ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ 4 ਜੀਅ ਮਰੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ 4 ਜੀਅ ਮਰੇ

Agg Lagan Karan Ek Parivar Dye 4 Jihha Mare....

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਿੱਲੀ ਦੇ ਪ੍ਰੀਤਮਪੁਰਾ ‘ਚ ਸਥਿਤ ਕੋਹਾਟ ਇਲਾਕੇ ਵਿਚ ਇਕ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖਮੀ ਹੋਏ ਹਨ। ਇਹ ਹਾਦਸਾ ਅੱਜ ਤੜਕੇ ਵਾਪਰਿਆ ਹੈ। ਇਹ ਅੱਗ ਇਹਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਅੱਗ ਨੇ ਸਾਰੀ ਬਿੰਲਡਿੰਗ ਨੂੰ ਲਪੇਟ ‘ਚ ਲੈ ਲਿਆ। ਜਾਣਕਾਰੀ ਦੇ ਅਨੁਸਾਰ ਅੱਗ ਲੱਗਣਸਾਰ ਹੀ ਫਾਸਟ ਫਲੋਰ ‘ਤੇ ਰਹਿਣ ਵਾਲਾ ਨਾਗਪਾਲ ਪਰਿਵਾਰ ਇਸ ਅੱਗ ਦੀ ਲਪੇਟ ‘ਚ ਆ ਗਿਆ। ਇਸ ‘ਚ ਰਾਕੇਸ, ਉਸ ਦੀ ਪਤਨੀ ਟੀਨਾ ਅਤੇ ਉਹਨਾਂ ਦੇ ਬੇਟੇ ਹਿਮਾਂਸੂ (7) ਅਤੇ ਬੇਟੀ ਸ਼੍ਰੇਆ (3) ਦੀ ਮੌਤ ਹੋ ਗਈ।

ਉੱਥੇ ਹੀ ਅੱਗ ਬੁਝਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤਿੰਨ ਲੋਕਾਂ ਨੂੰ ਬਚਾਇਆ ਹੈ ਅਤੇ ਉਹਨਾਂ ਦੀ ਪਹਿਚਾਣ ਸਰਬਜੀਤ (91), ਐਸਵਰਿਆ ਰਾਏ (26) ਅਤੇ ਨੀਤੂ (54) ਦੇ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ ਇਹ ਤਿੰਨ ਲੋਕ ਬਿੰਲਡਿੰਗ ‘ਚ ਹੀ ਫਸੇ ਰਹਿ ਗਏ ਸਨ। ਜਿਹਨਾਂ ਨੂੰ ਬਾਅਦ ‘ਚ ਬਚਾਇਆ ਗਿਆ। ਉੱਥੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੇ ਲਈ ਆਈਆਂ। ਅੱਗ ‘ਤੇ ਇਹਨਾਂ ਗੱਡੀਆਂ ਨੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ। ਪਰ ਅੱਗ ਇਹਨੀ ਜਿਆਦਾ ਭਿਆਨਕ ਸੀ ਕਿ ਇਸ ਨੇ ਕੁੱਝ ਹੀ ਮਿੰਟਾਂ ‘ਚ ਕਾਫੀ ਤਬਾਹੀ ਮਚਾ ਦਿੱਤੀ ਸੀ।

ਇਸ ਤੋਂ ਬਿਨਾਂ ਇਸ ਹਾਦਸੇ ‘ਚ ਬਿੰਲਡਿੰਗ ‘ਚ ਖੜੀਆ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜਿਹਨਾਂ ਦੀ ਹਾਲਤ ਦੇਖਣ ‘ਚ ਵੀ ਕਾਫੀ ਮਾੜੀ ਲੱਗ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਿਲਡਿੰਗ ਦੇ ਗ੍ਰਾਂਊਡ ਫਲੋਰ ‘ਚ ਲੱਗੇ ਇਲੈਕਟ੍ਰੋਨਿਕ ਮੀਟਰ ਤੋਂ ਲੱਗਣੀ ਸ਼ੁਰੂ ਹੋਈ ਸੀ। ਜਿਸ ਦਾ ਪਤਾ ਲੱਗਦੇ ਹੀ ਗਾਰਡ ਨੇ ਬਿਲਡਿੰਗ ‘ਚ ਐਮਰਜੈਂਸੀ ਦੇ ਸਮੇਂ ਬਜਾਉਣ ਵਾਲਾ ਅਲਾਰਮ ਬਜਾ ਦਿੱਤਾ। ਜਿਸ ਤੋਂ ਬਾਅਦ ਬਿਲਡਿੰਗ ‘ਚ ਸਥਿਤ ਸਾਰੇ ਲੋਕ ਅਲਾਰਮ ਸੁਣ ਕੇ ਬਿਲਡਿੰਗ ‘ਚੋਂ ਬਾਹਰ ਆ ਗਏ। ਪਰ ਬਦਕਿਸਮਤੀ ਨਾਲ ਇਹ ਨਾਗਪਾਲ ਪਰਿਵਾਰ ਬਾਹਰ ਨਹੀਂ ਆ ਸਕਿਆ।

ਜਿਸ ਦੇ ਕਾਰਨ ਇਹ ਸਾਰਾ ਪਰਿਵਾਰ ਇਸ ਭਿਆਨਕ ਅੱਗ ਦੀ ਲਪੇਟ ‘ਚ ਆ ਗਿਆ। ਦਿੱਲੀ ਦੀ ਫਾਇਰ ਬ੍ਰਿਗੇਡ ਦੀ ਟੀਮ ਨੇ ਨਾਗਪਾਲ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਲਾਸ਼ਾਂ ਬਿਲਡਿੰਗ ਦੀਆਂ ਪੌੜੀਆਂ ‘ਚੋਂ ਬਰਾਮਦ ਕੀਤੀਆ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਧੂੰਏ ‘ਚ ਸਾਹ ਘੁੱਟਣ ਦੇ ਕਾਰਨ ਹੋਈ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਘਰ ‘ਚ ਅੱਗ ਸਾਰਟ ਸਰਕਟ ਦੇ ਨਾਲ ਲੱਗੀ। ਜਿਸ ਤੋਂ ਬਾਅਦ ਕੁੱਝ ਮਿੰਟਾਂ ‘ਚ ਹੀ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ‘ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਸਾਹ ਘੁੱਟਣ ਦੇ ਕਾਰਨ ਮੌਤ ਹੋ ਗਈ। ਇਸ ਤੋਂ ਬਿਨਾਂ ਇਸ ਅੱਗ ਦੇ ਕਾਰਨ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਨੂੰ ਇਲਾਜ਼ ਦੇ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਇਸ ਦੁਰਘਟਨਾ ਦੀ ਜਾਂਚ ਕਰ ਰਹੀ ਹੈ। ਪਰ ਅਜੇ ਵੀ ਪੂਰੀ ਤਰ੍ਹਾਂ ਨਾਲ ਇਸ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY