ਅਮਰੀਕਾ ਤੋਂ ਮੌਤ ਖਿੱਚ ਕੇ ਪੰਜਾਬ ਲੈ ਆਈ .. ਸੜਕ ਹਾਦਸੇ ‘ਚ ਪਤੀ-ਪਤਨੀ ਦੀ ਦਰਦਨਾਕ ਮੌਤ

ਅਮਰੀਕਾ ਤੋਂ ਮੌਤ ਖਿੱਚ ਕੇ ਪੰਜਾਬ ਲੈ ਆਈ .. ਸੜਕ ਹਾਦਸੇ ‘ਚ ਪਤੀ-ਪਤਨੀ ਦੀ ਦਰਦਨਾਕ ਮੌਤ

America to moot Punjab Le Aaayi........

ਸ਼ਹਿਰ ਦੇ ਕੋਟ ਈਸੇ ਖਾਂ ਰੋਡ ‘ਤੇ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਪ੍ਰਵਾਸੀ ਪੰਜਾਬੀ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ।
ਇਕੱਤਰ ਜਾਣਕਾਰੀ ਅਨੁਸਾਰ ਪ੍ਰਵਾਸੀ ਪੰਜਾਬੀ ਅਮਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਸਿੱਧਵਾਂ ਖੁਰਦ ਆਪਣੀ ਕਾਰ ‘ਚ ਪਤਨੀ ਅੰਗਰੇਜ਼ ਕੌਰ ਨਾਲ ਜ਼ੀਰਾ ਵਿਖੇ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਤਾਂ ਜ਼ੀਰਾ ਤੋਂ ਥੋੜ੍ਹੀ ਦੂਰ ਕੋਟ ਈਸੇ ਖਾਂ ਰੋਡ ਉੱਪਰ ਕਾਰ ਅਚਾਨਕ ਬੇਕਾਬੂ ਹੋ ਕੇ ਸਫੈਦੇ ਨਾਲ ਜ਼ਬਰਦਸਤ ਟਕਰਾ ਗਈ,

ਜਿਸ ਕਾਰਨ ਕਾਰ ਚਾਲਕ ਅਮਰਜੀਤ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਏ. ਐੱਸ. ਆਈ. ਜਗਰਾਜ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ।

LEAVE A REPLY