ਵਟਸ ਐਪ ਚਲਾਉਣ ਵਾਲਿਆਂ ਲਈ ਵੱਡੀ ਖਬਰ …..

ਵਟਸ ਐਪ ਚਲਾਉਣ ਵਾਲਿਆਂ ਲਈ ਵੱਡੀ ਖਬਰ …..

Whatsapp Chalaun Waleya Layi Khush-khbari

WhatsApp ਨੇ ਅਖਿਰਕਾਰ ਭਾਰਤੀ ਯੂਜ਼ਰਸ ਨੂੰ ਵੈਲਨਟਾਈਨ ਦਾ ਤੋਹਫਾ ਦਿੰਦੇ ਹੋਏ UPI ਪੇਮੈਂਟ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਤਾਂ ਇਸ ਫੀਚਰ ਦੀ ਟੈਸਟਿੰਗ ਬਹੁਤ ਪਹਿਲਾਂ ਤੋਂ ਹੋ ਰਹੀ ਸੀ

ਪਰ ਹੁਣ ਇਸ ਨੂੰ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਵਟਸਐਪ ਪੇਮੈਂਟ ਸਿਰਫ ਇੰਡੀਆ ਲਈ ਹੀ ਹੈ।

Whatsapp Chalaun Waleya Layi Khush-khbari 1

ਵਟਸਐਪ ਦੇ ਕਈ ਬੀਟਾ ਯੂਜ਼ਰਸ ਨੂੰ ਪੇਮੈਂਟ ਦਾ ਆਪਸ਼ਨ ਮਿਲ ਗਿਆ ਹੈ ਅਤੇ ਬਾਕੀਆਂ ਨੂੰ ਅੱਜ ਰਾਤ ਤੱਕ ਮਿਲ ਜਾਵੇਗਾ। ਵਟਸਐਪ ਦੇ ਅਪਡੇਟ ਦੀ ਜਾਣਕਾਰੀ ਦੇਣ ਵਾਲੇ WABetaInfo ਨੇ ਟਵਿਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਟਵੀਟ ‘ਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਹੁਣ ਤੱਕ ਪੇਮੈਂਟ ਦਾ ਆਪਸ਼ਨ ਨਹੀਂ ਮਿਲਿਆ ਹੈ ਤਾਂ ਤਾਂ 10-12 ਘੰਟੇ ਇੰਤਜ਼ਾਰ ਕਰੋ, ਤੁਹਾਨੂੰ ਅਪਡੇਟ ਮਿਲ ਜਾਵੇਗੀ।

ਫਿਲਹਾਲ ਪੇਮੈਂਟ ਫੀਚਰ ਐਂਡ੍ਰਾਇਡ ਦੇ ਬੀਟਾ ਵਰਜ਼ਨ 2.18.41 ‘ਤੇ ਮਿਲ ਰਿਹਾ ਹੈ। ਇਹ ਫੀਚਰ ਹੁਣ ਸਾਰੇ ਬੀਟਾ ਯੂਜ਼ਰਸ ਨੂੰ ਨਹੀਂ ਮਿਲਿਆ ਹੈ। ਕਈ ਯੂਜ਼ਰਸ ਨੇ ਪੇਮੈਂਟ ਆਪਸ਼ਨ ਦਾ ਸਕਰੀਨਸ਼ਾਟ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ।

ਆਈ. ਓ. ਐੱਸ. ਯੂਜ਼ਰਸ ਨੂੰ ਪੇਮੈਂਟ ਦੀ ਅਪਡੇਟ V2.18.21 ‘ਤੇ ਮਿਲ ਰਿਹਾ ਹੈ। ਦੱਸ ਦੱਈਏ ਕਿ ਫੇਸਬੁੱਕ ਦੇ ਮਲਕੀਅਤ ਵਾਲੇ ਵਟਸਐਪ ਦੇ ਭਾਰਤ ‘ਚ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਹੈ ਅਤੇ ਪਿਛਲੇ ਸਾਲ ਜੁਲਾਈ ‘ਚ ਵਟਸਐਪ ਨੂੰ ਸਰਕਾਰ ਵੱਲੋਂ ”P9 ਪੇਮੈਂਟ ਦੀ ਆਗਿਆ ਮਿਲੀ ਸੀ।

Whatsapp Chalaun Waleya Layi Khush-khbari 2

ਵਟਸਐਪ ਦੇ ਇਸ ਫੀਚਰ ਦੀ ਜ਼ਬਰਦਸਤ ਟੱਕਰ ਗੂਗਲ ਦੇ ਤੇਜ਼ ਐਪ, ਫੋਨ ਪੇ, ਹਾਈਕ ਅਤੇ ਥੀਮ ਜਿਹੀਆਂ ਐਪ ਨਾਲ ਹੋਵੇਗੀ।

LEAVE A REPLY