Kisye Same Guruduar Shaib Chye Kirtan Kardye San Diljeet Dosanj, Sirf 11th Class Tak Kiti Hai Padhayii

ਕਿਸੇ ਸਮੇਂ ਗੁਰੂਦੁਆਰਾ ਸਾਹਿਬ ‘ਚ ਕੀਰਤਨ ਕਰਦੇ ਸਨ ਦਿਲਜੀਤ ਦੋਸਾਂਝ,ਸਿਰਫ 11ਵੀਂ ਤੱਕ ਕੀਤੀ ਹੈ ਪੜਾਈ

Kisye Same Guruduar Shaib Chye Kirtan Kardye San Diljeet Dosanj, Sirf 11th Class Tak Kiti Hai Padhayii

ਫਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਅਤੇ ਮਸ਼ਹੂਰ ਗਾਇਕ ਦਲਜੀਤ ਸਿੰਘ ਦੁਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ।ਸਾਲ 2000 ਵਿੱਚ ਆਪਣੀ ਪਹਿਲੀ ਐਲਬਮ ‘ਇਸ਼ਕ ਦਾ ਊੜਾ ਆੜਾ’ ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਅਦਾਕਾਰ ਵਜੋਂ ਇਹ ‘ਜੱਟ ਐਂਡ ਜੂਲੀਅਟ’ 1 ਅਤੇ 2, ਸਰਦਾਰ ਜੀ, ਸਰਦਾਰ ਜੀ-2, ਪੰਜਾਬ 1984, ਡਿਸਕੋ ਸਿੰਘ, ‘ਜੀਹਨੇ ਮੇਰਾ ਦਿਲ ਲੁੱਟਿਆ’ ਤੇ ‘ਅੰਬਰਸਰੀਆ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ।ਦਿਲਜੀਤ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ ਇੱਕ ਸਿੱਖ ਫੈਮਲੀ ਵਿੱਚ ਹੋਇਆ। ਦਿਲਜੀਤ ਦੇ ਜਨਮ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ। ਦਿਲਜੀਤ ਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਬਚਪਨ ਦੇ ਦਿਨ ਦੁਸਾਂਝ ਕਲਾਂ ਵਿੱਚ ਬਿਤਾਉਣ ਤੋਂ ਬਾਅਦ, ਦਿਲਜੀਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੁਧਿਆਣਾ ਚਲਾ ਗਿਆ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਦਿਲਜੀਤ ਨੇ ਅੱਠਵੀਂ ਕਲਾਸ ਤੋਂ ਕੀਤੀ ਸੀ ਪੱਗੜੀ ਬੰਨਣ ਸ਼ੁਰੂਆਤ
ਦਿਲਜੀਤ ਨੇ ਅੱਠਵੀਂ ਕਲਾਸ ਤੋਂ ਪੱਗੜੀ ਬੰਨਣੀ ਸ਼ੁਰੂ ਕੀਤੀ ਸੀ ਕਿਉਂਕਿ ਉਸ ਸਮੇਂ ਸਕੂ਼ਲ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਪੱਗੜੀ ਬੰਨਣਾ ਜਰੂਰੀ ਸੀ, ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ। ਉਨ੍ਹਾਂ ਨੇ ਦਸਵੀਂ ਕਲਾਸ ਤੋਂ ਅੱਗੇ ਪੜਾਈ ਨਹੀਂ ਕੀਤੀ। ਕਿਉਂਕਿ ਉਨ੍ਹਾਂ ਦੇ ਪਿਤਾ ਪੰਜਾਬ ਰੋਡਵੇਜ ਵਿੱਚ ਕਰਮਚਾਰੀ ਸਨ ਅਤੇ ਤਨਖਾਹ 5000 ਰੁਪਏ ਸੀ। ਅਜਿਹੇ ਵਿੱਚ ਦਿਲਜੀਤ ਨੇ ਘਰ ਦੀ ਆਰਥਿਕ ਸਥਿੇਤੀ ਨੂੰ ਵੇਖਦੇ ਹੋਏ ਪੜਾਈ ਛੱਡ ਕੇ ਆਪਣੇ ਬਚਪਨ ਦੇ ਸ਼ੌਕ ਅਤੇ ਹੁਨਰ ਨੂੰ ਕਮਾਈ ਦਾ ਸਾਧਨ ਬਣਾਇਆ।

