ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਇੱਕ ਸਾਥੀ ਦੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਇੱਕ ਸਾਥੀ ਦੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਅੰਮ੍ਰਿਤਪਾਲ ਦੀ ਛੋਟੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

Police Walo Vicky Godar De Nedale Sathi Ayye Kabu Chye.............

Police arrests Vicky Gounder’s close love and amrit: ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਕਹਾਉਂਦੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੀ ਖਬਰ ਹੈ। ਦੋਵੇਂ ਨੌਜਵਾਨਾਂ ਦਾ ਨਾਮ ਲਵ ਅਤੇ ਅੰਮ੍ਰਿਤ ਦੱਸਿਆ ਜਾ ਰਿਹਾ ਹੈ।

ਵਿੱਕੀ ਗੌਂਡਰ ਦੇ ਦੋਵਾਂ ਸਾਥੀਆਂ ਨੂੰ ਆਰਗ੍ਰਨਾਈਜ਼ ਕ੍ਰਾਈਮ ਦੀ ਟੀਮ ਨੇ ਤਰਨਤਾਰਨ ਦੇ ਪਿੰਡ ਮੀਆਂਵਿੰਡ ਤੋਂ ਧਰ ਦਬੋਚਿਆ ਸੀ। ਅਮਨ ਅਤੇ ਲਵ ਨਾਮ ਦੇ ਦੋਵੇਂ ਆਰੋਪੀ ਗੌਂਡਰ ਨੂੰ ਪਨਾਹ ਅਤੇ ਹੋਰ ਜ਼ਰੂਰੀ ਸਮਾਨ ਦਿੰਦੇ ਸਨ।

ਪੁਲਿਸ ਨੇ ਵਿੱਕੀ ਗੌਂਡਰ ਦੇ ਇਹਨਾਂ ਸਾਥੀਆਂ ਨੂੰ ਤਰਨਤਾਰਨ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਹੈ।ਇਸ ਛਾਪੇਮਾਰੀ ਦੌਰਾਨ ਸ਼ੱਕੀਆਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ।

Police arrests Vicky Gounder’s close love and amrit: ਹਾਂਲਾਕਿ, ਪਹਿਲਾਂ ਇਸ ਗ੍ਰਿਫਤਾਰੀ ਤੋਂ ਪੁਸ਼ਟੀ ਕਰਨ ਤੋਂ ਸਥਾਨਿਕ ਪੁਲਿਸ ਨੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਸੰਬੰਧੀ ਚੰਡੀਗੜ੍ਹ ਤੋ ਹੀ ਪੁਸ਼ਟੀ ਹੋ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਪਾਲ ਸਿੰਘ ਬਾਠ ਪਿੰਡ ਮਿਆਂਪੁਰ ਨੇੜੇ ਝਬਾਲ ‘ਚ ਰਾਤ ੧੨ ਵਜੇ ਦੇ ਕਰੀਬ ਪੁਲਿਸ ਪਾਰਟੀ ਨੇ ਰੇਡ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਬਾਠ ਦੇ ਨਾਲ ਨਾਲ ਉਸ ਦੇ ਪਿਤਾ ਤੇ ਛੋਟੀ ਭੈਣ ਨੂੰ ਵੀ ਪੁਲਿਸ ਪਾਰਟੀ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ । ਜਦ ਕਿ ਇਸੇ ਪਿੰਡ ਦੇ ਬਾਹਰਵਾਰ ਰਹਿੰਦੇ ਲਵਪ੍ਰੀਤ ਨੂੰ ਵੀ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕਰਕੇ ਚੁੱਕਿਆ ਗਿਆ ਸੀ ਅਤੇ ਝਬਾਲ ਠਾਣੇ ਵਿਚ ਲਿਆਂਦਾ ਗਿਆ ਸੀ।
ਇਸ ਮਾਮਲੇ ‘ਚ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਦੋਨਾਂ ਦੇ ਬੇਕਸੂਰ ਹੋਣ ਦਾ ਦਾਅਵਾ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।  ਪੰਜ ਭੈਣਾਂ ਦੇ ਇਕਲੌਤੇ ਭਰਾ ਅੰਮ੍ਰਿਤਪਾਲ ਦੀ ਭੈਣ ਨੇ  ਦੱਸਿਆ ਕਿ ਉਸ ਦੇ ਭਰਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਪੁਲਿਸ ਵਲੋਂ ਉਸਨੂੰ ਨਜਾਇਜ ਚੁੱਕਿਆ ਗਿਆ ਹੈ।

ਬੀਤੀ ਰਾਤ ੧੨ ਵਜੇ ਦੇ ਕਰੀਬ ਪੁਲਿਸ ਵਲੋਂ ਵਿਕੀ ਗੌਂਡਰ ਦੇ ਸਾਥੀ ਦੱਸੇ ਜਾਂਦੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਥਾਣਾ ਝਬਾਲ ਵਿਚ ਰੱਖਿਆ ਗਿਆ ਹੈ ਜਿਥੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ।

LEAVE A REPLY