HUnye HUnye Aayi Taja Vaadi Khbar- Punjab Chye Padhan Walaya Bachya NU Sarkar Da Aelan

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਪੜਨ ਵਾਲੇ ਬੱਚਿਆਂ ਲਈ ਸਰਕਾਰ ਦਾ ਵੱਡਾ ਐਲਾਨ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਪੜਨ ਵਾਲੇ ਬੱਚਿਆਂ ਲਈ ਸਰਕਾਰ ਦਾ ਵੱਡਾ ਐਲਾਨ

HUnye HUnye Aayi Taja Vaadi Khbar- Punjab Chye Padhan Walaya Bachya NU Sarkar Da Aelan

ਪੰਜਾਬ ‘ਚ ਹੁਣ ਮੁੜ ਹੋਣਗੀਆਂ 5ਵੀਂ ਅਤੇ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ:ਪੰਜਾਬ ਸਰਕਾਰ ਨੇ ਬੇਸ਼ੱਕ ਇਸ ਵਾਰ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਬੋਰਡ ਵੱਲੋਂ ਲੈਣ ਦਾ ਫੈਸਲਾ ਕੀਤਾ ਹੈ,ਪਰ ਜ਼ਿਕਰਯੋਗ ਹੈ ਕਿ ਇਸਦੇ ਪੇਪਰ ਐੱਸ.ਸੀ.ਈ.ਆਰ.ਟੀ. ਵੱਲੋਂ ਰਾਜ ਨੂੰ ਭੇਜੇ ਜਾਣਗੇ।ਇਸ ਤਰਾਂ ਹੁਣ ਪੰਜਾਬ ਦੀ ਇਹ ਬੋਰਡ ਪ੍ਰੀਖਿਆ ਲੈਣ ਦੀ ਜ਼ਿੰਮੇਵਾਰੀ ਐੱਸ.ਸੀ.ਈ.ਆਰ.ਟੀ. ਦੇ ਹੱਥ ‘ਚ ਹੋਵੇਗੀ।

ਪੰਜਾਬ ‘ਚ 5ਵੀਂ ਅਤੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਕਈ ਸਾਲਾਂ ਤੋਂ ਬੰਦ ਸਨ ਅਤੇ ਇਨਾਂ ਜਮਾਤਾਂ ਦੇ ਨਤੀਜਿਆਂ ‘ਚ ਆ ਰਹੀ ਗਿਰਾਵਟ ਕਾਰਨ ਬੋਰਡ ਦੀ ਪ੍ਰੀਖਿਆ ਦੀ ਬਹਾਲੀ ਦੀ ਮੰਗ ਉਠ ਰਹੀ ਸੀ।ਇਹ ਮਾਮਲਾ ਰਾਜ ਵਿਧਾਨ ਸਭਾ ਦੇ ਪਿਛਲੇ ਇਜਲਾਸਾਂ ‘ਚ ਵੀ ਭੜਕਿਆ ਸੀ।ਇਸ ਤੋਂ ਬਾਅਦ ਰਾਜ ਸਰਕਾਰ ਵੱਲੋਂ ਕੇਂਦਰੀ ਮਨੁੱਖੀ ਸਰੋਤ ਮੰਤਰਾਲਾ ਨਾਲ ਗੱਲ ਕਰਨ ਤੋਂ ਬਾਅਦ ਬੋਰਡ ਪ੍ਰੀਖਿਆਵਾਂ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਹੋਇਆ ਹੈ।

