ਇਹ ਘੈਂਟ ਕੰਮ ਕਰਨ ਵਾਲੇ ਕੈਪਟਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ

Ehh Kehnt Kaam Karan Wale Kaptan Shab Punjab De Pehle Mantari Hongye

ਅਮਰੀਕਾ ‘ਚ ਹਾਰਵਰਡ ਯੂਨੀਵਰਸਿਟੀ ਦੇ 15ਵੇਂ ਸਲਾਨਾ ਭਾਰਤ ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। 10 ਅਤੇ 11 ਫਰਵਰੀ ਨੂੰ ਹੋਣ ਵਾਲੇ ਸਲਾਨਾ ਸੰਮੇਲਨ ‘ਚ ਕੈਪਟਨ ‘ਟਰਾਂਸਫਾਰਮੇਸ਼ਨ ਆਫ ਪੰਜਾਬੀ ਪਾਲਿਟਿਕਸ’ ‘ਤੇ ਆਪਣੇ ਵਿਚਾਰ ਰੱਖਣਗੇ। ਹਾਰਵਰਡ ‘ਚ ਸੰਬੋਧਨ ਕਰਨ ਵਾਲੇ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ।

ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ‘ਚ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਫਿਲਮ ਅਭਿਨੇਤਾ ਕਮਲ ਹਾਸਨ ਮੁੱਖ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਨੂੰ ਲੈ ਕੇ ਸਹਿਮਤੀ ਤਾਂ ਦੇ ਦਿੱਤੀ ਹੈ ਪਰ ਅਜੇ ਤੱਕ ਬਾਕੀ ਪੈਨਲਿਸਟ ਦੀ ਸਹਿਮਤੀ ਆਯੋਜਕਾਂ ਤੱਕ ਨਹੀਂ ਪੁੱਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੀ-ਨੋਟ ਅਡਰੈੱਸ ਤੋਂ ਇਲਾਵਾ ਪੈਨਲ ਡਿਸਕਸ਼ਨ ‘ਚ ਸ਼ਾਮਲ ਹੋਣਾ ਹੈ।

LEAVE A REPLY