Babu Maan Di Trudeau Nu Benati

ਬੱਬੂ ਮਾਨ ਦੀ ਟਰੂਡੋ ਨੂੰ ਬੇਨਤੀ-ਦੇਖੋ ਕੀ ਕਿਹਾ ਖੰਟ ਵਾਲੇ ਨੇ

ਬੱਬੂ ਮਾਨ ਦੀ ਟਰੂਡੋ ਨੂੰ ਬੇਨਤੀ-ਦੇਖੋ ਕੀ ਕਿਹਾ ਖੰਟ ਵਾਲੇ ਨੇ

Babu Maan Di Trudeau Nu Benati

ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ ਪੰਜਾਬ ਆ ਰਹੇ ਹਨ। ਇਸ ਬਾਰੇ ਜਿਥੇ ਕੈਪਟਨ ਦੀ ਟਰੂਡੋ ਨੂੰ ਨਾ ਮਿਲਣ ਦੀ ਗੱਲ ਕਰਕੇ ਆਲੋਚਨਾ ਹੋ ਰਹੀ ਹੈ। ਓਥੇ ਹੀ ਪੰਜਾਬੀ ਗਾਇਕ ਬੱਬੂ ਮਾਨ ਨੇ ਜਸਟਿਨ ਟਰੂਡੋ ਨੂੰ ਇੱਕ ਬੇਨਤੀ ਕੀਤੀ ਹੈ। ਬੱਬੂ ਦੀ ਇਹ ਬੇਨਤੀ ਕਰਕੇ ਕੁਝ ਪੰਜਾਬ ਹਿਤੈਸ਼ੀ ਕਹਿ ਰਹੇ ਹਨ ਕਿ ਕੈਪਟਨ ਨਾਲੋਂ ਤਾਂ ਬੱਬੂ ਮਾਨ ਹੀ ਚੰਗਾ ਜਿਸਨੂੰ ਪੰਜਾਬ ਦਾ ਫਿਕਰ ਹੈ।

ਖ਼ਾਸ ਗੱਲ ਇਹ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦਾ ਭਾਰਤ ‘ਚ ਸਿੱਖਾਂ ਪ੍ਰਤੀ ਕੀ ਪੱਖ ਹੋਵੇਗਾ, ਇਹ ਦੇਖਣਾ ਬਾਕੀ ਹੈ ਕਿਉਂਕਿ ਟਰੂਡੋ ਨੇ ਕੈਨੇਡਾ ‘ਚ ਕਿਹਾ ਸੀ ਕਿ ਹਰ ਇਕ ਨੂੰ ਆਪਣੇ ਧਰਮ ਸਬੰਧੀ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ।

ਟਰੂਡੋ ਆਪਣੇ 7 ਦਿਨਾਂ ਭਾਰਤ ਦੌਰੇ ਦੌਰਾਨ ਕੱਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਲਈ ਜਾਣਗੇ। ਬੀਤੇ ਦਿਨੀਂ ਕੈਨੇਡਾ ਦੇ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਅਸਲ ਵਿਚ ਭਾਰਤ ਸਰਕਾਰ ਅਤੇ ਕੈਪਟਨ ਟਰੂਡੋ ਤੋਂ ਨਰਾਜ ਹਨ। ਜਿਸਦਾ ਇੱਕ ਕਾਰਨ ਟਰੂਡੋ ਕੈਬਨਿਟ ਵਿਚ ਖਾਲਿਸਤਾਨ ਹਮਾਇਤੀ ਮੰਤਰੀ ਹਨ। ਇਸਤੋਂ ਇਲਾਵਾ ਟਰੂਡੋ ਨੇ ਇੱਕ ਵਾਰੀ ਕਿਹਾ ਸੀ ‘ਮੇਰੀ ਕੈਬਨਿਟ ਵਿੱਚ ਮੋਦੀ ਦੇ ਮੁਕਾਬਲੇ ਜ਼ਿਆਦਾ ਸਿੱਖ ਹਨ।’ ਕੈਨੇਡਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖ ਮੰਤਰੀ ਹਨ।

LEAVE A REPLY

Please enter your comment!
Please enter your name here