Jio Da Happy New Offer Nhi Dekhehyaa Taa KI Dekhyaa

ਜੀਓ ਦਾ NEW YEAR ਆਫਰ, ਘੱਟ ਕੀਮਤ ‘ਚ ਡਾਟਾ ਦੇ ਖੁੱਲੇ ਗੱਫੇ ..

Jio Da Happy New Offer Nhi Dekhehyaa Taa KI Dekhyaa

ਸਾਲ 2018 ਸ਼ੁਰੂ ਹੋ ਚੁੱਕਿਆ ਹੈ ਅਜਿਹੇ ਵਿੱਚ ਰਿਲਾਇੰਸ ਜੀਓ ਇੱਕ ਵਾਰ ਫਿਰ ਨਵੇਂ ਸਾਲ ਦੇ ਮੌਕੇ ‘ਤੇ ਨਵੇਂ ਆਫਰ ਦੇ ਨਾਲ ਹਾਜ਼ਰ ਹੈ। ਹੈਪੀ ਨਿਊ ਈਅਰ 2018 ਆਫਰ ਦੇ ਤਹਿਤ ਜੀਓ ਨੇ ਇੱਕ ਦੋ ਨਹੀਂ ਬਲਕਿ ਪੂਰੇ ਅੱਠ ਟੈਰੀਫ਼ ਪਲੈਨ ਰਿਵਾਈਜ਼ ਕੀਤੇ ਹਨ। ਇਨ੍ਹਾਂ ਰਿਵਾਈਜ਼ਡ ਪਲੈਨ ਵਿੱਚ ਗਾਹਕਾਂ ਨੂੰ ਘੱਟ ਕੀਮਤ ਵਿੱਚ ਵਧੇਰੇ ਡਾਟਾ ਮਿਲੇਗਾ। ਕੰਪਨੀ ਨੇ 1 ਜੀ.ਬੀ. ਡਾਟਾ ਵਾਲੇ ਪਲੈਨ ਦੀ ਕੀਮਤ ਬੇਹੱਦ ਸਸਤੀ ਕਰ ਦਿੱਤੀ ਹੈ, ਨਾਲ ਹੀ ਇਸ ਪਲੈਨ ਵਿੱਚ ਮਿਲਣ ਵਾਲਾ ਡਾਟਾ ਜ਼ਿਆਦਾ ਕਰ ਦਿੱਤਾ ਹੈ।

149 ਰੁਪਏ ਵਾਲਾ ਪਲੈਨ: 199 ਰੁਪਏ ਵਾਲੇ ਪਲੈਨ ਦੀ ਕੀਮਤ ਜੀਓ ਨੇ ਘਟਾ ਕੇ 149 ਰੁਪਏ ਕਰ ਦਿੱਤੀ ਹੈ। ਇਸ ਪਲੈਨ ਵਿੱਚ ਹਰ ਦਿਨ 1 ਜੀ.ਬੀ. ਡਾਟਾ ਅਤੇ ਅਸੀਮਤ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲੈਨ 28 ਦਿਨ ਦੀ ਮਿਆਦ ਨਾਲ ਆਵੇਗਾ। 349 ਰੁਪਏ ਵਾਲਾ ਪਲੈਨ: 399 ਰੁਪਏ ਦੇ ਪਲੈਨ ਦੀ ਕੀਮਤ ਹੁਣ 349 ਰੁਪਏ ਕਰ ਦਿੱਤੀ ਗਈ ਹੈ। ਇਸ ਪਲੈਨ ਵਿੱਚ ਹਰ ਦਿਨ 1 ਜੀ.ਬੀ. ਡਾਟਾ ਅਤੇ ਅਸੀਮਤ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ।

