ਪੰਜਾਬ ਦਾ ਸਿੱਖ ਲੜਕਾ ਆਸਟ੍ਰੇਲੀਆ ਵਿੱਚ ਬਣਿਆ ਪਾਇਲਟ

ਪੰਜਾਬ ਦਾ ਸਿੱਖ ਲੜਕਾ ਆਸਟ੍ਰੇਲੀਆ ਵਿੱਚ ਬਣਿਆ ਪਾਇਲਟ

Punjab Da Sikh Ladka Australia Chye Baniya Paylet

ਪੰਜਾਬੀ ਜਿੱਥੇ ਵੀ ਜਾਂਦੇ ਹਨ ੳੁੱਥੇ ਹੀ ਅਾਪਣੀ ਮਿਹਨਤ ਅਤੇ ਹੌਂਸਲੇ ਸਦਕਾ ਅਾਪਣੀ ਪਹਿਚਾਣ ਬਣਾ ਹੀ ਲੈਂਦੇ ਨੇ ਅਜਿਹੀ ਹੀ ਇਕ ਤਾਜ਼ਾ ਖਬਰ ਆਸਟਰੇਲੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਪੂਰੇ ਹੀ ਜਿਸ ਨਾਲ ਪੂਰੇ ਹੀ ਪੰਜਾਬੀਆਂ ਦਾ ਮਾਣ ਹੋਰ ਵੀ ਉੱਚਾ ਹੋ ਗਿਆ ਹੈ! ਖ਼ਬਰ ਕੁਝ ਇਸ ਤਰ੍ਹਾਂ ਹੈ ਕਿ ਆਸਟਰੇਲੀਆ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਜਿਸ ਦਾ ਨਾਮ ਸਿਮਰਨ ਸਿੰਘ ਸੰਧੂ ਹੈ ਆਸਟਰੇਲੀਆ ਵਿੱਚ ਇੱਕ ਸਿੱਖ ਨੌਜਵਾਨ ਸੋਲੋ ਪਾਇਲਟ ਬਣਿਆ ਹੈ !

ਸਿਮਰਨ ਸਿੰਘ ਆਸਟ੍ਰੇਲੀਆ ਦੇ ਪਰਥ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ ਪੰਦਰਾਂ ਸਾਲ ਹੈ. ਸਿਮਰਨ ਸਿੰਘ ਨੇ ਪੱਛਮੀ ਆਸਟਰੇਲੀਆ ਦੇ ਲੋਕਲ ਹਵਾਈ ਅੱਡੇ ਜੰਡਾਕੋਟ ਦੇ ਰੌੲਿਲ ਐਰੇ ਕਲੱਬ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ| ਇਸ ਤੋਂ ਬਾਅਦ ਉਹ ਇਸੇ ਸਾਲ ਫਰਵਰੀ ਦੇ ਮਹੀਨੇ ਵਿੱਚ ਸਫਲਤਾ ਨਾਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ ਅਤੇ ਪੰਜਾਬੀਅਾ ਦਾ ਨਾਮ ਉੱਚਾ ਕੀਤਾ| ਸਿਮਰਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਅੱਜ ਤੋਂ ਤਕਰੀਬਨ ਦਸ ਸਾਲ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਆਸਟਰੇਲੀਆ ਆਇਆ ਸੀ|

ਆਪਣੀ ਪੜ੍ਹਾਈ ਉਸ ਨੇ ਇੱਥੇ ਹੀ ਸ਼ੁਰੂ ਕੀਤੀ ਅਤੇ ਹਾਲੇ ਵੀ ਉਹ ਹਾਈ ਸਕੂਲ ਵਿੱਚ ਪੜ੍ਹ ਰਿਹਾ ਹੈ| ਸਿਮਰਨ ਪੱਛਮੀ ਆਸਟਰੇਲੀਆ ਵਿੱਚ ਪਹਿਲਾ ਸਿੱਖ ਕੈਡਿਟ ਹੈ| ਉਸ ਦੇ ਦੁਆਰਾ ਹਾਸਲ ਕੀਤੀ ਗਈ ਇਹ ਉਪਲੱਬਧੀ ਸਾਰੇ ਪੰਜਾਬੀਆਂ ਅਤੇ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ|

LEAVE A REPLY