ਆਹ ਦੇਖੋ ਸਿੱਧੂ ਦੇ ਹੱਥ ਲੱਗੇ ਕਿਹੜੇ ਸਬੂਤ… ਤੇ ਕੀ ਕਿਹਾ ਨਵਜੋਤ ਸਿੰਘ ਸਿੱਧੂ ਨੇ (Video)

ਆਹ ਦੇਖੋ ਸਿੱਧੂ ਦੇ ਹੱਥ ਲੱਗੇ ਕਿਹੜੇ ਸਬੂਤ… ਤੇ ਕੀ ਕਿਹਾ ਨਵਜੋਤ ਸਿੰਘ ਸਿੱਧੂ ਨੇ (Video)

Aaa Dekho Sadhu De Hath Lagye Kehdye Sabut...........

ਬਿਕਰਮਜੀਤ ਮਜੀਠੀਆ ਦੇ ਉੱਪਰ ਲੱਗੇ ਨਸ਼ੇ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਗਰਮਾਈ ਹੋਈ ਹੈ । ਇੱਕ ਪਾਸੇ ਜਿੱਥੇ ਕੱਲ੍ਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਕੋਲੋਂ ਮੁਆਫੀ ਮੰਗ ਲਈ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਏਬੀਪੀ ਸਾਂਝਾ ਨਿਊਜ਼ ਚੈਨਲ ਨੂੰ ਦਿੱਤੀ ਇੱਕ ਤਾਜ਼ਾ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਕੋਲ ਵੀ ਇੱਕ ਐਵੀਡੈਂਸ ਆਇਆ ਹੈ । ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਕੋਲ ਮਜੀਠੀਆ ਦੇ ਖਿਲਾਫ ਸਬੂਤ ਪਹੁੰਚ ਚੁੱਕੇ ਹਨ ਅਤੇ ਉਹ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹਨ ।

ਸਿੱਧੂ ਨੇ ਇਹ ਗੱਲ ਵੀ ਸਪੱਸ਼ਟ ਕਹਿ ਕਿ ਬਿਕਰਮਜੀਤ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਵਕਤ ਆ ਗਿਆ ਹੈ । ਅਸੀਂ ਤੁਹਾਡੇ ਨਾਲ ਇਸ ਤਾਜ਼ਾ ਇੰਟਰਵਿਊ ਦੀ ਵੀਡੀਓ ਨੀਚੇ ਸਾਂਝੀ ਕਰ ਰਹੇ ਹਾਂ ਜੋ ਕਿ ਏਬੀਪੀ ਸਾਂਝਾ ਨਿਊਜ਼ ਚੈਨਲ ਵੱਲੋਂ ਸਾਂਝੀ ਕੀਤੀ ਗਈ ਹੈ । ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖ਼ਿਰ ਨਵਜੋਤ ਸਿੰਘ ਸਿੱਧੂ ਕਿਹੜੇ ਸਬੂਤਾਂ ਦੀ ਗੱਲ ਕਰ ਰਹੇ ਹਨ ਅਤੇ ਇਨ੍ਹਾਂ ਸਬੂਤਾਂ ਦਾ ਕਿਹੋ ਜਿਹਾ ਅਸਰ ਦੇਖਣ ਨੂੰ ਮਿਲਦਾ ਹੈ ।
ਦੇਖੋ ਪੂਰੀ ਵੀਡੀਓ

LEAVE A REPLY