Punjab Chye Ek Din Chye Hi KAyi KIsan Mare......

ਤਾਜਾ ਵੱਡੀ ਖਬਰ – ਪੰਜਾਬ ਚ ਇਕੋ ਦਿਨ ਵਾਪਰਿਆ ਕਹਿਰ ਕਈ ਕਿਸਾਨ ਮਰੇ……..

ਤਾਜਾ ਵੱਡੀ ਖਬਰ – ਪੰਜਾਬ ਚ ਇਕੋ ਦਿਨ ਵਾਪਰਿਆ ਕਹਿਰ ਕਈ ਕਿਸਾਨ ਮਰੇ……..

Punjab Chye Ek Din Chye Hi KAyi KIsan Mare......

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ  ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਇੱਕੋ ਦਿਨ 4 ਕਿਸਾਨਾਂ ਦੀ ਮੌਤ ,ਜਾਣੋ ਕਾਰਨ:ਬੀਤੇ ਦਿਨੀਂ ਪਏ ਬੇਵਕਤੇ ਮੀਂਹ ਨੇ ਕਿਸਾਨਾਂ ਨੂੰ ਵੱਡੀ ਚਿੰਤਾ ਵਿੱਚ ਪਾ ਦਿੱਤਾ ਹੈ।ਅਜਿਹੇ ਸੰਕਟ ਨੂੰ ਵੇਖਦਿਆਂ ਪਿੰਡ ਬੁੱਗਰਾਂ ਦੇ ਕਿਸਾਨ ਜਗਰਾਜ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਅਜਿਹੀ ਹੋਰ ਘਟਨਾ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ‘ਚ ਵਾਪਰੀ ਜਿੱਥੇ ਕਰਜ਼ੇ ਤੋਂ ਦੁਖੀ ਹੋਏ ਭਗਵੰਤ ਸਿੰਘ (56) ਪੁੱਤਰ ਦਰਬਾਰਾ ਸਿੰਘ ਨੇ ਵੀ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।ਜਾਣਕਾਰੀ ਮੁਤਾਬਕ ਮ੍ਰਿਤਕ ਜਗਰਾਜ ਸਿੰਘ ‘ਤੇ 10 ਲੱਖ ਦਾ ਬੈਂਕ ਦਾ ਕਰਜ਼ਾ ਸੀ ਜਿਸ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।

ਪੰਚਾਇਤ ਬੁੱਗਰਾਂ ਨੇ ਮ੍ਰਿਤਕ ਜਗਰਾਜ ਸਿੰਘ ਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।ਇਸੇ ਤਰ੍ਹਾਂ ਭਗਵੰਤ ਸਿੰਘ ਨੇ ਕਾਰਪੋਰੇਸ਼ਨ ਬੈਂਕ ਦਾ 4 ਲੱਖ ਰੁਪਏ ਕਰਜ਼ਾ ਦੇਣਾ ਸੀ।ਉੱਧਰ ਮੁਕਤਸਰ ਦੇ ਪਿੰਡ ਕੌਨੀ ਵਿੱਚ ਖੇਤ ਮਜ਼ਦੂਰ ਲਖਵੀਰ ਸਿੰਘ ਵੀ ਆਪਣੇ ਪਰਿਵਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ।ਮ੍ਰਿਤਕ ਲਖਵੀਰ ਸਿੰਘ ਆਪਣੇ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ।ਪੁਲਿਸ ਇਸ ਮਾਮਲੇ ਦੀ ਛਾਣਵੀਂਨ ਕਰ ਰਹੀ ਹੈ।

ਕਿਸਾਨਾਂ ‘ਤੇ ਕੁਦਰਤ ਨੇ ਉਦੋਂ ਕਹਿਰ ਢਾਹਿਆ ਜਦੋਂ ਰੋਪੜ ਦੇ ਪਿੰਡ ਕਾਕਰੋਂ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ (52) ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ।ਉਹ ਘਰ ਦੀ ਛੱਤ ‘ਤੇ ਸੁੱਕਣੇ ਪਾਈ ਸਰ੍ਹੋਂ ਚੁੱਕਣ ਗਿਆ ਸੀ ਤਾਂ ਅਸਮਾਨੀ ਬਿਜਲੀ ਨੇ ਉਸ ਦੀ ਜਾਨ ਲੈ ਲਈ।

LEAVE A REPLY

Please enter your comment!
Please enter your name here