ਦਲਜੀਤ ਤੋਂ ਬਣੇ ਦਿਲਜੀਤ
ਦਿਲਜੀਤ ਦਾ ਅਸਲੀ ਨਾਂ ਦਲਜੀਤ ਦੋਸਾਂਝ ਹੈ ਪਰ ਦਿਲਜੀਤ ਨੂੰ ਆਪਣੀ ਪਹਿਲੀ ਐਲਬਮ ਲਈ ਇਹ ਨਾਂ ਬਦਲਣਾ ਪਿਆ। ਦਿਲਜੀਤ ਨੇ ਸਾਲ 2000 ‘ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ।

ਐਕਟਰ ਜਾਂ ਸਿੰਗਰ ਤੋਂ ਇਲਾਵਾ ਸਮਾਜਸੇਵੀ ਵੀ ਨੇ ਦਿਲਜੀਤ
2011 ‘ਚ ਦਿਲਜੀਤ ਨੇ ‘ਦ ਲਾਇਨ ਆਫ ਪੰਜਾਬ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ ਸੀ, ਜਿਸਦਾ ਗਾਣਾ ‘ਲੱਕ 28 ਕੁੜੀ ਦਾ’ ਫੈਨਸ ਦੇ ਵਿੱਚ ਕਾਫ਼ੀ ਫੇਮਸ ਹੋਇਆ ਸੀ। ਇਸ ਗੀਤ ‘ਦ ਆਫੀਸ਼ੀਅਲ ਏਸ਼ੀਅਨ ਡਾਊਨਲੋਡ ਚਾਰਟ ਉੱਤੇ ਨੰਬਰ ਵਨ ਰਿਹਾ ਸੀ। ਐਕਟਰ ਜਾਂ ਸਿੰਗਰ ਦੇ ਇਲਾਵਾ ਦਿਲਜੀਤ ਸਮਾਜਸੇਵੀ ਵੀ ਹਨ। 2013 ਵਿੱਚ ਆਪਣੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਨੇ ਗਰੀਬ ਬੱਚਿਆਂ ਅਤੇ ਬਜੁਰਗਾਂ ‘ਸਾਂਝ ਫਾਉਂਡੇਸ਼ਨ’ ਦੀ ਸ਼ੁਰੁਆਤ ਕੀਤੀ। ਉਹ ਹਮੇਸ਼ਾ ਹੀ ਆਪਣੀ ਹਰ ਖੁਸ਼ੀ ਨੂੰ ਫੈਂਸ ਦੇ ਨਾਲ ਸ਼ੇਅਰ ਕਰਦੇ ਹਨ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਬਿਨ੍ਹਾਂ ਪੱਗੜੀ ਦੇ ਤਸਵੀਰ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਤਸਵੀਰਾਂ ਵਿੱਚ ਦਿਲਜੀਤ ਬਿਨ੍ਹਾਂ ਪੱਗੜੀ ਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਵਾਲ ਵੀ ਛੋਟੇ ਦਿਖਾਈ ਦੇ ਰਹੇ ਹਨ। ਖਬਰਾਂ ਦੀਆਂ ਮੰਨੀਏ ਤਾਂ ਕਰੀਬ ਦੋ ਸਾਲ ਪਹਿਲਾਂ ਦਿਲਜੀਤ ਨੇ ਵਾਲ ਛੋਟੇ ਕਰਵਾਏ ਸਨ, ਜਿਸਨੂੰ ਉਹ ਦੁਨੀਆ ਤੋਂ ਛੁਪਾਉਦੇ ਰਹੇ। ਉਹ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਸਨ, ਤਾਂ ਪਗੜੀ ਵਿੱਚ ਨਿਕਲਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਇਸ ਲੁਕ ਵਿੱਚ ਇਸ ਲਈ ਹਨ ਜਿਸਦੇ ਨਾਲ ਬਾਲੀਵੁੱਡ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਸਕਣ। ਹਾਲਾਂਕਿ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, ਪੱਗੜੀ ਮੇਰੀ ਸ਼ਾਨ ਹੈ, ਪਹਿਚਾਣ ਹੈ। ਸਿਰ ਉੱਤੇ ਪੱਗੜੀ ਹਮੇਸ਼ਾ ਬੰਨਾਗਾ ਫਿਰ ਚਾਹੇ ਕੰਮ ਮਿਲੇ ਜਾਂ ਨਾ ਮਿਲੇ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਹਿਲਾਂ ਦਿਲਜੀਤ ਦਾ ਨਾਮ ਦਿਲਜੀਤ ਸੀ। 2004 ਵਿੱਚ ਇੱਕ ਮਿਊਜਿਕ ਐਲਬਮ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਨਾਮ ਬਦਲਣ ਦੀ ਗੱਲ ਕਹੀ ਗਈ ਅਤੇ ਦਲਜੀਤ ਤੋਂ ਦਿਲਜੀਤ ਬਣ ਗਏ।

