ਗਾਇਕਾ ਰੁਪਿੰਦਰ ਹਾਂਡਾ ‘ਤੇ ਲੱਗੇ ਠੱਗੀ ਮਾਰਨ ਦੇ ਇਲਜ਼ਾਮ,ਕਿਹਾ ਬੱਬੂ ਮਾਨ ਨੂੰ ਵੀ ਗ਼ਲਤ ਬੋਲਦੀ ਸੀ!

ਗਾਇਕਾ ਰੁਪਿੰਦਰ ਹਾਂਡਾ ‘ਤੇ ਲੱਗੇ ਠੱਗੀ ਮਾਰਨ ਦੇ ਇਲਜ਼ਾਮ,ਕਿਹਾ ਬੱਬੂ ਮਾਨ ਨੂੰ ਵੀ ਗ਼ਲਤ ਬੋਲਦੀ ਸੀ!

Singer Rupinder Handa Te Lagye Thagi Maran De Eljam , Kiha Babu Maan Nu Vi Galat Boldi Ssi

Rupinder handa done froud :ਪਿਛਲੇ ਸਾਲ ਨਵੰਬਰ ਤੇ ਦਸੰਬਰ ਦਾ ਮਹੀਨਾ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਵੱਧ ਚਰਚਾ ਲੈ ਗਿਆ। ਇਨ੍ਹਾਂ ਦੋ ਮਹੀਨਿਆਂ `ਚ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਆਪਣੇ ਗੀਤਾਂ ਰਾਹੀਂ ਗਾਹ ਪਾ ਦਿੱਤਾ। ਭਾਵੇਂ ਉਹ ਚਰਚਾ ਮਿਊਜ਼ਿਕ ਚੋਰੀ ਦੀ ਹੋਵੇ ਜਾਂ ਫਿਰ ਉਹ ਫੇਕ ਵਿਊਜ਼ ਦੀ ਹੋਵੇ।ਪਰ ਇਸ ਸਾਲ 2018 ਵੀ ਕੁਝ ਗਾਇਕਾ ਦੇ ਲਈ ਚੰਗਾ ਨਹੀਂ ਰਿਹਾ ਕਿਸੇ ਨਾਂ ਕਿਸੇ ਕਾਰਨ ਤੋਂ ਚਰਚਾ ਵਿੱਚ ਰਹਿਣ ਵਾਲੀ ਰੁਪਿੰਦਰ ਹਾਂਡਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਇਸ ਵਾਰ ਚਰਚਾ ਰੁਪਿੰਦਰ ਹਾਂਡਾ ਵੱੱਲੋਂ ਇੱਕ ਵਿਅਕਤੀ ਅਤੇ ਗੀਤਕਾਰ ਨਾਲ ਕੀਤੀ ਠੱਗੀ ਦੇ ਕਾਰਨ ਹੋ ਰਹੀ ਹੈ।

ਲਾਲੀ ਸ਼ੇਰਗੜੀਆਂ ਨਾਮਕ ਇਸ ਸਖਸ ਨੇ ਰੁਪਿੰਦਰ ਹਾਂਡਾ ‘ਤੇ ਕਈ ਗੰਭੀਰ ਇਲਜਾਮ ਲਗਾਏ ਹਨ। ਲਾਲੀ ਸ਼ੇਰਗੜੀਆ ਦਾ ਕਹਿਣਾ ਹੈ ਕਿ ਉਸਦਾ ਗਾਣਾ ਸੀ ਜਿਸਦੇ ਲਈ ਉਹਨਾਂ ਤੋਂ ੩ ਲੱਖ ਰੁਪਏ ਲਏ ਗਏ ਸਨ।ਲਾਲੀ ਦਾ ਕਹਿਣਾ ਹੈ ਕਿ ਉਸਤੋਂ 2 ਸਾਲ ਗੇੜੇ ਮਰਵਾਉਂਣ ਤੋਂ ਬਾਅਦ ਵੀ ਐਗਰੀਮੈਂਟ ਨਹੀਂ ਕੀਤਾ ਗਿਆ ਇਸਦੇ ਲਈ ਉਹਨਾਂ ਦੇ ਬਹੁਤ ਸਾਰੇ ਪੈਸੇ ਖਰਚ ਹੋਏ ਸਨ।

