Kishana De Pasye Gurdas Maan Di Jaeb Chye....

ਕਿਸਾਨਾਂ ਦੇ ਪੈਸੇ ਗੁਰਦਾਸ ਮਾਨ ਦੀ ਜੇਬ ‘ਚ ? ਦੇਖੋ ……..

ਕਿਸਾਨਾਂ ਦੇ ਪੈਸੇ ਗੁਰਦਾਸ ਮਾਨ ਦੀ ਜੇਬ ‘ਚ ?

Kishana De Pasye Gurdas Maan Di Jaeb Chye....

ਚੰਡੀਗੜ੍ਹ: ਪੰਜਾਬ ਮੰਡੀ ਬੋਰਡ ਨੂੰ ਲੰਘੀ 7 ਜਨਵਰੀ ਨੂੰ ਮਾਨਸਾ ਦੇ ‘ਕਰਜ਼ਾ ਮੁਆਫ਼ੀ ਸਮਾਰੋਹ’ ਵਿਚ ਉਘੇ ਗਾਇਕ ਗੁਰਦਾਸ ਮਾਨ ਦਾ ਰੰਗਾਰੰਗ ਪ੍ਰੋਗਰਾਮ ਪੂਰੇ 15 ਲੱਖ ਰੁਪਏ ਵਿਚ ਪਿਆ। ਮਾਨਸਾ ਪ੍ਰਸ਼ਾਸਨ ਨੇ ਜੋ ਪਹਿਲੇ ਕਰਜ਼ਾ ਮੁਆਫ਼ੀ ਸਮਾਰੋਹ ਦੇ ਪ੍ਰਬੰਧ ਕੀਤੇ, ਉਨ੍ਹਾਂ ‘ਤੇ 20 ਲੱਖ ਰੁਪਏ ਖਰਚਾ ਆਇਆ ਜਦਕਿ 15 ਲੱਖ ਰੁਪਏ ਇਕੱਲੇ ਗਾਇਕ ਨੂੰ ਦੇਣੇ ਪਏ ਹਨ। ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੈਸੇ ਹੀ ਗੁਰਦਾਸ ਮਾਨ ਨੂੰ ਦਿੱਤੇ ਗਏ ਹਨ। ਗੁਰਦਾਸ ਮਾਨ ਬਲਾਉਣ ਦੀ ਕੀ ਲੋੜ ਸੀ। 15 ਲੱਖ ਰੁਪਇਆ ਕਿਸਾਨਾਂ ਨੂੰ ਵੰਡਣਾ ਚਾਹੀਦਾ ਸੀ।

ਪੰਜਾਬ ਸਰਕਾਰ ਨੇ ਮਾਨਸਾ ਸਮਾਰੋਹ ਦੇ ਇੰਤਜ਼ਾਮ ‘ਤੇ ਆਏ ਖ਼ਰਚੇ ਦੇ ਬਿੱਲ ਹਾਲੇ ਤੱਕ ਕਲੀਅਰ ਨਹੀਂ ਕੀਤੇ ਹਨ ਜਦੋਂ ਕਿ ਮੰਡੀ ਬੋਰਡ ਨੇ ਗੁਰਦਾਸ ਮਾਨ ਨੂੰ ਸਾਰੀ ਅਦਾਇਗੀ ਹੱਥੋਂ-ਹੱਥ ਕਰ ਦਿੱਤੀ ਹੈ। ਹੁਣ ਸਰਕਾਰ ਤਰਫ਼ੋਂ 14 ਮਾਰਚ ਨੂੰ ਨਕੋਦਰ ਵਿਖੇ ‘ਕਰਜ਼ਾ ਮੁਆਫ਼ੀ ਸਮਾਰੋਹ’ ਕੀਤੇ ਜਾ ਰਹੇ ਹਨ ਜਿਸ ਵਿਚ ਮਨੋਰੰਜਨ ਲਈ ਮਾਸਟਰ ਸਲੀਮ ਨੂੰ ਬੁਲਾਇਆ ਜਾ ਰਿਹਾ ਹੈ।

ਕਿਸਾਨ ਧਿਰਾਂ ਨੇ ਆਖਿਆ ਕਿ ਸਰਕਾਰ ਨੇ ਮਨੋਰੰਜਨ ਸਟੇਜ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ। ਪਹਿਲੇ ਸਮਾਰੋਹਾਂ ਵਿਚ ਪੰਜ ਜ਼ਿਲਿਆਂ ਦੇ 47 ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਜੋ ਕਰੀਬ 167 ਕਰੋੜ ਰੁਪਏ ਬਣਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਸਮਾਰੋਹਾਂ ਵਿਚ ਕਰਜ਼ਾ ਮੁਆਫ਼ੀ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਸੀ। ਜਿਨ੍ਹਾਂ ਕਿਸਾਨਾਂ ਨੂੰ ਸਰਟੀਫਿਕੇਟ ਸਟੇਜ ਤੋਂ ਵੰਡੇ ਗਏ ਸਨ, ਉਨ੍ਹਾਂ ਨੂੰ ਸਮਾਰੋਹਾਂ ਤੋਂ ਇੱਕ ਦਿਨ ਪਹਿਲਾਂ ਹੀ ਮਾਨਸਾ ਦੇ ਹੋਟਲਾਂ ਵਿਚ ਠਹਿਰਾਇਆ ਗਿਆ ਜਿਸ ਦੌਰਾਨ ਕਿਸਾਨਾਂ ਦੀ ਖ਼ੂਬ ਖ਼ਾਤਰਦਾਰੀ ਕੀਤੀ ਗਈ ।

ਸਮਾਰੋਹ ਵਿਚ ਗੁਰਦਾਸ ਮਾਨ ਨੇ ਕਈ ਘੰਟੇ ਸਟੇਜ ਤੋਂ ਰੰਗ ਬੰਨ੍ਹਿਆ ਜਿਸ ਦੇ ਬਦਲੇ ਵਿਚ ਮੰਡੀ ਬੋਰਡ ਨੇ 15 ਲੱਖ ਦੀ ਅਦਾਇਗੀ ਕੀਤੀ। ਲੋਕ ਸੰਪਰਕ ਵਿਭਾਗ ਨੇ ਆਰਟੀਆਈ ਸੂਚਨਾ ‘ਚ ਦੱਸਿਆ ਕਿ ਵਿਭਾਗ ਨੇ ਮਾਨਸਾ ਸਮਾਰੋਹਾਂ ‘ਤੇ ਕੋਈ ਖਰਚਾ ਨਹੀਂ ਕੀਤਾ ਹੈ ਅਤੇ ਗੁਰਦਾਸ ਮਾਨ ਦੀ ਅਦਾਇਗੀ ਵੀ ਪੰਜਾਬ ਮੰਡੀ ਬੋਰਡ ਵੱਲੋਂ ਕੀਤੀ ਗਈ ਹੈ।

LEAVE A REPLY

Please enter your comment!
Please enter your name here