ਦਲਜੀਤ ਨੂੰ ਦਿਲਜੀਤ ਦੋਸਾਂਝ ਬਣਾਉਣ ਪਿੱਛੇ ਫਾਈਨਟੋਨ ਮਿਊਜ਼ਿਕ ਦਾ ਹੈ ਹੱਥ
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਗੀਤ ਜਗਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਦਿਲਜੀਤ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਵਿੱਚ ਕੀਰਤਨ ਗਾਇਆ ਕਰਦੇ ਸਨ। ਦੋਸਾਂਝ ਪਿੰਡ ਦਲਜੀਤ ਨੂੰ ਦਿਲਜੀਤ ਬਣਾਉਣ ਦੇ ਪਿੱਛੇ ਫਾਈਨਟੋਨ ਮਿਊਜ਼ਿਕ ਕੰਪਨੀ ਦੇ ਮਾਲਿਕ ਰਾਜੇਂਦਰ ਸਿੰਘ ਦਾ ਹੱਥ ਹੈ। ਜਿੰਨ੍ਹਾਂ ਨੇ ਦਿਲਜੀਤ ਨੂੰ ਪੰਜਾਬੀ ਸੰਗੀਤ ਜਗਤ ਵਿੱਚ 2003 ਵਿੱਚ ਪਰਵੇਸ਼ ਕਰਵਾਇਆ। ਦਿਲਜੀਤ ਨੇ ਆਪਣੇ ਨਾਮ ਦੇ ਪਿੱਛੇ ਦੋਸਾਂਝ ਸ਼ਬਦਨ ਬਹੁਤ ਦੇਰ ਬਾਅਦ ਵਿੱਚ ਲਗਾਇਆ। ਜੋ ਉਨ੍ਹਾਂ ਦੇ ਪਿੰਡ ਦਾ ਨਾਮ ਹੈ। ਦਿਲਜੀਤ ਬਚਪਨ ਵਿੱਚ ਸੋਲਜਰ ਬਨਣਾ ਚਾਹੁੰਦੇ ਸਨ। ਐਕਟਰ ਬਨਣ ਦੇ ਬਾਰੇ ਵਿੱਚ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ। ਸੰਗੀਤ ਦੇ ਪ੍ਰਤੀ ਉਨ੍ਹਾਂ ਦੇ ਰੁਝੇਵੇਂ ਵਧਣ ਨਾਲ 11 ਸਾਲ ਦੀ ਉਮਰ ਵਿੱਚ ਦਿਲਜੀਤ ਨੂੰ ਭਰੋਸਾ ਹੋ ਗਿਆ ਕਿ ਵੱਡੇ ਹੋ ਕੇ ਉਹ ਇੱਕ ਆਰਟਿਸਟ ਬਣਨਗੇ।

