ਗਰਾਊਂਡ ਚ ਲੱਗੀ ਗੌਂਡਰ ਤੇ ਲਾਹੌਰੀਏ ਦੀ ਯਾਰੀ, ਐਨਕਾਊਂਟਰ ਤੇ ਟੁੱਟੀ

ਗਰਾਊਂਡ ‘ਚ ਲੱਗੀ ਗੌਂਡਰ ਤੇ ਲਾਹੌਰੀਏ ਦੀ ਯਾਰੀ, ਐਨਕਾਊਂਟਰ ‘ਤੇ ਟੁੱਟੀ

Ground Che Lagi Grodar Te Lahoriye Di Yaari , Encounter Tye Tuti....

ਜਲੰਧਰ: ਇੱਕ ਬੜੀ ਮਸ਼ਹੂਰ ਕਹਾਵਤ ਹੈ “ਬੰਦੂਕ ਕਿਸੇ ਦੀ ਵੀ ਹੋਵੇ ਡਰ ਤੇ ਮੌਤ ਹੀ ਲਿਆਵੇਗੀ।” ਗੈਂਗਸਟਰ ਕੋਲ ਜਦੋਂ ਬੰਦੂਕ ਆ ਜਾਵੇ ਤੇ ਮੌਤ ਦਾ ਡਰ ਖ਼ਤਮ ਹੋ ਜਾਵੇ ਤਾਂ ਫਿਰ ਉਹ ਪਿੱਛੇ ਮੁੜ ਕੇ ਕਦੇ ਨਹੀਂ ਵੇਖਦਾ।

ਅਜਿਹਾ ਹੀ ਹੋਇਆ ਜਲੰਧਰ ਦੀ ਮਿੱਠੂ ਬਸਤੀ ਦੇ ਰਹਿਣ ਵਾਲੇ ਪ੍ਰੇਮ ਸਿੰਘ ਉਰਫ਼ ਪ੍ਰੇਮਾ ਲਾਹੌਰੀਆ ਨਾਲ। ਉਸ ਦੇ ਨਜ਼ਦੀਕੀ ਦੱਸਦੇ ਹਨ ਕਿ ਮੌਤ ਬਾਰੇ ਉਸ ਦਾ ਡਰ ਖ਼ਤਮ ਹੋ ਗਿਆ ਸੀ। ਇਸੇ ਲਈ ਇੰਨੀ ਆਜ਼ਾਦੀ ਨਾਲ ਘੁੰਮ ਰਿਹਾ ਸੀ।

ਭਾਰਤ-ਪਾਕਿਸਤਾਨ ਵੰਡ ਵੇਲੇ ਲਾਹੌਰ ਤੋਂ ਉੱਜੜ ਕੇ ਇੱਧਰ ਆਏ ਬਹੁਤ ਸਾਰਿਆਂ ਨੂੰ ਜਲੰਧਰ ਵਿੱਚ ਜ਼ਮੀਨ ਅਲਾਟ ਹੋਈ। ਮੁਲਕ ਵੰਡੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਨਾਂ ਨਾਲ ਲਾਹੌਰੀਏ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਵਿੱਚ ਲਹੌਰੀਏ ਮਸ਼ਹੂਰ ਹੋ ਗਏ। ਇਸ ਤਰ੍ਹਾਂ ਅਪਰਾਧ ਜਗਤ ਦੇ ਸਰਗਨੇ ਪ੍ਰੇਮ ਸਿੰਘ ਨੇ ਵੀ ਆਪਣੇ ਨਾਂ ਨਾਲ ਲਾਹੌਰੀਆ ਲਾਇਆ ਸੀ।

‘ਸਪੋਰਟਸਮੈਨ’ ਪ੍ਰੇਮਾ ਲਾਹੌਰੀਆ ‘ਤੇ 12 ਕੇਸ ਦਰਜ ਸਨ। ਇਨ੍ਹਾਂ ਵਿੱਚੋਂ 7 ਵਿੱਚ ਉਹ ਬਰੀ ਹੋ ਚੁੱਕਿਆ ਸੀ। ਇੱਕ ਕੈਂਸਲ ਹੋ ਗਿਆ ਸੀ। ਪਹਿਲਾ ਕੇਸ 6 ਅਗਸਤ 2006 ਨੂੰ ਜਲੰਧਰ ਦੇ ਇੱਕ ਨੰਬਰ ਥਾਣੇ ਵਿੱਚ ਦਰਜ ਹੋਇਆ ਸੀ। ਦੋ ਮਰਡਰ ਤੇ ਅੰਮ੍ਰਿਤਸਰ ਦੇ ਪੱਟੀ ਇਲਾਕੇ ਵਿੱਚ ਇੱਕ ਥਾਣੇਦਾਰ ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਪ੍ਰੇਮਾ ਭਗੌੜਾ ਸੀ। ਇਸ ਤੋਂ ਬਾਅਦ ਉਸ ‘ਤੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੇ ਨਾਭਾ ਜੇਲ ਬ੍ਰੇਕ ਵਿੱਚ ਸ਼ਾਮਲ ਹੋਣ ਦਾ ਕੇਸ ਵੀ ਦਰਜ ਕੀਤਾ ਗਿਆ।

ਪ੍ਰੇਮਾ ਦੀ ਮਾਂ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਪੁਲਿਸ ਨੇ ਮਾਰਿਆ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਚਾਰ ਭੈਣ-ਭਰਾਵਾਂ ਵਿੱਚੋਂ ਪ੍ਰੇਮਾ ਸਭ ਤੋਂ ਛੋਟਾ ਸੀ। ਵੱਡਾ ਭਰਾ ਖੇਤੀ ਕਰਦਾ ਹੈ ਤੇ ਭੈਣਾਂ ਵਿਆਹ ਤੋਂ ਬਾਅਦ ਆਪਣੇ ਘਰ ਰਹਿ ਰਹੀਆਂ ਹਨ। ਜਲੰਧਰ ਦੇ ਸਪੋਰਟਸ ਕਾਲਜ ਵਿੱਚ ਹੀ ਉਹ ਸੁੱਖਾਂ ਕਾਹਲਵਾਂ ਤੇ ਗੌਂਡਰ ਦਾ ਦੋਸਤ ਬਣ ਗਿਆ ਸੀ।

LEAVE A REPLY