ਲਾਲੀ ਨੇ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਸਾਰੀਆਂ ਹੀ ਗੱਲਾਂ ਦਾ ਖੁਲਾਸਾ ਕੀਤਾ ਹੈ।ਉਹਨਾਂ ਦਾ ਕਹਿਣਾ ਹੈ ਆਪਣੇ ਹੱਕ ਦੇ ਲਈ ਉਹਨਾਂ ਨੂੰ ਇਹ ਸਭ ਕਰਨਾ ਪੈ ਰਿਹਾ ਹੈ ਨਾਲ ਹੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆ ਹੁਣ ਤੱਕ ਰੁਪਿੰਦਰ ਦੇ ਸਮਰਥਕਾਂ ਨੇ ਦਿੱਤੀਆ ਹਨ।ਲਾਲੀ ਦਾ ਕਹਿਣਾ ਹੈ ਰੁਪਿੰਦਰ ਹਾਂਡਾ ਦੇ ਕੋਲੋ ਆਪਣੇ ਪੈਸੇ ਲੈਣ ਲਈ ਉਹਨਾਂ ਨੂੰ ਕਈ ਵਾਰ ਜਲੀਲ ਹੋਣਾ ਪਿਆ ਹੈ ਨਾਲ ਹੀ ਉਹਨਾਂ ਦੀ ਕਾਲ ਵੀ ਰਿਜੈਕਟ ਵਿੱਚ ਪਾ ਦਿੱਤੀ ਗਈ ਹੈ।ਨਾਲ ਹੀ ਲਾਲੀ ਨੇ ਰੁਪਿੰਦਰ ਹਾਂਡਾ ‘ਤੇ ਪਬਲਸਿਟੀ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਇਲਜ਼ਾਮ ਲਗਾਏ ਹਨ

ਉਹਨਾਂ ਦਾ ਕਹਿਣਾ ਹੈ ਕਿ ਪਬਲਸਿਟੀ ਲਈ ਰੁਪਿੰਦਰ ਹਾਂਡਾ ਨੇ ਗੁਰਜੰਟ ਸਿੰਘ ਦੇ ਨਾਲ ਮਿਲਕੇ ਬੱਬੂ ਮਾਨ ਦੇ ਖਿਲਾਫ ਬੋਲਿਆ ਹੈ ਜਦਕਿ ਪਹਿਲਾ ਉਹਨਾਂ ਨੇ ਕਦੇ ਵੀ ਬੱਬੂ ਮਾਨ ਦੇ ਖਿਲਾਫ ਨਹੀਂ ਬੋਲਿਆ ਸੀ। ਇਹ ਸਭ ਰੁਪਿੰਦਰ ਨੇ ਫੋਕੀ ਪਬਲਸਿਟੀ ਲਈ ਕੀਤਾ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਅਨੀਤ ਸਮਾਣਾ ਦੇ ਨਾਮ ਤੇ ਵੀ ਰੁਪਿੰਦਰ ਹਾਂਡਾ ਨੇ ਹੁਣ ਤੱਕ ਬਹੁਤ ਸਾਰੀ ਰਾਜਨੀਤੀ ਕੀਤੀ ਹੈ। ਤੁਹਾਨੂਮ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਸਮਾਣਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਸੀ ।

ਇਸ ਵੀਡੀਓ ਨੂੰ ਦੇਖ ਕੇ ਰੁਪਿੰਦਰ ਹਾਂਡਾ ਅਨੀਤਾ ਸਮਾਣਾ ਦਾ ਹਾਲ ਪੁੱਛਣ ਉਨ੍ਹਾਂ ਦੇ ਘਰ ਚਲੀ ਗਈ। ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਨਾਲ ਇਕ ਲਾਈਵ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੀ ਸੀ।ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜਕੱਲ੍ਹ ਦੇ ਸਮੇਂ ‘ਚ ਕਲਾਕਾਰ ਦੀ ਆਵਾਜ਼ ਨਾਲੋਂ ਜ਼ਿਆਦਾ ਉਸ ਦੀ ਲੁੱਕ ਮਾਇਨੇ ਰੱਖੀ ਜਾਂਦੀ ਹੈ। ਰੁਪਿੰਦਰ ਹਾਂਡਾ ਮੁਤਾਬਿਕ ਅਨੀਤਾ ਸਮਾਣਾ ਨਾ ਸਿਰਫ ਸੋਹਣਾ ਗਾਉਂਦੇ ਹਨ, ਬਲਕਿ ਸੋਹਣਾ ਦਿਖਦੇ ਵੀ ਹਨ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਇੰਨਾ ਪਾਜ਼ਿਟਿਵ ਇਨਸਾਨ ਨਹੀਂ ਦੇਖਿਆ ਹੈ। ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਫੇਸਬੁੱਕ ‘ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਜੰਮ ਕੇ ਗੁੱਸਾ ਕੱਢਿਆ ਗਿਆ ਸੀ ਅਤੇ ਖਰੀਆਂ ਖਰੀਆਂ ਸੁਣਾਈਆਂ ਗਈਆਂ ਸਨ।