ਗਾਇਕੀ ਦੇ ਨਾਲ ਨਾਲ ਨੇ ਅਦਾਕਾਰੀ
ਸਾਲ 2000 ਵਿੱਚ ਆਪਣੀ ਪਹਿਲੀ ਐਲਬਮ ‘ਇਸ਼ਕ ਦਾ ਊੜਾ ਆੜਾ’ ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਹੋਲੀ- ਹੋਲੀ ਪੈਰ ਰੱਖਿਆ। ਅਦਾਕਾਰ ਦੇ ਵਜੋਂ ਉਨ੍ਹਾਂ ਨੇ ‘ਜੱਟ ਐਂਡ ਜੂਲੀਅਟ’ 1 ਅਤੇ 2, ਸਰਦਾਰ ਜੀ, ਸਰਦਾਰ ਜੀ-2, ਪੰਜਾਬ 1984, ਡਿਸਕੋ ਸਿੰਘ, ‘ਜੀਹਨੇ ਮੇਰਾ ਦਿਲ ਲੁੱਟਿਆ’ ਤੇ ‘ਅੰਬਰਸਰੀਆ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਇਹਨਾਂ ਫਿਲਮਾਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕਾਂ ਨੇ ਉਨ੍ਹਾਂ ਦਾ ਸ਼ਾਥ ਦਿੱਤਾ।

ਮਾਂ ਦਾ ਲਾਡਲਾ
ਵੈਸੇ ਤਾਂ ਹਰ ਮਾਂ-ਪੁੱਤ ‘ਚ ਪਿਆਰ ਹੁੰਦਾ ਹੈ ਪਰ ਦਿਲਜੀਤ ਆਪਣੀ ਮਾਂ ਨੂੰ ਇੰਨਾ ਚਾਹੁੰਦਾ ਹੈ ਕਿ ਆਪਣੇ ਹਰ ਫੈਸਲੇ ਦਾ ਅਪਰੂਵਲ ਆਪਣੀ ਮਾਂ ਕੋਲੋਂ ਲੈਂਦਾ ਹੈ। ਦਿਲਜੀਤ ਨੂੰ ਜ਼ਿੰਦਗੀ ‘ਚ ਕੁਝ ਵੀ ਕਰਨਾ ਹੋਵੇ, ਜੇਕਰ ਉਹਨਾਂ ਦੇ ਮਾਤਾ ਜੀ ਨੇ ਹਾਮੀ ਭਰ ਦਿੱਤੀ ਤਾਂ ਸਮਝੋ ਕੰਮ ਹੋ ਗਿਆ। ਇਹ ਦਿਲਜੀਤ ਦਾ ਮੰਨਣਾ ਹੈ।

ਅਧੂਰੇ ਚਾਅ
ਦਿਲਜੀਤ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਹਨ ਤੇ ਪੈਸਿਆਂ ਦੀ ਤੰਗੀ ਕਰਕੇ ਉਹ ਆਪਣੀ ਪੜਾਈ ਪੂਰੀ ਨਹੀਂ ਕਰ ਸਕੇ। ਪੰਜਾਬ ਦੇ ਛੋਟੇ ਜਿਹੇ ਪਿੰਡ ਦੋਸਾਂਝ ਕਲਾਂ ਦਾ ਦਿਲਜੀਤ ਸਿਰਫ 11ਵੀਂ ਜਮਾਤ ਤੱਕ ਪੜਿਆ ਹੈ। ਇਸ ਤੋਂ ਬਾਅਦ ਦਿਲਜੀਤ ਨੇ ਗਾਉਣ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ।

