NRI Dulhye Nu Lady Sangit Chye Nachdee Rishtyee Daar Ne Mari Goliii

ਹਥਿਆਰਾਂ ਦੇ ਸ਼ੌਂਕ ਵਹਾਉਂਦੇ ਲਹੂ NRI ਲਾੜੇ ਨੂੰ ਲੇਡੀ ਸੰਗੀਤ ‘ਚ ਨੱਚਦੇ ਰਿਸ਼ਤੇਦਾਰ ਨੇ ਮਾਰੀ ਗੋਲ਼ੀ

ਹਥਿਆਰਾਂ ਦੇ ਸ਼ੌਂਕ ਵਹਾਉਂਦੇ ਲਹੂ NRI ਲਾੜੇ ਨੂੰ ਲੇਡੀ ਸੰਗੀਤ ‘ਚ ਨੱਚਦੇ ਰਿਸ਼ਤੇਦਾਰ ਨੇ ਮਾਰੀ ਗੋਲ਼ੀ

ਗੂਹਲਾ ਦੇ ਵਾਰਡ ਨੰਬਰ 11 ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਤਬਦੀਲ ਹੋ ਗਈਆਂ ਜਦੋਂ ਘਰ ਦੇ ਵਿਹੜੇ ਵਿੱਚ ਚੱਲ ਰਹੇ ਲੇਡੀਜ਼ ਸੰਗੀਤ ਪ੍ਰੋਗਰਾਮ ਦੌਰਾਨ ਕਿਸੇ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ। ਇਹ ਗੋਲ਼ੀ ਲਾੜੇ ਦੇ ਜਾ ਵੱਜੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

NRI Dulhye Nu Lady Sangit Chye Nachdee Rishtyee Daar Ne Mari Goliii 1

ਗੋਲ਼ੀਆਂ ਲੱਗਣ ਕਾਰਨ ਦੋ ਸਕੇ ਭਰਾ ਵੀ ਗੰਭੀਰ ਜ਼ਖ਼ਮੀ ਹੋ ਗਏ। ਗੋਲ਼ੀ ਚਲਾਉਣ ਵਾਲਾ ਲਾੜੇ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ।ਗੂਹਲਾ ਦੇ ਵਾਰਡ ਨੰਬਰ 11 ਵਿੱਚ ਰਹਿਣ ਵਾਲੇ ਵਿਕਰਮ ਵੋਹਰਾ ਦਾ ਸਾਲ ਦੇ ਅਖੀਰਲੇ ਦਿਨ ਵਿਆਹ ਸੀ। ਇਸ ਤੋਂ ਇੱਕ ਰਾਤ ਪਹਿਲਾਂ ਜਦੋਂ ਘਰ ਵਿੱਚ ਡੀ.ਜੇ. ‘ਤੇ ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ।ਗਾਣੇ ਦੀ ਲੋਰ ਵਿੱਚ ਆ ਕੇ ਕਿਸੇ ਨੇ ਬੰਦੂਕ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰਤੂਸ ਨਾਲ਼ੀ ਵਿੱਚ ਹੀ ਫਸਿਆ ਰਹਿ ਗਿਆ।

