ਦਿਲਜੀਤ ਦੇ ਇੱਕ ਜਵਾਬ ਨੇ ਕਰ ਦਿੱਤੇ ਇਨ੍ਹਾਂ ਐਕਟਰਾਂ ਦੇ ਰੌਂਗਟੇ ਖੜ੍ਹੇ

ਦਿਲਜੀਤ ਦੇ ਇੱਕ ਜਵਾਬ ਨੇ ਕਰ ਦਿੱਤੇ ਇਨ੍ਹਾਂ ਐਕਟਰਾਂ ਦੇ ਰੌਂਗਟੇ ਖੜ੍ਹੇ

Diljeet De Iss Javab Ne Kar Ditye Ehnaa De Rogtyee Khade

ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦਾ ਐਕਟਰ ਰਾਂਊਡ ਟੇਬਲ ਚ ਇੰਟਰਵਿਊ ਵੇਖਦਾ ਪਿਆ ਸੀ, ਰਾਜੀਵ ਮਸੰਦ ਨੇ ਸਵਾਲ ਕੀਤਾ ਕਿ ਕੋਈ ਐਦਾ ਦਾ ਰੋਲ ਕੀਤਾ ਹੋਏ ਜੀਹਦੇ ਵਿੱਚੋਂ ਨਿਕਲਨ ਨੂੰ ਕਾਫੀ ਸਮਾਂ ਲੱਗ ਗਿਆ ਹੋਏ।

ਦਿਲਜੀਤ ਦਾ ਜਵਾਬ ਸੀ ਕਿ ਮੈਂ ਇੱਕ ਫਿਲਮ ਕੀਤੀ ਸੀ ਪੰਜਾਬ 1984, ਓਸ ਫਿਲਮ ਦੋਰਾਨ ਮੈਂ ਮਹਿਸੂਸ ਕੀਤਾ ਕਿ ਪੰਜਾਬ ਨੇ 84 ਚ ਪਿੰਡੇ ਤੇ ਕੀ ਹੰਡਾਇਆ। ਜਦੋਂ ਦਿਲਜੀਤ ਨੇ 84 ਦਾ ਨਾਮ ਲਿਆ ਤਾਂ ਅਮਿਤਾਬ ਬਚਨ ਦਾ ਮੂੰਹ ਉੱਡ ਗਿਆ।

ਰਾਈਸਿੰਗ ਸਟਾਰ ਚ ਅੱਜ ਕਲ ਬਤੋਰ ਜੱਜ ਆ ਰਿਹਾ , ਓਥੇ ਇੱਕ ਵੀਡੀਓ ਵੇਖੀ ਉਹਦੇ ਚ ਕਹਿ ਰਿਹਾ ਸੀ ਉਹ ਵਿਆਹ ਬੜੇ ਗਲਤ ਨੇ ਜੀਹਦੇ ਚ ਸਾਰਾ ਭਾਰ ਕੁੜੀ ਦੇ ਪਿਉ ਤੇ ਸੁੱਟ ਦਿੱਤਾ ਜਾਂਦਾ। ਵਿਆਹ ਸਾਦੇ ਹੋਣੇ ਚਾਹੀਦੇ ਮੰਦਿਰਾ ਚ ਗੁਰਦੁਆਰਿਆਂ ਚ ਜਾ ਜਿਵੇਂ ਵੀ ਤੁਹਾਨੂੰ ਠੀਕ ਲੱਗੇ। ਜਿੱਥੇ ਜਿਸਦੀ ਸਿਫਤ ਬਣਦੀ ਹੈ ਉਹ ਕਰਨੀ ਵੀ ਚਾਹੀਦੀ ਆ।ਸਿਰਫ ਆਹੀ ਨਾ ਵੇਖੀ ਜਾਓ ਕਿ ਉਹ ਗਾਣੇ ਕਿਵੇਂ ਦੇ ਗਾ ਰਿਹਾ।
ਰਜਿੰਦਰ ਸਿੰਘ

LEAVE A REPLY