Trump De Iss Navwe Niyam Kaaran Hajaar Bhartiya Nu Chadna Pe Sakda Hai America

ਟਰੰਪ ਦੇ ਇਸ ਨਵੇਂ ਨਿਯਮ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਛੱਡਣਾ ਪੈ ਸਕਦੈ ਅਮਰੀਕਾ

ਟਰੰਪ ਦੇ ਇਸ ਨਵੇਂ ਨਿਯਮ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਛੱਡਣਾ ਪੈ ਸਕਦੈ ਅਮਰੀਕਾ

Trump De Iss Navwe Niyam Kaaran Hajaar Bhartiya Nu Chadna Pe Sakda Hai America

ਵਾਸ਼ਿੰਗਟਨ(ਬਿਊਰੋ)—ਟਰੰਪ ਸਰਕਾਰ ਦੀ ਸਖਤੀ ਦੀ ਵਜ੍ਹਾ ਨਾਲ ਅਮਰੀਕਾ ਵਿਚ ਰਹਿ ਰਹੇ ਕਰੀਬ 75 ਹਜ਼ਾਰ ਭਾਰਤੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਇਕ ਅਜਿਹੇ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਦੇ ਚਲਦੇ ਅਮਰੀਕਾ ਵਿਚ ਐਚ1ਬੀ ਵੀਜ਼ਾ ‘ਤੇ ਰਹਿ ਕੇ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਕੁਸ਼ਲ ਕਾਰੀਗਰਾਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਕਾਮੇ ਹਨ ਜੋ ਅਮਰੀਕੀ ਕੰਪਨੀਆਂ ਵਿਚ ਕੰਮ ਕਰ ਰਹੇ ਹਨ।

ਕਿਉਂ ਕੀਤਾ ਜਾ ਰਿਹਾ ਹੈ ਇਹ ਪ੍ਰਸਤਾਵ ਤਿਆਰ
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ. ਐਚ. ਐਸ) ਵੱਲੋਂ ਇੰਟਰਨਲ ਮੇਮੋ ਦੇ ਤੌਰ ‘ਤੇ ਇਹ ਪ੍ਰਸਤਾਵ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾ ਮਕਸਦ ਉਨ੍ਹਾਂ ਐਚ1ਬੀ ਵੀਜ਼ਾਂ ਧਾਰਕਾਂ ਦੇ ਬਾਰੇ ਵਿਚ ਵਿਚਾਰ ਕਰਨਾ ਹੈ, ਜਿਨ੍ਹਾਂ ਨੇ ਸਥਾਈ ਨਾਗਰਿਕਤਾ (ਗ੍ਰੀਨ ਕਾਰਡ) ਲਈ ਅਰਜ਼ੀ ਦਿੱਤੀ ਹੋਈ ਹੈ। ਹੋਮਲੈਂਡ ਸਕਿਓਰਿਟੀ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਦੇ ਪਿਛੇ ਇਹ ਯੋਜਨਾ ਹੈ ਕਿ ਹਜ਼ਾਰਾਂ ਭਾਰਤੀ ਕੁਸ਼ਲ ਕਾਰੀਗਰ ਖੁਦ ਹੀ ਇਥੋਂ ਵਾਪਸ ਚਲੇ ਜਾਣ ਤਾਂ ਕਿ ਅਮਰੀਕੀ ਲੋਕਾਂ ਲਈ ਉਹ ਨੌਕਰੀ ਬਚੀ ਰਹੇ।

ਬਾਈ ਅਮਰੀਕਨ ਹਾਇਰ ਅਮਰੀਕਨ
ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਥਾਨਕ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਦੇਣ ਦੀ ਨੀਤੀ ‘ਬਾਈ ਅਮਰੀਕਨ ਹਾਇਰ ਅਮਰੀਕਨ’ ‘ਤੇ ਉਥੇ ਦੀ ਸਰਕਾਰ ਅੱਗੇ ਵਧਦੀ ਹੈ ਤਾਂ ਅਜਿਹਾ ਅੰਦਾਜ਼ਾ ਹੈ ਕਿ ਕਰੀਬ 5 ਲੱਖ ਤੋਂ ਸਾਢੇ 7 ਲੱਖ ਭਾਰਤੀ ਐਚ1ਬੀ ਵੀਜ਼ਾ ਧਾਰਕਾਂ ਨੂੰ ਵਾਪਸ ਜਾਣ ਨੂੰ ਮਜ਼ਬੂਰ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਨੇ ਦੱਸਿਆ ਜੇਕਰ ਇਹ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਅਮਰੀਕਾ ਛੱਡਣ ‘ਤੇ ਮਜ਼ਬੂਰ ਕੀਤਾ ਜਾਵੇਗਾ। ਜਿਸ ਦੇ ਚਲਦੇ ਹਜ਼ਾਰਾਂ ਪਰਿਵਾਰਾਂ ਦੇ ਸਾਹਮਣੇ ਸੰਕਟ ਪੈਦਾ ਹੋ ਜਾਵੇਗਾ।

LEAVE A REPLY

Please enter your comment!
Please enter your name here