NRI Dulhye Nu Lady Sangit Chye Nachdee Rishtyee Daar Ne Mari Goliii 2

DEMO PIC

ਜਦੋਂ ਬੰਦੂਕਧਾਰੀ ਨੇ ਹੇਠਾਂ ਕਰਕੇ ਬੰਦੂਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਗੋਲ਼ੀ ਚੱਲ ਗਈ ਜੋ ਸਾਹਮਣੇ ਨੱਚ ਰਹੇ ਲਾੜੇ ਵਿਕਰਮ ਵੋਹਰਾ ਦੇ ਜਾ ਵੱਜੀ।ਇਹ ਗੋਲ਼ੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਦੋ ਸਕੇ ਭਰਾਵਾਂ ਵਿਕਰਮਜੀਤ ਸਿੰਘ ਵੜੈਚ ਤੇ ਨਵਤੇਜ ਸਿੰਘ ਵੜੈਚ ਨੂੰ ਵੀ ਗੰਭੀਰ ਜ਼ਖ਼ਮੀ ਕਰ ਗਈ। ਘਟਨਾ ਤੋਂ ਬਾਅਦ ਤਿੰਨਾ ਨੂੰ ਪਟਿਆਲਾ ਦੇ ਕੋਲੰਬੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਾੜੇ ਵਿਕਰਮ ਵੋਹਰਾ ਨੂੰ ਮ੍ਰਿਤ ਐਲਾਨ ਦਿੱਤਾ ਤੇ ਵੜੈਚ ਭਰਾਵਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।ਜ਼ਿਕਰਯੋਗ ਹੈ ਕਿ ਵਿਕਰਮ ਵੋਹਰਾ ਸਵਿਟਜ਼ਰਲੈਂਡ ਦਾ ਵਾਸੀ ਸੀ ਤੇ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ। ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਸ ਦੇ ਪੁੱਤਰ ਦਾ ਆਖ਼ਰੀ ਫੇਰਾ ਹੋ ਨਿੱਬੜੇਗਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪਿਛਲੇ ਕੁਝ ਸਮੇਂ ਤੋਂ ਫਾਇਰਿੰਗ ਕਾਰਨ ਹੋਏ ਦਰਦਨਾਕ ਹਾਦਸੇ
20 ਅਪ੍ਰੈਲ 2016 – ਹਰਿਆਣੇ ਦੇ ਯਮੁਨਾਨਗਰ ‘ਚ ਵਿਆਹ ਸਮਾਗਮ ਦੌਰਾਨ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਜਾਨ ਗਈ।
18 ਨਵੰਬਰ 2016 – ਹਰਿਆਣੇ ਦੇ ਕਰਨਾਲ ‘ਚ ਸਾਧਵੀ ਦੇਵਾ ਠਾਕੁਰ ਦੇ ਸਮਰਥਕਾਂ ਵਲੋਂ ਕੀਤੇ ਹਵਾਈ ਫਾਇਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋ ਗਏ।
5 ਦਸੰਬਰ 2016 – ਪੰਜਾਬ ਦੇ ਬਠਿੰਡਾ ‘ਚ ਵਿਆਹ ਸਮਾਗਮ ਦੌਰਾਨ ਡਾਂਸ ਪਾਰਟੀ ਦੀ ਡਾਂਸਰ ਨੂੰ ਅਚਾਨਕ ਲੱਗੀ ਗੋਲੀ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
19 ਨਵੰਬਰ 2017 – ਪੰਜਾਬ ਦੇ ਕੋਟਕਪੁਰਾ ‘ਚ ਇਕ ਅੱਠ ਸਾਲ ਦਾ ਮਾਸੂਮ ਬੱਚਾ ਗੁਆਂਢੀਆਂ ਦੇ ਘਰ ਵਿਆਹ ਸਮਾਗਮ ‘ਤੇ ਗਿਆ ਜਿਥੇ ਉਸਦੀ ਫਾਇਰਿੰਗ ਦੌਰਾਨ ਮੌਤ ਹੋ ਗਈ।
31 ਦਸੰਬਰ 2017 – ਹਰਿਆਣੇ ਦੇ ਕੈਥਲ ‘ਚ 12 ਸਾਲ ਤੋਂ ਸਵਿਜ਼ਰਲੈਂਡ ‘ਚ ਰਹਿ ਰਹੇ ਲਾੜੇ(36) ਦੀ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ।
ਇਸ ਤਰ੍ਹਾਂ ਦੀ ਘਟਨਾਵਾਂ ਜ਼ਿਆਦਾਤਰ ਹਰਿਆਣਾ ਅਤੇ ਪੰਜਾਬ ‘ਚ ਹੀ ਹੋ ਰਹੀਆਂ ਹਨ। ਬਾਕੀ ਸੂਬਿਆਂ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ।

DESI NEWS ਅਦਾਰਾ ਤੁਹਾਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਵਿਆਹਾਂ ਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਹਥਿਆਰਾਂ ਦੀ ਵਰਤੋਂ ਤੋਂ ਸਖ਼ਤ ਪਰਹੇਜ਼ ਕਰੋ। ਕਾਨੂੰਨ ਖਾਤਰ ਨਾ ਸਹੀ ਆਪਣੇ ਪਰਿਵਾਰ ਖਾਤਰ ਇਸ ਤਰ੍ਹਾਂ ਦੇ ਦਿਖਾਵੇ ਤੋਂ ਬਚੋ। ਆਪਣੇ ਪਰਿਵਾਰ ‘ਚ ਕਿਸੇ ਵੀ ਸਮਾਗਮ ਤੋਂ ਪਹਿਲਾਂ ਹੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਸੁਚੇਤ ਕਰਦੇ ਹੋਏ ਹਥਿਆਰ ਲਿਆਉਣ ਤੋਂ ਪਹਿਲਾਂ ਹੀ ਮਨ੍ਹਾ ਕਰ ਦਿਓ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ, ਪੁਲਸ, ਪੈਲਸ ਵਾਲੇ ਅਤੇ ਪਰਿਵਾਰ ਵਾਲਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here