ਜਿਹੜਾ ਪੰਜਾਬ ਅਣਖਾਂ-ਇੱਜਤਾਂ ਦਾ ਰਾਖਾ ਤੇ ਦਲੇਰੀ ਦੀ ਮਿਸਾਲ ਹੁੰਦਾ ਸੀ। ਉਹ ਪੰਜਾਬ ਅਜਕਲ ਨਸ਼ਿਆਂ-ਫੁਕਰਪੁਣੇ-ਅਸ਼ਲੀਲਤਾ-ਕਾਇਰਤਾ-ਕਰੂਰਤਾ ਦੀ ਰਾਜਧਾਨੀ ਬਣ ਚੁੱਕਾ ਹੈ। ਖੁਦਗਰਜ ਲੀਡਰਾਂ ਅਤੇ ਲੱਚਰ ਗਾਇਕਾਂ ਨੇ ਇਸਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਤਾਜਾ ਵੀਡੀਓ ਵਿਚ ਕੁੜੀ ਨੇ ਇਸ ਕਰਕੇ ਨਹਿਰ ਵਿਚ ਛਾਲ ਮਾਰ ਦਿਤੀ ਕਿ ਉਸਦਾ BF ਓਹਦੇ ਨਾਲ ਰੁਸ ਗਿਆ ਸੀ।

ਅਖਬਾਰਾਂ ਵਿੱਚ ਛਪਦੇ ਵਿਕਾਸ ਦੇ ਸਰਕਾਰੀ ਦਾਅਵੇ, ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦਾ ਲਾਰਾ, ਚੋਣਾਂ ਸਮੇਂ ਵਿਦਿਆਰਥੀਆਂ ਨੂੰ ਟੈਬਲੈਟ ਦੇਣ, ਬਜ਼ੁਰਗਾਂ ਦੀਆਂ ਸਰਕਾਰਾਂ ਪੈਨਸ਼ਨਾਂ ਵਿੱਚ ਕੀਤੇ ਜਾਣ ਦੇ ਵਾਅਦੇ ਕਦੋਂ ਅਤੇ ਕਿਵੇਂ ਵਫਾ ਹੋਣਗੇ, ਜਦ ਕਿ ਸਰਕਾਰ ਦੇ ਖਜ਼ਾਨੇ ਖਾਲੀ ਹਨ ਤੇ ਇਸ ਖਜ਼ਾਨੇ ਨੂੰ ਕਦੇ ਮੋਗਾ ਵਰਗੀਆਂ ਗੈਰ-ਜ਼ਰੂਰੀ ਚੋਣਾਂ ਠੋਸ ਕੇ ਤੇ ਮੁੱਖ ਸੰਸਦੀ ਸਕੱਤਰਾਂ ਦੀ ਫੌਜ ਲੋਕਾਂ ‘ਤੇ ਲੱਦ ਕੇ ਲੁੱਟਣ ਤੇ ਗੈਰ-ਸਰਕਾਰੀ ਮੱਦਾਂ ‘ਤੇ ਖਰਚ ਕੇ ਬਰਬਾਦ ਕੀਤਾ ਜਾ ਰਿਹਾ ਹੈ।

ਪੰਜਾਬ ਦੀ ਦਿਨ ਪ੍ਰਤੀ ਬਦਤਰ ਹੁੰਦੀ ਜਾ ਰਹੀ ਆਰਥਿਕ ਹਾਲਤ ਕਾਰਨ ਸੂਬੇ ਦੀ ਸਭ ਤੋੋਂ ਵੱਡੀ ਬੀਮਾਰੀ ਕੈਂਸਰ ਦੀ ਰੋਕਥਾਮ ਅਤੇ ਇਲਾਜ ਕਰਵਾ ਰਹੇ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ ਠੋਸ ਉਪਰਾਲੇ ਕਰਨ ਦੇ ਦਾਅਵੇ ਕਰਨ ਦੇ ਬਾਵਜੂਦ ਇਲਾਜ ਲਈ ਨੀਅਤ ਕੀਤੇ 1.5 ਲੱਖ ਰੁਪਏ ਪ੍ਰਤੀ ਵਿਅਕਤੀ ਰਕਮ ਵਿੱਚੋਂ ਸ਼ਾਇਦ ਹੀ ਕਿਸੇ ਮਰੀਜ਼ ਨੂੰ 20,000 ਰੁਪਏ ਦੀ ਰਕਮ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਹੋਈ ਹੋਵੇ। ਪਿਛਲੇ ਸਾਲ ਪੰਜ ਸਾਲਾਂ ਦੌਰਾਨ ਪੰਜਾਬ ਦੇ 33,000 ਲੋਕ ਕੈਂਸਰ ਦੀ ਬਿਮਾਰੀ ਨਾਲ ਮਰ ਚੁੱਕੇ ਹਨ। ਸਰਕਾਰ ਦੇ ਪੱਲੇ ਕੁਝ ਵੀ ਨਹੀਂ ਹੈ। ਉਹ ਸਿਖਿਆ ਅਤੇ ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਮੁਹੱਈਆ ਕਰਾਉਣ ਤੋਂ ਅਸਮਰਥ ਹੈ। ਲੋਕ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਜਾਣ ਲਈ ਮਜਬੂਰ ਹਨ। ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਦੇ ਸਮਰੱਥ ਵੀ ਨਹੀਂ ਦਿਖਾਈ ਦਿੰਦੀ। ਪਿਛਲੇ ਪੰਜ ਵਰ੍ਹਿਆਂ ਵਿੱਚ ਵੀ ਉਹ ਸਰਬਸੰਮਤੀ ਨਾਲ ਚੁਣੀਆਂ ਗਈਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੋ ਲੱਖ ਰੁਪਏ ਦੀ ਸਪੈਸ਼ਲ ਗਰਾਂਟ ਵੀ ਵਫਾ ਨਾ ਕਰ ਸਕੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ?

LEAVE A REPLY