Mamala Daraj Hoon To Baad Aaa Dekhho Ki Kita Chada Ne

ਮਾਮਲਾ ਦਰਜ ਹੋਣ ਤੋਂ ਬਾਅਦ ਆਹ ਦੇਖੋ ਕੀ ਕੀਤਾ ਚੱਡਾ ਨੇ ….

Mamala Daraj Hoon To Baad Aaa Dekhho Ki Kita Chada Ne

ਪਿਛਲੇ ਦਿਨੀਂ ਇੱਥੇ ਸਿੱਖਾਂ ਦੀ ਸਰਵਉੱਚ ਵਿਦਿਅਕ ਤੇ ਧਾਰਮਿਕ ਸੰਸਥਾ ਮੰਨੀ ਜਾਂਦੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ  ਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ ਨੂੰ ਲੈ ਕੇ ਚੱਢਾ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ‘ਤੇ ਧੰਨਰਾਜ ਸਿੰਘ ਨਵਾਂ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਸੀ।

ਇਸ ਮਾਮਲੇ ਵਿਚ ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਵੱਡੇ ਸਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੇ ਖਿ਼ਲਾਫ਼ ਥਾਣਾ ਇਸਲਾਮਾਬਾਦ ਵਿਖੇ ਸੰਸਥਾ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਬੁਮਰਾ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਖਿ਼ਲਾਫ਼ ਇਸ ਮਾਮਲੇ ‘ਚ 28 ਦਸੰਬਰ 2017 ਨੂੰ ਭਾਰਤੀ ਦੰਡਾਵਲੀ ਦੀ ਧਾਰਾ 354, 354ਏ, 506, 509 ਤੇ ਸੂਚਨਾ ਅਧਿਕਾਰ ਐਕਟ 67 ਤੇ 67 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਧੜਪਕੜ ਸ਼ੁਰੂ ਕਰ ਦਿੱਤੀ ਪਰ ਸੁਣਨ ਵਿਚ ਆ ਰਿਹਾ ਹੈ ਕਿ ਉਕਤ ਮਾਮਲੇ ਵਿਚ ਦੋਵੇਂ ਮੁਲਜ਼ਮ ਵਿਦੇਸ਼ ਫ਼ਰਾਰ ਹੋ ਗਏ ਹਨ। ਚੱਢਾ ਦੇ ਨਜ਼ਦੀਕੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਅਧਿਕਾਰੀਆਂ ਨੇ ਬੀਤੇ ਕੱਲ੍ਹ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਵਿਰੁੱਧ ਪਰਚਾ ਦਰਜ ਹੋ ਜਾਵੇਗਾ ਤੇ ਉਹ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਨਾਲ ਮਸਕਟ ਰਵਾਨਾ ਹੋ ਗਏ।

ਉਹਨਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਕੋਈ ਚਾਰਾਜ਼ੋਈ ਕਰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਭਾਰਤੀ ਦੰਡਾਵਲੀ ਦੀ ਧਾਰਾ 354 ਵੀ ਜੋੜੀ ਗਈ ਹੈ, ਜੋ ਛੇੜਖਾਨੀ ਕਰਨ ‘ਤੇ ਲਗਾਈ ਗਈ ਹੈ। ਦੱਸ ਦੇਈਏ ਕਿ ਸਾਲ 2013 ਤੋਂ ਪਹਿਲਾਂ ਪੰਜਾਬ ਵਿੱਚ ਜ਼ਮਾਨਤਯੋਗ ਸੀ ਪਰ ਕਾਨੂੰਨੀ ਮਾਹਿਰਾਂ ਅਨੁਸਾਰ 3 ਫਰਵਰੀ 2013 ਨੂੰ ਇਸ ਧਾਰਾ ਵਿੱਚ ਤਬਦੀਲੀ ਕਰਕੇ ਇਸ ਨੂੰ ਗ਼ੈਰ ਜ਼ਮਾਨਤੀ ਬਣਾ ਦਿੱਤਾ ਗਿਆ ਹੈ, ਜਿਸ ਕਰਕੇ ਚੱਢਾ ਤੇ ਉਹਨਾਂ ਦੇ ਸਪੁੱਤਰ ਨੂੰ ਜੇਲ੍ਹ ਦੀ ਹਵਾ ਖਾਣੀ ਹੀ ਪਵੇਗੀ।

