Julam Di Haad Dekhho..........

ਦਲਿਤ ਜੋੜੇ ਨੂੰ ਨੰਗਾ ਕਰਕੇ ਘੁਮਾਇਆ,ਲੜਕੀ ਨੂੰ ਮੁੰਡੇ ਦੇ ਮੋਢੇ ਤੇ ਬਿਠਾਇਆ !!

ਆਪਾਂ ਭਾਰਤ ਵਿਚ ਦਲਿਤਾਂ ਤੇ ਅੱਤਿਆਚਾਰ ਦੀਆਂ ਰੋਜ ਖਬਰਾਂ ਸੁਣਦੇ-ਦੇਖਦੇ ਹਾਂ। ਅਜਿਹਾ ਹੀ ਇੱਕ ਮਾਮਲਾ ਆਇਆ ਹੈ ਜਿਸ ਚ ਇੱਕ ਦਲਿਤ ਜੋੜੇ ਨੂੰ ਨੰਗਾ ਕਰਕੇ ਘੁਮਾਇਆ ਜਾ ਰਿਹਾ ਹੈ। ਇਹ ਵੀਡੀਓ ਕਿਥੋਂ ਦੀ ਹੈ ਅਜੇ ਤੱਕ ਪਤਾ ਨਹੀਂ ਹੈ ਪਰ ਜੋ ਕਰਤੂਤ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਰਮਨਾਕ ਹੈ ਤੇ ਭਾਰਤ ਦੇ ਅਖੌਤੀ ਲੋਕਤੰਤਰ ਦੇ ਮੱਥੇ ਤੇ ਦਾਗ ਹੈ।

ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ’ਤੇ ਆਧਾਰਤ ਇਕ ਆਜ਼ਾਦ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਵਿਤਕਰੇ ਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਦੇਸ਼ਾਂ ਵਿੱਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੀ ਨਜ਼ਰਸਾਨੀ ਕਰਦੇ ‘ਯੂਐਸ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ’ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਅਧੀਨ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਪੱਖਪਾਤ ਤੇ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਖ਼ਾਸ ਤੌਰ ਉਤੇ ਸਾਲ 2014 ਮਗਰੋਂ ਨਸਲੀ ਅਪਰਾਧ, ਸਮਾਜਿਕ ਬਾਈਕਾਟ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਭਾਰਤ ਦੇ ਬਹੁਭਾਂਤੀ ਸੱਭਿਆਚਾਰ ਨੂੰ ਇਸ ਦੇ ਰਾਜਾਂ ਦੀ ਵੱਡੀ ਗਿਣਤੀ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

LEAVE A REPLY

Please enter your comment!
Please enter your name here