SBI De Costumer Layi Khush Khbari....

ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ

ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ

SBI De Costumer Layi Khush Khbari....

ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ:ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਪਹਿਲੀ ਅਪ੍ਰੈਲ ਤੋਂ ਸਟੇਟ ਬੈਂਕ ਆਫ ਇੰਡੀਆ ਨੇ ਗਾਹਕਾਂ ਦੇ ਖਾਤੇ ਵਿੱਚ ਘੱਟੋ-ਘੱਟ ਲੋੜੀਂਦੇ ਪੈਸੇ ਨਾ ਹੋਣ ਕਾਰਨ ਵਸੂਲੇ ਜਾਣ ਵਾਲੇ ਜੁਰਮਾਨੇ ਨੂੰ ਘਟਾ ਦਿੱਤਾ ਹੈ।

ਇਸ ਤੋਂ ਪਹਿਲਾਂ ਐਸ.ਬੀ.ਆਈ. ਔਸਤ ਮਹੀਨਾਵਾਰ ਰਕਮ ਦਾ ਠੀਕ ਢੰਗ ਨਾਲ ਰੱਖ-ਰਖਾਅ ਨਾ ਕਰਨ ਵਾਲੇ ਗਾਹਕਾਂ ਤੋਂ 50 ਰੁਪਏ ਜੁਰਮਾਨੇ ਵਜੋਂ ਵਸੂਲਦਾ ਸੀ।

ਬੈਂਕ ਨੇ ਹੁਣ ਇਹ ਜੁਰਮਾਨਾ ਰਕਮ 50 ਰੁਪਏ ਤੋਂ ਘਟਾ ਕੇ 15 ਰੁਪਏ ਕਰ ਦਿੱਤੀ ਹੈ।ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ ਹੁਣ ਔਸਤ ਮਹੀਨਾਵਾਰ ਰਕਮ ਯਾਨੀ ਏ.ਐਮ.ਬੀ. ਦੀ ਪਾਲਣਾ ਨਾ ਕਰਨ ‘ਤੇ ਛੋਟੇ ਤੇ ਵੱਡੇ ਸ਼ਹਿਰਾਂ ਵਿੱਚ 15 ਰੁਪਏ,ਕਸਬਿਆਂ ਵਿੱਚ 12 ਰੁਪਏ ਤੇ ਪਿੰਡਾਂ ਵਿਚਲੇ ਖਾਤਿਆਂ ਤੋਂ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਇਹ ਜੁਰਮਾਨਾ ਰਾਸ਼ੀ ਵਸੂਲੀ ਜਾਵੇਗੀ।

ਨਵੀਆਂ ਜੁਰਮਾਨਾ ਦਰਾਂ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੀਆਂ ਤੇ ਇਸ ਨਾਲ 25 ਕਰੋੜ ਬਚਤ ਖਾਤਿਆਂ ਨੂੰ ਲਾਭ ਪਹੁੰਚੇਗਾ।

LEAVE A REPLY

Please enter your comment!
Please enter your name here