ਸਿੱਖਿਆ ਵਿਭਾਗ ਦੇ ਆਦੇਸ਼ ਮਿਲਣ ‘ਤੇ ਐੱਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਨੇ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੇਪਰਾਂ ਦੀ ਸਾਂਭ ਸੰਭਾਲ ਲਈ ਪੱਤਰ ਜ਼ਾਰੀ ਕਰ ਦਿੱਤਾ ਹੈ।ਇਨਾਂ ਪ੍ਰੀਖਿਆਵਾਂ ਦੇ ਮੁੱਖ ਕੰਟਰੋਲਰ ਜ਼ਿਲਾ ਸਿੱਖਿਆ ਅਧਿਕਾਰੀ ਰਹਿਣਗੇ।ਇਨ੍ਹਾਂ ਪ੍ਰੀਖਿਆਵਾਂ ‘ਚ ਵੀ ਵਿਦਿਆਰਥੀ ਨਕਲ ਨਾ ਕਰ ਸਕਣ,ਇਸ ਲਈ ਸਿੱਖਿਆ ਵਿਭਾਗ ਨੇ 8ਵੀਂ ਦੀਆਂ ਪ੍ਰੀਖਿਆਵਾਂ ਦੇ ਸਮੇਂ ਮੁਲਿਆਂਕਣ ‘ਚ ਨਿਗਰਾਨ ਦੀ ਜ਼ਿੰਮੇਵਾਰੀ ਪ੍ਰਾਇਮਰੀ ਅਧਿਆਪਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ।

ਜਦੋਂਕਿ 5ਵੀਂ ਦੇ ਵਿਦਿਆਰਥੀਆਂ ਦੇ ਮੁਲਿਆਂਕਣ ‘ਚ ਨਿਗਰਾਨ ਲਈ ਮਿਡਲ,ਹਾਈ ਅਤੇ ਸੀਨੀਅਰ ਸੈਕੈਂਡਰੀ ਅਧਿਆਪਕਾਂ ਨੂੰ ਤੈਨਾਤ ਕਰਨ ਦੇ ਆਦੇਸ਼ ਦਿੱਤੇ ਹਨ। 8ਵੀਂ ਅਤੇ 5ਵੀਂ ਜਮਾਤ ਦੇ ਪੇਪਰ ਐੱਸ.ਸੀ. ਈ.ਆਰ.ਟੀ. ਵੱਲੋਂ ਭੇਜੇ ਜਾਣਗੇ।ਦੱਸਣਯੋਗ ਹੈ ਕਿ 5ਵੀਂ ਜਮਾਤ ਦੇ ਪੇਪਰ 13 ਮਾਰਚ ਤੋਂ ਸ਼ੁਰੂ ਹੋਣ ਦੇ ਆਦੇਸ਼ ਪਹਿਲਾਂ ਹੀ ਆ ਚੁੱਕੇ ਹਨ।

ਇੰਝ ਹੀ 8ਵੀਂ ਜਮਾਤ ਦੇ ਪੇਪਰ 7 ਮਾਰਚ ਤੋਂ ਸ਼ੁਰੂ ਹੋਣਗੇ।ਜਾਰੀ ਆਦੇਸ਼ਾਂ ਅਨੁਸਾਰ 5ਵੀਂ ਜਮਾਤ ਦੀ ਹੱਲ ਕੀਤੀ ਗਈ ਉਤਰ ਪੱਤਰੀ ਦਾ ਮੁਲਿਆਂਕਣ ਬਲਾਕ ਪੱਧਰ ‘ਤੇ ਬੀ.ਪੀ.ਈ.ਓ. ਦੀ ਅਗਵਾਈ ‘ਚ ਕੀਤਾ ਜਾਵੇਗਾ ਜਦੋਂਕਿ 8ਵੀਂ ਜਮਾਤ ਦੇ ਪੇਪਰ ਕਲਸਟਰ ਪੱਧਰ ‘ਤੇ ਕਲਸਟਰ ਪ੍ਰਿੰਸੀਪਲ ਦੇ ਅਗਵਾਈ ‘ਚ ਹੋਵੇਗਾ।ਜਦੋਂਕਿ ਪੇਪਰ ਚੈਕਿੰਗ ਦੇ ਸਮੇਂ ਪੂਰੀ ਜ਼ਿੰਮੇਵਾਰੀ ਜ਼ਿਲਾ ਸਿੱਖਿਆ ਅਧਿਕਾਰੀ ਦੀ ਰਹੇਗੀ।ਇਨ੍ਹਾਂ ਪੇਪਰਾਂ ‘ਚ ਚੈਕਿੰਗ ਲਈ ਅਧਿਕਾਰ ਵੀ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here