ਜਦੋਂ ਕੁਲਵਿੰਦਰ ਬਿੱਲਾ ਦੇ ਐਕਸੀਡੈਂਟ ਦੀ ਖਬਰ ਨਾਲ ਦਰਸ਼ਕ ਹੋਏ ਪਰੇਸ਼ਾਨ

ਜਦੋਂ ਕੁਲਵਿੰਦਰ ਬਿੱਲਾ ਦੇ ਐਕਸੀਡੈਂਟ ਦੀ ਖਬਰ ਨਾਲ ਦਰਸ਼ਕ ਹੋਏ ਪਰੇਸ਼ਾਨ

Jado Kulwinder Bila Di Accident Di Khbar Naal Darshak Hoye Pareshan

ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ 2 ਫਰਵਰੀ ਨੂੰ ਮਾਨਸਾ, ਪੰਜਾਬ ‘ਚ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ ਪਰ 2005 ’ਚ ਉਹਨਾਂ ਨੂੰ ਯੂਨੀਵਰਸਿਟੀ ’ਚ ਪੱਕੇ ਤੌਰ ’ਤੇ ਪੀ ਆਰ ਹਾਸਿਲ ਹੋ ਗਈ, ਭਾਵ ਦਾਖਲਾ ਮਿਲ ਗਿਆ। ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਅਜੇ ਵੀ ਹਾਸੇ-ਹਾਸੇ ’ਚ ਗੱਲਾਂ ਕਰਦੇ ਹੋਏ ਯੂਨੀਵਰਸਿਟੀ ’ਚ ਅਡਮੀਸ਼ਨ ਹੋਣ ਨੂੰ ਪੀ ਆਰ ਹੀ ਦੱਸਦੇ ਹਨ।’ਮੇਰਾ ਦੇਸ ਹੋਵੇ ਪੰਜਾਬ’, ‘ਸੁੱਚਾ ਸੂਰਮਾ’, ‘ਅੰਗਰੇਜ਼ੀ ਵਾਲੀ ਮੈਡਮ’ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਜਨਮਦਿਨ ਹੈ। ਕੁਲਵਿੰਦਰ ਬਿੱਲੇ ਨੂੰ ਸੱਭਿਆਚਾਰਕ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ‘ਟਾਈਮ ਟੇਬਲ’, ’12 ਮਹੀਨੇ’, ‘ਡੀ. ਜੇ. ਵੱਜਦਾ’ ਸਮੇਤ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।ਉਨ੍ਹਾਂ ਦੇ ‘ਅੰਟੀਨਾ’ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਕੁਲਵਿੰਦਰ ਬਿੱਲਾ ਦੇ ਗੀਤ ਹਮੇਸ਼ਾ ਹੀ ਵਿਆਹ-ਪਾਰਟੀਆਂ ਦੀ ਸ਼ਾਨ ਬਣਦੇ ਹਨ।ਦੱਸਣਯੋਗ ਹੈ ਕਿ ਜੂਨ 2015 ‘ਚ ਕੁਲਵਿੰਦਰ ਬਿੱਲਾ ਦੇ ਐਕਸੀਡੈਂਟ ਖਬਰ ਨੇ ਖੂਬ ਸੁਰਖੀਆਂ ਬਟੋਰੀਆਂ ਸਨ।ਅਸਲ ‘ਚ ਉਹ ਐਕਸੀਡੈਂਟ ਕੁਲਵਿੰਦਰ ਬਿੱਲਾ ਦਾ ਨਹੀਂ ਸਗੋਂ ਕਿਸੇ ਹੋਰ ਵਿਅਕਤੀ ਦਾ ਹੋਇਆ ਸੀ, ਜੋ ਉਨ੍ਹਾਂ ਵਾਂਗ ਹੀ ਨਜ਼ਰ ਆਉਂਦਾ ਸੀ।ਸੂਤਰਾਂ ਵਲੋਂ ਪੁਸ਼ਟੀ ਕਰਨ ਤੋਂ ਬਾਅਦ ਹੀ ਪਤਾ ਲੱਗਾ ਕਿ ਇਹ ਕੋਈ ਹੋਰ ਵਿਅਕਤੀ ਹੈ।ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਐਕਸੀਡੈਂਟ ਦੀ ਅਫਵਾਹ ਕਿਸੇ ਨੇ ਜਾਣ ਬੁੱਝ (ਚਲਾਕੀ ਨਾਲ) ਕੇ ਫੈਲਾਈ ਸੀ।

