Patni Ne Mangyaa Talaak Ta Khud Nu Goli Maar K Kiti Khud-Khushi

ਪਤਨੀ ਨੇ ਮੰਗਿਆ ਤਲਾਕ, ਤਾਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ…

Patni Ne Mangyaa Talaak Ta Khud Nu Goli Maar K Kiti Khud-Khushi

ਮੋਗਾ  ਦੇ ਪਿੰਡ ਹਰੀਏ ਵਾਲਾ ਦੇ ਨੌਜਵਾਨ ਸੁਖਦੀਪ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰਕੇ  ਖੁਦਕੁਸ਼ੀ  ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੋ ਤਕਰੀਬ ਦੋ ਸਾਲ ਪਹਿਲਾਂ ਕੈਨੇਡਾ ਜਾਣ ਦੀ ਤਾਂਘ ਵਿੱਚ ਸੁਖਦੀਪ ਸਿੰਘ ਵਾਸੀ ਹਰੀਏ ਵਾਲਾ ਮੋਗਾ ਦਾ ਵਿਆਹ ਗੁਰਮੀਤ ਕੌਰ ਪੁੱਤਰੀ ਕੁਲਦੀਪ ਸਿੰਘ ਪਿੰਡ ਸੀਲੋ ਲੁਧਿਆਣਾ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋ ਬਾਅਦ ਗੁਰਮੀਤ ਕੌਰ ਨੂੰ ਆਈਲੈਟਸ ਕਰਵਾ ਕੇ ਸਾਰਾ ਖਰਚ ਆਪਣੇ ਵੱਲੋਂ ਕਰਕੇ ਦੋ ਸਾਲ ਪਹਿਲਾਂ ਕਨੈਡਾ ਭੇਜਿਆ ਸੀ।
ਮ੍ਰਿਤਕ ਦੇ ਭਰਾ ਜਸਪ੍ਰੀਤ ਸਿੰਘ ਨੇ ਦੱਸਿਆ ਕੇ ਗੁਰਮੀਤ ਕੌਰ ਨੂੰ ਕਨੈਡਾ ਭੇਜਣ ਉਤੇ ਉਨਾਂ ਨੇ 25 ਲੱਖ ਰੁਪਏ ਖਰਚ ਕੀਤੇ ਸਨ। ਦੋ ਸਾਲ ਪਹਿਲਾਂ ਕਨੈਡਾ ਜਾ ਕੇ ਗੁਰਮੀਤ ਕੌਰ ਮ੍ਰਿਤਕ ਦੇ ਭਰਾ ਕੋਲ ਗਈ, ਜਿੱਥੇ ਦੋ ਮਹੀਨਿਆਂ ਬਾਅਦ ਹੀ ਪਾਸੇ ਰਹਿਣ ਲੱਗ ਪਈ ਸੀ। ਉਸਨੇ ਦੱਸਿਆ ਕਿ ਹੁਣ ਪੱਕਾ ਹੋਣ ਤੋ ਬਾਅਦ ਸੁੱਖਪ੍ਰੀਤ ਸਿੰਘ ਤੋਂ ਉਹ ਤਲਾਕ ਦੀ ਮੰਗ ਕਰਦੀ ਰਹਿੰਦੀ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਲੜਕੀ ਦੇ ਜੀਜੇ ਅਤੇ ਭੈਣ ਵੱਲੋਂ ਤਲਾਕ ਲੈਣ ਲਈ ਵਾਰ ਵਾਰ ਜੋਰ ਪਾਇਆ ਜਾ ਰਿਹਾ ਸੀ ਅਤੇ ਗੁਰਮੀਤ ਕੌਰ ਦਾ ਦੁਬਾਰਾ ਵਿਆਹ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਲੜਕੇ ਨਾਲ ਕਰਵਾਉਣਾ ਚਾਹੁੰਦੇ ਸਨ, ਜਿਸ ਤੋ ਪ੍ਰੇਸਾਨ ਹੋ ਕੇ ਅੱਜ ਸੁੱਖਦੀਪ ਸਿੰਘ ਨੇ ਆਪਣੇ ਕਮਰੇ ਵਿੱਚ ਆਪਣੇ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਉਤੇ ਪਤਨੀ ਗੁਰਮੀਤ ਕੌਰ, ਜੀਜੇ ਮਨਵੀਰ ਸਿੰਘ ਤੇ ਸਾਲੀ ਰੁਪਿੰਦਰ ਕੌਰ ਰੂਪੀ ਸਮੇਤ 4 ਜਣਿਆਂ ਉਤੇ ਮਾਮਲਾ ਦਰਜ ਕਰ ਲਿਆ ਅਤੇ ਲਾਸ ਨੂੰ ਪੋਸਟ ਮਾਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ।