ਦਰਅਸਲ, ਕੁਝ ਦੇਰ ਪਹਿਲਾਂ ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਹਾਂਡਾ ਨੇ ਮਾਨ ਦੇ ਪ੍ਰਸ਼ੰਸਕਾਂ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਹਰ ਕੋਈ ਕਲਾਕਾਰ ਇੱਜ਼ਤ ਅਤੇ ਸਨਮਾਨ ਦਾ ਹੱਕਦਾਰ ਹੁੰਦਾ ਹੈ। ਕਿਸੇ ਇੱਕ ਕਲਾਕਾਰ ਦਾ ਫੈਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੂਸਰੇ ਕਲਾਕਾਰ ਨੂੰ ਬੁਰਾ ਭਲਾ ਕਿਹਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਪਬਲਸਿਟੀ ਲਈ ਰੁਪਿੰਦਰ ਹਾਂਡਾ ਨੇ ਗੁਰਜੰਟ ਸਿੰਘ ਦੇ ਨਾਲ ਮਿਲਕੇ ਬੱਬੂ ਮਾਨ ਦੇ ਖਿਲਾਫ ਬੋਲਿਆ ਹੈ ਜਦਕਿ ਪਹਿਲਾ ਉਹਨਾਂ ਨੇ ਕਦੇ ਵੀ ਬੱਬੂ ਮਾਨ ਦੇ ਖਿਲਾਫ ਨਹੀਂ ਬੋਲਿਆ ਸੀ। ਇਹ ਸਭ ਰੁਪਿੰਦਰ ਨੇ ਫੋਕੀ ਪਬਲਸਿਟੀ ਲਈ ਕੀਤਾ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਅਨੀਤ ਸਮਾਣਾ ਦੇ ਨਾਮ ਤੇ ਵੀ ਰੁਪਿੰਦਰ ਹਾਂਡਾ ਨੇ ਹੁਣ ਤੱਕ ਬਹੁਤ ਸਾਰੀ ਰਾਜਨੀਤੀ ਕੀਤੀ ਹੈ। ਤੁਹਾਨੂ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਸਮਾਣਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਸੀ ।

ਇਸ ਵੀਡੀਓ ਨੂੰ ਦੇਖ ਕੇ ਰੁਪਿੰਦਰ ਹਾਂਡਾ ਅਨੀਤਾ ਸਮਾਣਾ ਦਾ ਹਾਲ ਪੁੱਛਣ ਉਨ੍ਹਾਂ ਦੇ ਘਰ ਚਲੀ ਗਈ। ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਨਾਲ ਇਕ ਲਾਈਵ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੀ ਸੀ।ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜਕੱਲ੍ਹ ਦੇ ਸਮੇਂ ‘ਚ ਕਲਾਕਾਰ ਦੀ ਆਵਾਜ਼ ਨਾਲੋਂ ਜ਼ਿਆਦਾ ਉਸ ਦੀ ਲੁੱਕ ਮਾਇਨੇ ਰੱਖੀ ਜਾਂਦੀ ਹੈ। ਰੁਪਿੰਦਰ ਹਾਂਡਾ ਮੁਤਾਬਿਕ ਅਨੀਤਾ ਸਮਾਣਾ ਨਾ ਸਿਰਫ ਸੋਹਣਾ ਗਾਉਂਦੇ ਹਨ, ਬਲਕਿ ਸੋਹਣਾ ਦਿਖਦੇ ਵੀ ਹਨ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਇੰਨਾ ਪਾਜ਼ਿਟਿਵ ਇਨਸਾਨ ਨਹੀਂ ਦੇਖਿਆ ਹੈ। ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਫੇਸਬੁੱਕ ‘ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਜੰਮ ਕੇ ਗੁੱਸਾ ਕੱਢਿਆ ਗਿਆ ਸੀ ਅਤੇ ਖਰੀਆਂ ਖਰੀਆਂ ਸੁਣਾਈਆਂ ਗਈਆਂ ਸਨ। ਦਰਅਸਲ, ਕੁਝ ਦੇਰ ਪਹਿਲਾਂ ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਹਾਂਡਾ ਨੇ ਮਾਨ ਦੇ ਪ੍ਰਸ਼ੰਸਕਾਂ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਹਰ ਕੋਈ ਕਲਾਕਾਰ ਇੱਜ਼ਤ ਅਤੇ ਸਨਮਾਨ ਦਾ ਹੱਕਦਾਰ ਹੁੰਦਾ ਹੈ। ਕਿਸੇ ਇੱਕ ਕਲਾਕਾਰ ਦਾ ਫੈਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੂਸਰੇ ਕਲਾਕਾਰ ਨੂੰ ਬੁਰਾ ਭਲਾ ਕਿਹਾ ਜਾਵੇ।

LEAVE A REPLY

Please enter your comment!
Please enter your name here