24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ,ਸਪੀਡ ਰਿਕਾਰਡਸ ਨੇ ਕੀਤਾ ਗਾਣਾ ਰਿਲੀਜ਼ (Video)

24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ,ਸਪੀਡ ਰਿਕਾਰਡਸ ਨੇ ਕੀਤਾ ਗਾਣਾ ਰਿਲੀਜ਼ (Video)

ਪਿਛਲੇ ਦਿਨੀ ਪੰਜਾਬੀ ਗਾਇਕ  ਕੈਂਬੀ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਅੱਗ ਵਾਗ ਫੈਲ ਗਈ। ਕੈਂਬੀ ਵੱਲੌਂ ਆਪਣੇ ਪੇਜ਼ ‘ਤੇ ਲਾਈਵ ਹੋਕੇ ਆਪਣੀ ਪੂਰੀ ਕਹਾਣੀ ਦਸੀ ਗਈ ਸੀ ਉਸਤੋਂ ਬਾਅਦ ਜਿਥੇ ਪੰਜਾਬੀ ਮਿਊਜ਼ਕ ਇੰਡਸਟਰੀ ਨਾਲ ਜੁੜੇ ਲੋਕ  ਕੈਂਬੀ  ਦੀ ਸਪੋਰਟ ਵਿੱਚ ਖੜੇ ਹੋਏ।
Kambi new song

ਗਾਇਕ  ਨਿੰਜ਼ਾ ਨੇ ਲਾਈਵ ਹੋ ਕੇ ਕੈਂਬੀ ਨੂੰ ਸਪੋਰਟ ਕਰਨ ਦੀ ਗੱਲ ਕਹੀ ਸੀ ਨਾਲ ਹੀ ਐਲੀ ਮਾਂਗਟ ਨੇ ਵੀ ਸਨੈਪਚੈਟ ‘ਤੇ ਕੈਂਬੀ ਨਾਲ ਵਾਅਦਾ ਕੀਤਾ ਕਿ ਉਹ ਉਸਨੂੰ ਜਲਦ ਹੀ ਕੈਨੇਡਾ ਵਾਪਿਸ ਲੇ ਕੇ ਜਾਵੇਗਾ ਪਰਮੀਸ਼ ਵਰਮਾ ਨੇ ਵੀ ਹਰ ਸੰਭਵ ਮੱਦਤ ਕਰਨ ਦਾ ਭਰੋਸਾ ਕੈਂਬੀ ਨੂੰ ਦਿੱਤਾ।੨੪ ਘੰਟੇ ਪਹਿਲਾ ਜਿਸ ਕੈਮਬੀ ਨੈ ਰੋ-ਰੋ ਕੇ ਆਪਣੀ ਕਹਾਣੀ ਪੂਰੀ ਦੁਨੀਆਂ ‘ਚ ਲੋਕਾਂ ਨੂੰ ਸੁਣਾਈ ਸੀ ਉਸਨੂੰ ਸਪੀਡ ਰਿਕਾਰਡਸ ਕੰਪਨੀ ਵੱਲੋਂ ਸਾਥ ਦੇਣ ਦਾ ਭਰੋਸਾ ਦੇਣ ਤੋਂ ਇਲਾਵਾ ਉਸਦੇ ਇੱਕ ਪ੍ਰਜੈਕਟ ਦਾਐਲਾਨ ਕਰ ਦਿੱਤਾ ਹੈ।

ਇਸਦੀ ਜਾਣਕਾਰੀ ਕੈਂਬੀ ਨੈ ਅਪਣੇ ਫੈਸਬੁੱਕ ਪੇਜ਼ ਹੋ ਆਪਣੇ ਫੈਨਸ ਦੇ ਨਾਲ ਸਾਝਾਂ ਕੀਤੀ ਹੈ।ਕੈਮਬੀ ਨੇ ਲਿਖੀਆ ਹੈ ਕਿ ਉਹਨਾਂ ਦਾ ਸਾਂਗ ਜੋ ਜਨਵਰੀ ਦੇ ਐਡ ਵਿੱਚ ਰਿਲੀਜ਼ ਹੋਣਾ ਸੀ ਉਹ ਹੁਣ ਸਪੀਡ ਰਿਕਾਰਡਸ ਦੇ ਸਾਥ ਦੇ ਕਾਰਨ ਰਿਲੀਜ਼ ਹੋਣ ਜਾ ਰਿਹਾ ਹੈ।ਇਸ ਲਈ ਉਹਨਾਂ ਨੇ ਪੂਰੀ ਟੀਮ ਦਾ ਧੰਨਵਾਦ ਵੀ ਕੀਤ ਹੈ।