Jio Da Happy New Offer Nhi Dekhehyaa Taa KI Dekhyaa 1

ਇਹ ਪਲੈਨ 70 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ ਵਿੱਚ ਕੁੱਲ 70 ਜੀ.ਬੀ. ਡਾਟਾ ਗਾਹਕਾਂ ਨੂੰ ਮਿਲੇਗਾ। 399 ਰੁਪਏ ਵਾਲਾ ਪਲੈਨ: 459 ਰੁਪਏ ਵਾਲਾ ਇਹ ਪਲੈਨ ਹੁਣ 399 ਰੁਪਏ ਵਿੱਚ ਮਿਲੇਗਾ, ਇਸ ਪਲੈਨ ਵਿੱਚ 84 ਦਿਨਾਂ ਤਕ ਹਰ ਦਿਨ 1 ਜੀ.ਬੀ. ਡਾਟਾ ਅਤੇ ਅਨਲਿਮਿਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। 499 ਰੁਪਏ ਵਾਲਾ ਪਲੈਨ: 499 ਰੁਪਏ ਵਾਲਾ ਇਹ ਪਲੈਨ ਹੁਣ 449 ਰੁਪਏ ਵਿੱਚ ਮਿਲੇਗਾ।

ਇਸ ਵਿੱਚ ਹਰ ਦਿਨ 1 ਜੀ.ਬੀ. ਡਾਟਾ ਮਿਲੇਗਾ ਨਾਲ ਹੀ ਅਨਲਿਮਿਟਿਡ ਲੋਕਲ-ਐੱਸਟੀਡੀ ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲੈਨ 91 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਹੈ। 198 ਰੁਪਏ ਵਾਲਾ ਪਲੈਨ: 198 ਰੁਪਏ ਵਿੱਚ ਜੀਓ ਗਾਹਕਾਂ ਨੂੰ ਹੁਣ ਹਰ ਦਿਨ 1.5 ਹਰ ਰੋਜ਼ ਜੀ.ਬੀ. ਡਾਟਾ ਮਿਲੇਗਾ। ਇਸ ਤਰਾਂ 28 ਦਿਨਾਂ ਤੱਕ ਗਾਹਕਾਂ ਨੂੰ ਕੁੱਲ 42 ਜੀ.ਬੀ. ਡੈਟਾ ਮਿਲੇਗਾ ਜੀ ਇਸ ਤੋਂ ਪਹਿਲਾਂ 28 ਜੀ.ਬੀ. ਮਿਲਦਾ ਸੀ। ਨਾਲ ਹੀ ਅਨਲਿਮਿਟਿਡ ਲੋਕਲ-ਐਸਟੀਡੀ ਅਤੇ ਰੋਮਿੰਗ ਕਾਲ ਮਿਲੇਗੀ।

398 ਰੁਪਏ ਵਾਲਾ ਪਲੈਨ: ਇਸ ਪਲੈਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 70 ਦਿਨਾਂ ਤੱਕ ਹਰ ਦਿਨ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ, ਇਸ ਤੋਂ ਪਹਿਲਾਂ ਇਸ ਪਲੈਨ ਵਿੱਚ 1 ਜੀ.ਬੀ. ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ ਜੀਓ ਯੂਜ਼ਰਸ 398 ਰੁਪਏ ਵਿੱਚ 105 ਜੀ.ਬੀ. ਡਾਟਾ ਪਾਉਣਗੇ ਜੋ ਮਹਿਜ਼ 70 ਜੀ.ਬੀ. ਸੀ। 448 ਰੁਪਏ ਵਾਲਾ ਪਲੈਨ: ਇਸ ਪਲੈਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 84 ਦਿਨਾਂ ਤਕ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ।

ਇਸਤੋਂ ਪਹਿਲਾਂ ਇਸ ਪਲੈਨ ਵਿੱਚ 1 ਜੀ.ਬੀ. ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ 448 ਰੁਪਏ ਵਿੱਚ 126 ਜੀ.ਬੀ. ਡਾਟਾ ਮਿਲੇਗਾ ਜੋ ਪਹਿਲਾਂ ਸਿਰਫ 84 ਜੀਬੀ ਸੀ। 498 ਰੁਪਏ ਵਾਲਾ ਪਲੈਨ: ਇਸ ਪਲੈਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 91 ਦਿਨਾਂ ਤੱਕ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲੈਨ ਵਿੱਚ 1 ਜੀ.ਬੀ. ਡਾਟਾ ਮਿਲਦਾ ਸੀ। ਹੁਣ 498 ਰੁਪਏ ਵਿੱਚ 136 ਜੀ.ਬੀ. ਡਾਟਾ ਮਿਲਿਆ ਕਰੇਗਾ ਜੋ ਪਹਿਲਾਂ ਸਿਰਫ 91 ਜੀ.ਬੀ. ਸੀ।

LEAVE A REPLY

Please enter your comment!
Please enter your name here