ਹਾਲ ਹੀ ‘ਚ ਕੁਲਵਿੰਦਰ ਬਿੱਲਾ ਦਾ ਗੀਤ ‘ਮੇਰੇ ਯਾਰ’ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ‘ਚ ਕੁਲਵਿੰਦਰ ਬਿੱਲਾ ਦਾ ਵੱਖਰਾ ਲੁੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ। ਇਹ ਇਕ ਪਾਰਟੀ ਗੀਤ ਹੈ।2005 ’ਚ ਉਹਨਾਂ ਨੇਂ ਐੱਮ ਏ (ਵੋਕਲ) ’ਚ ਦਾਖਲਾ ਲਿਆ ਤੇ ਫਿਰ ਸ਼ੁਰੂ ਹੋਇਆ ਕੁਲਵਿੰਦਰ ਜੱਸਰ ਤੋਂ ਕੁਲਵਿੰਦਰ ਬਿੱਲਾ ਬਣਨ ਦਾ ਅਸਲੀ ਸਫ਼ਰ।

ਐੱਮ ਏ ਕਰਦਿਆਂ ਹੀ ਅਕਸਰ ਯੂਨੀਵਰਸਿਟੀ ’ਚ ਸਾਹਿਤ ਤੇ ਕਲਾ ਨਾਲ ਜੁੜੇ ਲੋਕਾਂ ਨੂੰ ਲੈ ਕੇ ਸੰਗੀਤਕ ਮਹਿਫ਼ਲਾ ਕਿਸੇ ਨਾ ਕਿਸੇ ਬਹਾਨੇ ਚਲਦੀਆਂ ਹੀ ਰਹਿੰਦੀਆਂ ਸਨ ਤੇ ਇਹਨਾਂ ਮਹਿਫ਼ਲਾਂ ਦੇ ਬਹਾਨੇ ਹੀ ਕੁਲਵਿੰਦਰ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ।ਗੱਲ 2007 ਦੀ ਹੈ, ਜਦੋਂ ਕੁਲਵਿੰਦਰ ਯੂਨੀਵਰਸਿਟੀ ਦੀ ਕਿਸੇ ਮਹਿਫ਼ਲ ’ਚ ਗੁਰਚੇਤ ਫੱਤੇਵਾਲੀਆ ਦੇ ਗੀਤ ‘ਕਾਲੇ ਰੰਗ ਦਾ ਯਾਰ’ ਨੂੰ ਗਾ ਰਹੇ ਸਨ ਤੇ ਇਸ ਮਹਿਫ਼ਲ ’ਚ ਉਸ ਵੇਲੇ ਦੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਵੀ ਮੌਜੂਦ ਸਨ। ਬੋਪਾਰਾਏ ਬਿੱਲੇ ਦਾ ਇਹ ਗੀਤ ਪਹਿਲਾਂ ਵੀ ਸੁਣ ਚੁੱਕੇ ਸਨ ਤੇ ਉਸ ਦਿਨ ਉਹਨਾਂ ਬਿੱਲੇ ਨੂੰ ਆਪਣੇ ਇਸ ਗੀਤ ਨੂੰ ਰਿਕਾਰਡ ਕਰਵਾ ਕੇ ਉਹਨਾਂ ਨੂੰ ਦੇਣ ਲਈ ਕਿਹਾ। ਬਿੱਲੇ ਨੇ ਕਿਸੇ ਤਰੀਕੇ ਇਸ ਗੀਤ ਨੂੰ ਡੰਮੀ ਦੇ (ਆਰਜੀ) ਤੌਰ ’ਤੇ ਤਿਆਰ ਕਰ ਲਿਆ ਤੇ ਉਸ ਵੇਲੇ ਦੇ ਵੀ ਸੀ ਬੋਪਾਰਾਏ ਹੋਰਾਂ ਨੂੰ ਦੇ ਦਿੱਤਾ।ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਕਈ ਯੂਵਕ ਮੇਲਿਆਂ ’ਚ ਵੀ ਬਿੱਲੇ ਨੂੰ ਕਈ ਵਾਰ ਇਹ ਗੀਤ ਗਾਉਂਦੇ ਸੁਣਿਆ ਤੇ ਦੇਖਿਆ ਹੈ ਅਤੇ ਹਰ ਵਾਰ ਹੁੰਗਾਰਾ ਪਹਿਲਾਂ ਨਾਲੋ ਵੱਧ ਹੀ ਮਿਲਦਾ ਰਿਹਾ ਹੈ।

LEAVE A REPLY