ਪੱਗ ਦੀ ਟੌਹਰ
ਦਿਲਜੀਤ ਪੰਜਾਬ ਦਾ ਪਹਿਲਾ ਅਦਾਕਾਰ ਹੈ ਜਿਨ੍ਹੇ ਫਿਲਮਾਂ ਤੇ ਗਾਣਿਆਂ ‘ਚ ਪੱਗ ਵਾਲੀ ਲੁੱਕ ਨੂੰ ਮਸ਼ਹੂਰ ਕੀਤਾ। ਦਿਲਜੀਤ ਨੂੰ ਪੱਗ ਬੰਨਣਾ ਬੇਹੱਦ ਪਸੰਦ ਹੈ ਤੇ ਹੁਣ ਉਹ ਇਸ ਲੁੱਕ ਨੂੰ ਬਾਲੀਵੁੱਡ ‘ਚ ਵੀ ਲੈਕੇ ਜਾ ਰਿਹਾ ਹੈ। ਇਸਲਈ ਦਿਲਜੀਤ ਨੂੰ ਪੂਰੀ ਪੰਜਾਬੀ ਕੌਮ ਦਾ ਪਿਆਰ ਵੀ ਮਿਲਿਆ।

ਅਦਾਕਾਰ ਦਿਲਜੀਤ
ਦਿਲਜੀਤ ਨੇ ਅਦਾਕਾਰੀ ‘ਚ ਆਪਣੀ ਸ਼ੁਰੂਆਤ ਫਿਲਮ ‘ਲਾਇਨ ਆਫ ਪੰਜਾਬ’ ਨਾਲ ਕੀਤੀ ਪਰ ਦਿਲਜੀਤ ਨੂੰ ਅਦਾਕਾਰ ਬਣਾਇਆ ਨਿਰਦੇਸ਼ਕ ਅਨੁਰਾਗ ਸਿੰਘ ਨੇ।

ਜੱਟ ਐਂਡ ਜੂਲੀਅਟ ਤੋਂ ਬਾਅਦ ਦਿਲਜੀਤ ਤੇ ਅਨੁਰਾਗ ਸਿੰਘ ਦੀ ਜੋੜੀ ਹਿੱਟ ਹੋ ਗਈ
ਅੱਜ ਦਿਲਜੀਤ ਅਨੁਰਾਗ ਨੂੰ ਆਪਣਾ ਵੱਡਾ ਭਰਾ ਕਹਿੰਦਾ ਹੈ ਤੇ ਅਨੁਰਾਗ ਦੇ ਕਹਿਣ ਤੇ ਅਦਾਕਾਰੀ ਨੂੰ ਸਿਰੀਅਸ ਲੈਣ ਲੱਗਿਆ ਹੈ। ਫਿਲਮ ‘ਪੰਜਾਬ 1984’ ਇਸ ਗੱਲ ਦਾ ਸੁਬੂਤ ਹੈ। ਨਿਰਦੇਸ਼ਕ ਅਭੀਸ਼ੇਕ ਚੌਬੇ ਦੀ ਬਹੁਚਰਚਿਤ ਹਿੰਦੀ ਫਿਲਮ ‘ਉੜਤਾ ਪੰਜਾਬ ਵਿੱਚ ਪ੍ਰਮੁੱਖ ਭੂਮਿਕਾ ਦੁਆਰਾ ਦਿਲਜੀਤ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਫਿਲਮ ਵਿੱਚ ਦਿਲਜੀਤ ਦੁਆਰਾ ਕੀਤੀ ਗਈ ਅਦਾਕਾਰੀ ਨੂੰ ਕਾਫ਼ੀ ਨਵਾਜਿਆ ਗਿਆ। ਉਨ੍ਹਾਂ ਨੂੰ ਉਸ ਕਿਰਦਾਰ ਲਈ ਫਿਲਮਫੇਅਰ ਅਤੇ ਆਈਫਾ ਐਵਾਰਡ ਦੇ ਬੇਸਟ ਡੇਬਿਊ ਐਕਟਰ ਦਾ ਇਨਾਮ ਪ੍ਰਾਪਤ ਹੋਇਆ। ਨਾਲ ਹੀ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਦੇ ਨਾਲ ਹਿੰਦੀ ਫਿਲਮ ਫਿਲੌਰੀ ਵਿੱਚ ਐਕਟ ਕੀਤਾ ।

LEAVE A REPLY

Please enter your comment!
Please enter your name here