 

ਗੁਰਦਾਸਪੁਰ ਦੇ ਪਿੰਡ ਨਾਨੋਵਾਲ ਜੀਦੜ ਦੇ 27 ਸਾਲਾਂ ਦੇ ਨੌਜਵਾਨ ਪਰਮਜੀਤ ਸਿੰਘ ਨੇ ਸੋਸ਼ਲ ਸਾਈਟ ਫੇਸਬੁੱਕ ਉੱਤੇ ਲਾਈਵ ਹੋਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਰਮਜੀਤ ਸਿੰਘ ਜੇ.ਸੀ.ਬੀ ਆਪਰੇਟਰ ਸੀ ਅਤੇ ਗੁਜਰਾਤ ਵਿੱਚ ਕੰਮ ਕਰਦਾ ਸੀ। ਮ੍ਰਿਤਕ ਪਰਮਜੀਤ ਸਿੰਘ ਨੇ ਆਪਣੀ ਲਾਈਵ ਵੀਡੀਓ ਵਿੱਚ ਇਲਜਾਮ ਲਗਾਇਆ ਹੈ ਕਿ ਉਸਦੇ ਸਹੁਰਾ-ਘਰ ਵਾਲੇ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਉਸਦੀ ਪਤਨੀ ਨਾਲ ਉਸਦੀ ਗੱਲ ਨਹੀ ਕਰਵਾਂਦੇ ਸਨ।

10 ਦਿਨ ਪਹਿਲਾਂ ਹੀ ਮ੍ਰਿਤਕ ਪਰਮਜੀਤ ਸਿੰਘ ਦੇ ਘਰ ਮੁੰਡਾ ਹੋਇਆ ਸੀ, ਜਿਸਨੂੰ ਲੈ ਕੇ ਉਹ ਕਾਫ਼ੀ ਖ਼ੁਸ਼ ਸੀ ਅਤੇ ਆਪਣੀ ਪਤਨੀ ਨਾਲ ਗੱਲ ਕਰਣਾ ਚਾਹੁੰਦਾ ਸੀ। ਪਰ ਉਸਦੀ ਸੱਸ ਅਤੇ ਸਹੁਰੇ ਨੇ ਉਸਦੀ ਗੱਲ ਉਸਦੀ ਪਤਨੀ ਨਾਲ ਨਹੀਂ ਕਰਵਾਈ, ਜਿਸਦੇ ਕਾਰਨ ਉਸਨੇ ਪ੍ਰੇਸ਼ਾਨ ਹੋਕੇ ਖੁਦਕੁਸ਼ੀ ਦਾ ਰਸਤਾ ਅਪਣਾ ਲਿਆ। ਪੁਲਿਸ ਨੇ ਲਾਈਵ ਵੀਡੀਓ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ਉਤੇ ਲਾਈਵ ਖੁਦਕੁਸ਼ੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਪੀੜਤਾਂ ਨੇ ਕਿਸੇ ਨਾ ਕਿਸੇ ਮਾਮਲੇ ਵਿੱਚ ਦੁਖੀ ਹੋਣ ਮਗਰੋਂ ਕਿਸੇ ਉਤੇ ਇਲਜਾਮ ਲਗਾ ਕੇ ਖੁਦਕੁਸ਼ੀ ਕੀਤੀ ਹੈ।

LEAVE A REPLY

Please enter your comment!
Please enter your name here