Taja Vadi Khbar- Amritsar Maa - Beti ktal Kand Chye Vada Khulasa

ਤਾਜਾ ਵੱਡੀ ਖਬਰ – ਅੰਮ੍ਰਿਤਸਰ ‘ਚ ਮਾਂ-ਧੀ ਕਤਲ ਕਾਂਡ ‘ਚ ਪੁਲਿਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ

ਤਾਜਾ ਵੱਡੀ ਖਬਰ – ਅੰਮ੍ਰਿਤਸਰ ‘ਚ ਮਾਂ-ਧੀ ਕਤਲ ਕਾਂਡ ‘ਚ ਪੁਲਿਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ

Taja Vadi Khbar- Amritsar Maa - Beti ktal Kand Chye Vada Khulasa

ਅੰਮ੍ਰਿਤਸਰ ‘ਚ ਮਾਂ-ਧੀ ਕਤਲ ਕਾਂਡ ‘ਚ ਪੁਲਿਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ:ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹੋਏ ਮਾਂ-ਧੀ ਦੇ ਕਤਲ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਹੈ ਕਿ ਕਾਤਲ ਮ੍ਰਿਤਕ ਦੇ ਜਾਣਕਾਰ ਹੀ ਸਨ ਅਤੇ ਮ੍ਰਿਤਕ ਔਰਤ ਦੇ ਪੁੱਤਰ ਦੇ ਦੋਸਤ ਸਨ।

ਪੁਲਿਸ ਨੇ ਦੋਵਾਂ ਦੋਸ਼ੀਆਂ ਪੰਕਜ ਸ਼ਰਮਾ ਤੇ ਨੀਰਜ ਕੁਮਾਰ ਨੂੰ ਛੇਹਰਟਾ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਂ-ਧੀ ਨੂੰ ਕਲੋਰੋਫਾਰਮ ਸੁੰਘਾ ਕੇ ਬੇਹੋਸ਼ ਕੀਤਾ ਸੀ ਜਿਨ੍ਹਾਂ ਕੋਲੋਂ ਦੋਸ਼ੀਆਂ ਨੇ ਸੋਨੇ ਦੇ ਗਹਿਣੇ, ਕੁੱਝ ਨਗਦੀ,ਮੋਬਾਈਲ ਤੇ ਕੈਮਰਾ ਲੁਟਿਆ ਸੀ।

ਜਿਸ ਤੋਂ ਬਾਅਦ ਸਬੂਤਾਂ ਨੂੰ ਖਤਮ ਕਰਨ ਲਈ ਦੋਨਾਂ ਲਾਸ਼ਾਂ ਨੂੰ ਅੱਗ ਲਗਾ ਦਿੱਤੀ।ਇਸ ਘਟਨਾ ਨੂੰ 5 ਫਰਵਰੀ ਦੀ ਦੇਰ ਰਾਤ ਨੂੰ ਅੰਜਾਮ ਦਿੱਤਾ ਗਿਆ ਸੀ।ਪੁਲਿਸ ਨੇ ਪੰਕਜ ਸ਼ਰਮਾ ਤੇ ਨੀਰਜ ਕੁਮਾਰ ਦੋਨਾਂ ਤੋਂ ਲੁਟਿਆ ਸਮਾਨ ਬਰਾਮਦ ਕੀਤਾ ਹੈ।ਪੁਲਿਸ ਨੇ ਦੱਸਿਆ ਹੈ ਕਿ ਦੋਨਾਂ ਦਾ ਰੁਟੀਨ ਵਿਚ ਘਰ ‘ਚ ਆਉਣ ਜਾਣ ਸੀ।ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੋਸ਼ੀਆਂ ਨੂੰ ਅਦਾਲਤ ਚੋਂ ਰਿਮਾਂਡ ਲੈਂ ਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here