Amerika Atye Canada chye Dikhye Doo Suraj......

ਅਮਰੀਕਾ ਅਤੇ ਕੈਨੇਡਾ ‘ਚ ਨਿਕਲੇ ਦੋ ਇਕੱਠੇ ਸੂਰਜ, ਵਿਗਿਆਨੀ ਪਏ ਦੁਚਿੱਤੀ ‘ਚ! ..

Amerika Atye Canada chye Dikhye Doo Suraj......

ਅਮਰੀਕਾ ਅਤੇ ਕੈਨੇਡਾ ‘ਚ ਬੀਤੇ ਦਿਨੀਂ ਦੋ ਸੂਰਜ ਦਿਖਾਈ ਦੇਣ ਦੀ ਖਬਰ ਨੇ ਤਹਿਲਕਾ ਮਚਾ ਦਿੱੱਤਾ ਹੈ। ਦਰਅਸਲ, ਇੱਕ ਔਰਤ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਨੇ ਲੋਕਾਂ ਨੂੰ ਸਸ਼ੋਪੰਜ ‘ਚ ਪਾ ਦਿੱਤਾ ਸੀ।  ਇਸ ਸਸ਼ੋਪੰਜ ਦਾ ਮੁੱਖ ਕਾਰਨ ਸੀ ਕਿ ਲੋਕਾਂ ਅਨੁਸਾਰ ਵਿਸ਼ਵ ਯੁੱਧਾਂ ਤੋਂ ਪਹਿਲਾਂ ਅਜਿਹੇ ਦ੍ਰਿਸ਼ ਦਿਖਾਈ ਦਿੰਦੇ ਸਨ, ਜਿਸ ਕਾਰਨ ਲੋਕਾਂ ਨੂੰ ਵਹਿਮ ਹੋ ਗਿਆ ਸੀ ਕਿ ਸ਼ਾਇਦ ਹੁਣ ਵੀ ਕੁਝ ਅਜਿਹਾ ਹੋਣ ਵਾਲਾ ਹੈ। ਲੋਕਾਂ ਨੇ ਇਸ ਬਾਰੇ ‘ਚ ਇੰਟਰਨੈਟ ‘ਤੇ ਵੀ ਜ਼ਿਕਰ ਕੀਤਾ ਹੈ।

ਵੀਡੀਓ ‘ਚ ਦੋ ਸੂਰਜ ਇਕੱਠੇ ਦਿਖਾਈ ਦੇ ਰਹੇ ਹਨ, ਜਿਸ ਤੋਂ ਵਿਗਿਆਨੀ ਨਾਂਹ ਵੀ ਨਹੀਂ ਕਰ ਸਕਦੇ, ਪਰ ਇਸ ਗੱਲ ਮੰਨਣਯੋਗ ਵੀ ਨਹੀਂ ਹੈ।

ਇਸ ਵੀਡੀਓ ਦੀ ਸੱਚਾਈ ਇਹ ਹੈ ਕਿ ਦੂਸਰਾ ਸੂਰਜ ਬਰਫ ਦੇ ਕਣਾਂ ਦੇ ਜੰਮਣ ਕਾਰਨ ਸੂਰਜ ਦੀ ਰੌਸ਼ਨੀ ਨਾਲ ਬਣਿਆ ਹੈ।

ਇਹ ਸੂਰਜ ਕੁਝ ਕੁ ਦੇਰ ਲਈ ਦਿਖਾਈ ਦਿੰਦਾ ਹੈ, ਫਿਰ ਖਤਮ ਹੋ ਜਾਂਦਾ ਹੈ, ਜੋ ਕਿ ਸੂਰਜ ਦਾ ਪਰਛਾਵਾਂ ਹੈ।

ਇਸ ਪ੍ਰਕਿਰਿਆ ‘ਚ ਇਹ ਦੂਜਾ ਸੂਰਜ ਨਹੀਂ, ਉਸਦਾ ਪਰਛਾਵਾਂ ਹੈ, ਜਿਵੇਂ ਕਿ ਬਹੁਤ ਗਰਮੀ ‘ਚ ਕਦੀ ਕਦੀ ਪਾਣੀ ਦਿਖਾਈ ਦੇਣ ਲੱਗ ਜਾਂਦਾ ਹੈ।
ਵਿਗਿਆਨੀਆਂ ਨੇ ਲੋਕਾਂ ਨੂੰ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਕਿ ਉਂਕਿ ਇਹ ਬਹੁਤ ਆਮ ਪ੍ਰਕਿਰਿਆ ਹੈ ਅਤੇ ਕੁਝ ਵੀ ਗਲਤ ਨਹੀਂ ਹੋਣ ਵਾਲਾ ਹੈ।

LEAVE A REPLY

Please enter your comment!
Please enter your name here