ਵਿੱਕੀ ਗੌਂਡਰ ਦੇ ਫੇਸਬੁੱਕ ਪੇਜ ਤੋਂ ਦਾਅਵਾ ਕਿ… ਵਿੱਕੀ ਗੌਂਡਰ ਮਰਿਆ ਨਹੀਂ ਦਿੰਦਾ ਹੈ

ਵਿੱਕੀ ਗੌਂਡਰ ਦੇ ਫੇਸਬੁੱਕ ਪੇਜ ਤੋਂ ਦਾਅਵਾ ਕਿ… ਵਿੱਕੀ ਗੌਂਡਰ ਮਰਿਆ ਨਹੀਂ ਦਿੰਦਾ ਹੈ

Gangster Vicky Grodar de FB Page Te Dava Ki Vicky marya Nhi Jinda Hai

ਕੱਲ੍ਹ ਤੋਂ ਸੋਸ਼ਲ ਮੀਡੀਆ ਉੱਪਰ ਇਸ ਖਬਰ ਦੀ ਹਨੇਰੀ ਆਈ ਹੋਈ ਹੈ ਕਿ ਪੁਲਿਸ ਵੱਲੋਂ ਵਿੱਕੀ ਗਾਊਂਡਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਉਸ ਦੇ ਦੋ ਸਾਥੀਆਂ ਨੂੰ ਵੀ ਹਲਾਕ ਕਰ ਦਿੱਤਾ ਗਿਆ ਹੈ । ਵਿੱਕੀ ਗਾਊਂਡਰ ਦੇ ਇਸ ਐਨਕਾਊਂਟਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਹੈ ।

ਪ੍ਰੰਤੂ ਅੱਜ ਇੱਕ ਹੋਰ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਸਾਰਿਆਂ ਨੇ ਦੁਵਿਧਾ ਵਿਚ ਪਾ ਦਿੱਤਾ ਹੈ । ਖ਼ਬਰ ਦਰਅਸਲ ਇਹ ਹੈ ਕਿ ਵਿੱਕੀ ਗਾਊਂਡਰ ਦੇ ਫੇਸਬੁੱਕ ਪੇਜ ਉੱਪਰ ਕਿਸੇ ਨੇ ਇਹ ਪੋਸਟ ਪਾਈ ਹੈ ਕਿ ਪੁਲਸ ਝੂਠ ਬੋਲ ਰਹੀ ਹੈ । ਵਿੱਕੀ ਗਾਊਂਡਰ ਮਰਿਆ ਨਹੀਂ ਬਲਕਿ ਜ਼ਿੰਦਾ ਹੈ । ਪੋਸਟ ਪਾਉਣ ਵਾਲੇ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਵੀ ਵਿੱਕੀ ਗਾਊਂਡਰ ਨਾਲ ਉਨ੍ਹਾਂ ਦਾ ਸੰਪਰਕ ਹੋਵੇਗਾ ਤਾਂ ਉਹ ਜ਼ਰੂਰ ਦੱਸਣਗੇ । ਇਸ ਪੇਜ ਦੀ ਇੱਕ ਪੋਸਟ ਨੇ ਹੀ ਸਭ ਨੂੰ ਮਿੰਟਾਂ ਵਿੱਚ ਦੁਚਿੱਤੀ ਵਿੱਚ ਪਾ ਦਿੱਤਾ ਹੈ ।

ਇਹ ਖਬਰ ਹੁਣੇ ਹੁਣੇ ਹੀ ਇੱਕ ਪੰਜਾਬੀ ਨਿਊਜ਼ ਚੈਨਲ ਡੀ ਫਾਈਵ ਪੰਜਾਬੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਦੀ ਵੀਡੀਓ ਤੁਸੀਂ ਨੀਚੇ ਦੇਖ ਸਕਦੇ ਹੋ । ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਵਿੱਕੀ ਗਾਊਂਡਰ ਦਾ ਇਹ ਪੇਜ਼ ਕੌਣ ਚਲਾ ਰਿਹਾ ਹੈ ਅਤੇ ਇਹ ਪੋਸਟ ਪਾਉਣ ਦਾ ਅਸਲ ਮਕਸਦ ਕੀ ਹੈ । ਅਗਰ ਇਹ ਖਬਰ ਪੁਲੀਸ ਤੱਕ ਪਹੁੰਚਦੀ ਹੈ ਤਾਂ ਹੋ ਸਕਦਾ ਹੈ ਕਿ ਪੁਲਿਸ ਇਸ ਮਾਮਲੇ ਦੀ ਵੀ ਛਾਣਬੀਨ ਕਰੇਗੀ ।

ਫਿਲਹਾਲ ਤਾਂ ਇਸ ਇੱਕ ਪੋਸਟ ਨਾਲ ਹੀ ਕਈ ਲੋਕ ਹੈਰਾਨ ਹੋ ਗਏ ਹਨ । ਆਖਿਰ ਇਸ ਪੋਸਟ ਮਗਰ ਕੋਈ ਸੱਚਾਈ ਹੈ ਜਾਂ ਨਹੀਂ ਜਾਂ ਇਹ ਸਿਰਫ ਇਕ ਅਫਵਾਹ ਹੀ ਉਡਾਈ ਜਾ ਰਹੀ ਹੈ ਜਾਂ ਵਿੱਕੀ ਗਾਊਂਡਰ ਦਾ ਡਰ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਸਵਾਲ ਤਾਂ ਕਈ ਹਨ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮਸਲੇ ਦਾ ਅਸਲ ਸੱਚ ਕੀ ਸਾਹਮਣੇ ਆਉਂਦਾ ਹੈ।
ਦੇਖੋ ਵੀਡੀਓ

LEAVE A REPLY