ਇਹ ਕਿਸਮਤ ਦੇ ਹੀ ਰੰਗ ਕਹੇ ਜਾ ਸਕਦੇ ਸਨ ਕਿ ਜੋ ਕੈਂਬੀ ਕੱਲ ਤਕ ਰੋ-ਰੋ ਕੇ ਸਭ ਨੂੰ ਆਪਣੇ ਨਾਲ ਬੀਤੀ ਸੁਣਾ ਰਿਹਾ ਸੀ ਉਸਨੂੰ ਸਿਰਫ ੨੪ ਘੰਟੇ ਵਿੱਚ ਹੀ ਉਸਦੀ ਖੁਸੀ ਵਾਪਿਸ ਮਿਲ ਗਈ ਹੈ। ਨਾਲ ਹੀ ਕੈਂਬੀ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਆਪਣੇ ਗਾਣੇ ਨੂੰ ਰਿਕਾਰਡ ਕਰਵਾਉਣ ਲਈ ਜਾ ਰਹੇ ਹਨ ਅਤੇ ਉਹਨਾਂ ਆਪਣੇ ਫੈਨਸ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਨਾਲ ਹੀ ਉਹਨਾਂ ਦੇੇ ਇਸ ਗਾਣੇ ਨੂੰ ਬਹੁਤ ਪਿਆਰ ਉਹਨਾਂ ਦੇ ਫੈਨਜ਼ ਦੇਣ।

ਪੰਜਾਬ ਦੇ ਨੌਜਵਾਨ ਜਿਸ ਤਰ੍ਹਾਂ ਨਾਲ ਬਾਹਰ ਜਾਣ ਦੇ ਚੱਕਰਾਂ ਵਿੱਚ ਹਨ, ਨਾਲ ਹੀ ਉਹ ਇਹ ਸੋਚਦੇ ਹਨ ਕਿ ਬਾਹਰ ਅਮਰੀਕਾ ਕੈਨੇਡਾ ਵਿੱਚ ਹੀ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ ਪਰ ਹੁਣ ਪੰਜਾਬ ਦੇ ਗਾਇਕ ਵੀ ਬਾਹਰ ਦੇ ਲਈ ਦੀਵਾਨੇ ਹਨ। ਗਾਇਕ ਗੀਤ ਚਾਹੇ ਪੰਜਾਬ ਲਈ ਗਾਉਂਦੇ ਹਨ ਪਰ ਪੰਜਾਬ ਦਾ ਜ਼ਿਕਰ ਆਪਣੇ ਗੀਤਾਂ ਵਿੱਚ ਕਰਦੇ ਹਨ ਅਤੇ ਉਹ ਬਾਹਰ ਜਾ ਕੇ ਰਹਿਣਾ ਜ਼ਿਆਦਾ ਪੰਸਦ ਕਰਦੇ ਹਨ।

ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਰੂਲਸ ਬਹੁਤ ਜ਼ਿਆਦਾ ਸਖ਼ਤ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਵੀ ਆਉਂਦੀਆ ਹਨ ਅਤੇ ਉਹ ਪਰੇਸ਼ਾਨੀਆਂ ਚਾਹੇ ਕਾਗਜ਼ ਪੂਰੇ ਨਾ ਹੋਣ ਚਾਹੇ ਕੋਈ ਹੋਰ ਕਾਰਨ ਬਾਹਰ ਵਾਲੇ ਇਹਨਾਂ ਇੰਡੀਅਨਜ਼ ਨੂੰ ਡਿਪੋਰਟ ਕਰ ਦਿੰਦੇ ਹਨ। ਯੂ ਕੇ ਬਾਰਡਰ ਏਜੰਸੀ ਵੱਲੋਂ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗੈਰੀ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਸੀ। ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਕੈਨੇਡਾ ਨੇ ਡਿਪੋਟ ਕੀਤਾ ਹੈ। ‘ਚੰਗੇ ਦਿਨ ਬੱਸ ਦਿਨਾਂ ਦੀ ਹੀ ਖੇਡ ਆ, ਮੈਂ ਲੈ ਆਉਣੇ ਬਾਹ ਫੜਕੇ, ਚੈਲੰਜ਼ ਟੂ ਨਾਸਾ, ਸਟੈਂਡ ਤੋਂ ਇਲਾਵਾ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਚਾਉਣ ਵਾਲੇ ਗਾਇਕ ਕੈਂਬੀ ਨੂੰ ਵੀ ਹੁਣ ਕੈਨੇਡਾ ਨੇ ਡਿਪੋਟ ਕਰ ਦਿੱਤਾ ਸੀ।

LEAVE A REPLY