ਕੋਈ ਨਹੀਂ ਮੰਨ ਰਿਹਾ ਦਿਲਜੀਤ ਦੀ ਇਹ ਗੱਲ

ਕੋਈ ਨਹੀਂ ਮੰਨ ਰਿਹਾ ਦਿਲਜੀਤ ਦੀ ਇਹ ਗੱਲ ……

Koi Nhi Maan Rihyaa Diljeet Di Ehh Gaal

ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ ‘ਚ ਕਾਫੀ ਪ੍ਰਸਿੱਧੀ ਖੱਟ ਰਿਹਾ ਹੈ। ਪਾਲੀਵੁੱਡ ਇੰਡਸਟਰੀ ‘ਚ ਸ਼ੋਹਰਤ ਹਾਸਲ ਕਰਨ ਵਾਲੇ ਇਹ ਅਦਾਕਾਰ ਹੁਣ ਬਾਲੀਵੁੱਡ ‘ਚ ਵੀ ਆਪਣੀ ਕਿਸਮਤ ਅਜਮਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹਿੰਦੀ ਫਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹੁਣ ਦਿਲਜੀਤ ਇਕ ਹੋਰ ਬਾਲੀਵੁੱਡ ਫਿਲਮ ‘ਵੈੱਲਕਮ ਟੂ ਨਿਊਯਾਰਕ’ ‘ਚ ਸੋਨਾਕਸ਼ੀ ਸਿਨਹਾ ਨਾਲ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਇਕ ਹੋਰ ਫਿਲਮ ‘ਚ ਉਹ ਨਿਰਮਾਤਾ ਰਮੇਸ਼ ਤੋਰਾਨੀ ਨਾਲ ਕੰਮ ਕਰ ਰਹੇ ਹਨ, ਜਿਸ ਦਾ ਨਾਂ ਅਜੇ ਤੱਕ ਫਾਈਨਲ ਨਹੀਂ ਹੋਇਆ। ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਵਿਆਹ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਵਿਆਹ ਨੂੰ ਸਾਧਾਰਨ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਸਾਧਾਰਨ ਤਰੀਕੇ ਨਾਲ ਵਿਆਹ ਕਰਵਾਉਣ ਨਾਲ ਇਕ ਤਾਂ ਪੈਸੇ ਦੀ ਬੱਜਤ ਹੁੰਦੀ ਹੈ ਤੇ ਨਾਲ ਵਾਧੂ ਪਰੇਸ਼ਾਨੀ ਤੋਂ ਵਿਅਕਤੀ ਬੱਚ ਜਾਂਦਾ ਹੈ।

LEAVE A REPLY