Ahh Dekho ajj Vicky Gordar De Bhog Chye KI Ki Hoyaa

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ ….

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ। ….

Ahh Dekho ajj Vicky Gordar De Bhog Chye KI Ki Hoyaa

26 ਜਨਵਰੀ ਨੂੰ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੀ ਅੰਤਿਮ ਅਰਦਾਸ ਉਸਦੇ ਉਸਦੇ ਜੱਦੀ ਪਿੰਡ ਸਰਾਵਾਂ ਬੋਦਲਾ ਵਿੱਚ ਕੀਤੀ ਗਈ। ਗੌਂਡਰ ਦੇ ਭੋਗ ਮੌਕੇ ਸਵੇਰ ਵੇਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਬਾਅਦ ਵਿੱਚ ਰਿਸ਼ਤੇਦਾਰਾਂ ਨੂੰ ਆ ਰਹੀ ਦਿੱਕਤ ਕਾਰਨ ਪੰਚਾਇਤ ਦੀ ਜਿੰਮੇਵਾਰੀ ਉਤੇ ਪੁਲਿਸ ਨੇ ਢਿੱਲ ਦੇ ਦਿੱਤੀ।

ਇਸ ਮੌਕੇ ਜਿੱਥੇ ਉਸਦੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਭੋਗ ਵਿੱਚ ਸ਼ਾਮਿਲ ਹੋਏ, ਉਥੇ ਹੀ ਸਿਆਸੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸ਼ਮੂਲੀਅਤ ਦਰਜ ਕਰਵਾਈ ਗਈ। ਅਕਾਲੀ ਦਲ ਮਾਨ ਵੱਲੋਂ ਪਾਰਟੀ ਦੇ ਜਨ. ਸਕੱਤਰ ਜਸਕਰਨ ਸਿੰਘ ਕਾਹਨ ਵਾਲਾ ਨੇ ਆਪਣੇ ਸੰਬੋਧਨ ਵਿੱਚ ਇਸ ਐਨਕਾਉਂਟਰ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਇਸ ਪਰਿਵਾਰ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।

ਵਿੱਕੀ ਗੌਂਡਰ ਦੇ ਭੋਗ ਮੌਕੇ ਹੋਰਨਾਂ ਲੋਕਾਂ ਤੋਂ ਇਲਾਵਾ ਐਨਕਾਉਂਟਰ ਦੌਰਾਨ ਮਾਰੇ ਗਏ ਪ੍ਰੇਮਾ ਲਾਹੌਰੀਆ ਦਾ ਪਰਿਵਾਰ ਵੀ ਸ਼ਾਮਿਲ ਹੋਇਆ। ਐਨਕਾਉਂਟਰ ਨੂੰ ਝੂਠਾ ਦੱਸਦੇ ਹੋਏ ਪ੍ਰੇਮਾ ਲਾਹੌਰੀਆ ਦੇ ਚਾਚਾ ਨੇ ਦੱਸਿਆ ਕਿ ਪ੍ਰੇਮਾ ਇੱਕ ਚੰਗਾ ਖਿਡਾਰੀ ਸੀ ਅਤੇ ਭਾਜਪਾ ਦੇ ਇੱਕ ਆਗੂ ਨੇ ਉਸ ਉਤੇ ਝੂਠਾ ਕੇਸ ਪੁਆ ਕੇ ਉਸਨੂੰ ਫਸਾਇਆ ਸੀ।

ਉਥੇ ਹੀ ਪ੍ਰੇਮਾ ਲਾਹੋਰੀਆ ਦੀ ਘਰਵਾਲੀ ਨੇ ਕਿਹਾ ਕਿ ਉਹ ਆਤਮ-ਸਮਰਪਣ ਕਰਕੇ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਸੀ, ਪਰ ਉਸ ਨੂੰ ਧੋਖੇ ਨਾਲ ਐਨਕਾਉਂਟਰ ਵਿੱਚ ਮਰਵਾ ਦਿੱਤਾ ਗਿਆ। ਉਸਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਓਧਰ ਪ੍ਰੇਮਾ ਲਾਹੌਰੀਆ ਦੇ ਭਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨੌਜਵਾਨਾਂ ਉਤੇ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਐਥੋਂ ਤੱਕ ਕਹਿ ਦਿੱਤਾ ਕਿ ਪੁਲਿਸ ਨੇ ਪਹਿਲਾਂ ਇਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਅਤੇ ਫਿਰ ਘਟਨਾ ਵਾਲੀ ਥਾਂ ‘ਤੇ ਲਿਜਾ ਕੇ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਜਾ ਕੇ ਵੇਖਿਆ ਹੈ ਅਤੇ ਆਸਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਇਹ ਝੂਠਾ ਮੁਕਾਬਲਾ ਹੈ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਪੂਰੇ ਮੁਕਤਸਰ ਜਿਲ੍ਹੇ ਵਿੱਚ ਵਿੱਕੀ ਗੌਂਡਰ ਉਤੇ ਇੱਕ ਵੀ ਮਾਮਲਾ ਦਰਜ ਨਹੀਂ ਹੈ। ਗੌਂਡਰ ਦੇ ਭੋਗ ਸਮਾਰੋਹ ਦਾ ਸਾਰਾ ਖਰਚਾ ਪਿੰਡ ਦੀ ਪੰਚਾਇਤ ਨੇ ਪਿੰਡ ਵਾਲਿਆਂ ਤੋਂ ਪੈਸਾ ਇਕੱਠਾ ਕਰਕੇ ਕੀਤਾ ਕਿਉਂਕਿ ਉਸਦਾ ਪਰਿਵਾਰ ਕਾਫੀ ਗਰੀਬ ਹੈ। ਗੈਂਗਸਟਰ ਵਿੱਕੀ ਗੌਂਡਰ ਦਾ ਭੋਗ ਅੱਜ ਪੈ ਗਿਆ ਹੈ, ਜਦਕਿ ਉਸਦੇ ਨਾਲ ਐਨਕਾਉਂਟਰ ਵਿੱਚ ਮਾਰੇ ਗਏ ਸਾਥੀ ਪ੍ਰੇਮਾ ਲਾਹੌਰੀਆ ਦਾ ਭੋਗ ਕੱਲ੍ਹ ਪਾਇਆ ਜਾਵੇਗਾ।

ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ 26 ਜਨਵਰੀ ਦੀ ਸ਼ਾਮ ਨੂੰ ਇਨ੍ਹਾਂ ਸਾਰਿਆਂ ਨੂੰ ਐਨਕਾਉਂਟਰ ਦੌਰਾਨ ਮਾਰ ਗਿਰਾਇਆ ਸੀ। ਜਿਸ ਜਗ੍ਹਾ ਇਹ ਐਨਕਾਉਂਟਰ ਹੋਇਆ, ਉਸ ਜਗ੍ਹਾ ਨੂੰ ਲੈ ਕੇ ਵੀ ਕਾਫੀ ਭੰਬਲਭੂਸਾ ਰਿਹਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਥਾਂ ‘ਤੇ ਐਨਕਾਉਂਟਰ ਹੋਇਆ ਸੀ, ਉਹ ਢਾਣੀ ਪੰਜਾਬ ਵਿੱਚ ਆਉਂਦੀ ਹੈ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਇਲਾਕਾ ਰਾਜਸਥਾਨ ਸੂਬੇ ਅਧੀਨ ਹੈ।

LEAVE A REPLY

Please enter your comment!
Please enter your name here