ਬਾਕੀ ਦੀਆਂ ਸਾਰੀਆਂ ਧਾਰਾਵਾਂ ਜ਼ਮਾਨਤਯੋਗ ਹਨ। ਧਾਰਾ 354 ਤਹਿਤ ਉਹਨਾਂ ਨੂੰ ਪੰਜ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਚੱਢਾ ਦਾ ਭਵਿੱਖ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਹੁਣ ਉਸ ਨੂੰ ਬਾਕੀ ਦੀ ਜ਼ਿੰਦਗੀ ਕਿਸੇ ਮੱਠ ਦਾ ਸਹਾਰਾ ਲੈ ਕੇ ਰੱਬ-ਰੱਬ ਕਰਕੇ ਹੀ ਬਿਤਾਉਣੀ ਪਵੇਗੀ।

ਦੱਸ ਦੇਈਏ ਕਿ ਚਰਨਜੀਤ ਚੱਢਾ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਕਾਫੀ ਤੂਲ ਫੜਿਆ ਹੋਇਆ ਹੈ। ਇਸੇ ਮਾਮਲੇ ‘ਚ ਬੀਤੇ ਦਿਨ ਪੀੜਤ ਮਹਿਲਾ ਵੱਲੋਂ ਬਿਆਨ ਦਰਜ ਕਰਵਾਏ ਗਏ ਸਨ ਅਤੇ ਉਸਨੇ ਚਰਨਜੀਤ ਚੱਢਾ ‘ਤੇ ਜ਼ਬਰਦਸਤੀ ਦੇ ਦੋਸ਼ ਲਗਾਏ ਸਨ। ਜਿਸਦੇ ਚਲਦਿਆਂ ਇਸ ਮਹਿਲਾ ਦੀ ਸ਼ਿਕਾਇਤ ‘ਤੇ ਪੁਲਸ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨੇ ਚੱਢਾ ‘ਤੇ ਯੌਨ ਸ਼ੋਸ਼ਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ ਦਾ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤ ਔਰਤ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਸੀ। ਪੀੜਤ ਔਰਤ ਨੇ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਪਹਿਲਾਂ ਤਾਂ ਉਸਦਾ ਵਤੀਰਾ ਉਸ ਨਾਲ ਬਹੁਤ ਚੰਗਾ ਸੀ, ਪਰ ਬਾਅਦ ਵਿੱਚ ਉਸਦਾ ਵਤੀਰਾ ਅਚਾਨਕ ਬਦਲਣ ਲੱਗਾ। ਉਸਨੇ ਆਪਣੀ ਸ਼ਿਕਾਇਤ ਵਿੱਚ ਮਾੜੀ ਨਜ਼ਰ ਰੱਖਣ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸਦੇ ਨਾਲ ਹੀ ਉਸਨੇ ਕਿਹਾ ਹੈ ਕਿ ਉਹ ਮੈਨੂੰ ਆਪਣੇ ਨਾਲ ਸਬੰਧ ਬਣਾਉਣ ਨਾਲ ਕਹਿੰਦਾ ਰਿਹਾ ਅਤੇ ਮਨ੍ਹਾਂ ਕਰਨ ਉਤੇ ਧਮਕੀਆਂ ਦਿੰਦਾ ਸੀ।

ਇਸ ਤੋਂ ਪਹਿਲਾਂ ਬੀਤੇ ਦਿਨ ਪੀੜਤ ਮਹਿਲਾ ਚੰਡੀਗੜ੍ਹ ਵਿਖੇ ਮੀਡੀਆ ਦੇ ਰੂ-ਬ-ਰੂ ਹੋਈ ਸੀ। ਇਸ ਦੌਰਾਨ ਪੀੜਤ ਮਹਿਲਾ ਨੇ ਪੂਰੇ ਘਟਨਾਕ੍ਰਮ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ। ਉਸਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਹੋਟਲ ਵਿੱਚ ਬੁਲਾਇਆ ਗਿਆ ਅਤੇ ਬਾਅਦ ਵਿੱਚ ਉਸ ਨਾਲ ਇਹ ਹਰਕਤ ਕੀਤੀ ਗਈ। ਪੀੜਤ ਨੇ ਇਹ ਖਦਸ਼ਾ ਜਤਾਇਆ ਕਿ ਸ਼ਾਇਦ ਹੋਰਨਾਂ ਲੜਕੀਆਂ ਨਾਲ ਵੀ ਕੁੱਝ ਇਸੇ ਤਰ੍ਹਾਂ ਦਾ ਹੁੰਦਾ ਆਇਆ ਹੋਵੇਗਾ।

LEAVE A REPLY

Please enter your comment!
Please enter your name here