Punjab Layi Mosham Vibhag Di Ek Vadi Chetavani.......

ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਇਸ ਤਰੀਕ ਨੂੰ ਆਵੇਗਾ ਭਾਰੀ ਮੀਂਹ ਤੇ ਝੱਖੜ ਕਿਸਾਨਾਂ ਲਈ ਬੁਰੀ ਖਬਰ

ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਇਸ ਤਰੀਕ ਨੂੰ ਆਵੇਗਾ ਭਾਰੀ ਮੀਂਹ ਤੇ ਝੱਖੜ ਕਿਸਾਨਾਂ ਲਈ ਬੁਰੀ ਖਬਰ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਦੀ ਕਿਸਾਨੀ ਨੂੰ ਕਿਸੇ ਪਾਸਿਓਂ ਵੀ ਸਾਹ ਨਹੀਂ ਮਿਲ ਰਿਹਾ। ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਇਸ ਨੂੰ ਹੋਰ ਮੁਸ਼ਕਿਲ ਕਰ ਰਹੀ ਹੈ ਅਤੇ ਉਤੋਂ ਮੌਸਮ ਦੀ ਮਾਰ। ਕਿਸਾਨਾਂ ਦੀ ਫਸਲ ਇਸ ਵੇਲੇ ਪੱਕਣ ‘ਤੇ ਆਈ ਹੋਈ ਹੈ ਅਤੇ ਕਈ ਥਾਈਂ ਫਸਲ ਪੱਕ ਕੇ ਤਿਆਰ ਵੀ ਹੈ ਬਸ ਹੁਣ ਵਾਢੀ ਦਾ ਇੰਤਜਾਰ ਹੈ। ਵਾਢੀ ਦਾ ਮੌਸਮ ਵੀ ਜੋਰਾਂ ‘ਤੇ ਹੈ।

Punjab Layi Mosham Vibhag Di Ek Vadi Chetavani....... 1,

ਭਾਵੇਂ ਕਿਸਾਨ ਹਾਲੇ ਫਸਲ ਕੱਟਣ ਲਈ ਹੋਰ ਇੰਤਜਾਰ ਕਰਨ ਦੀ ਗੱਲ ਕਿਹ ਰਹੇ ਹਨ ਪਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਸਾਨਾਂ ਲਈ ਅੱਜ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ, ਜੇ ਕਿਸਾਨਾਂ ਨੇ ਆਪਣੀ ਫਸਲ ਬਚਾਉਣੀ ਹੈ ਤਾਂ 16 ਅਪ੍ਰੈਲ ਤੋਂ ਪਹਿਲਾਂ ਫਸਲ ਨੂੰ ਸੰਭਾਲ ਲੈਣ। ਕਿਓਂਕਿ 16 ਤੇ17 ਅਪ੍ਰੈਲ ਨੂੰ ਪੰਜਾਬ ਸਮੇਤ ਦਿੱਲੀ, ਹਰਿਆਣਾ ਵਿਚ ਭਾਰਤੀ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਤੇ ਝੱਖੜ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਮੀਂਹ ਦੇ ਨਾਲ ਨਾਲ ਤੇਜ ਹਵਾਵਾਂ ਵਾਲਾ ਮੁੜ ਬੰਦਾ ਜਾ ਰਿਹਾ ਹੈ ਅਤੇ ਕਈ ਥਾਈਂ ਹੁਣ ਤੋਂ ਹੀ ਬੇਮੌਸਮੀ ਬਰਸਾਤ ਹੋ ਰਹੀ ਹੈ ਜਿਸ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਜੇਕਰ ਸੰਭਵ ਹੈ ਤਾਂ ਕਿਸਾਨ ਅੱਜ ਤੇ ਕੱਲ੍ਹ ਤੱਕ ਕਣਕ ਦੀ ਵਾਢੀ ਕਰ ਲੈਣ । ਜੇਕਰ ਕਣਕ 16 ਜਾ 17 ਤਰੀਕ ਨੂੰ ਮੰਡੀ ਵਿੱਚ ਸੁੱਟਣੀ ਹੈ ਤਾਂ ਓਹਨਾ ਦਿਨਾਂ ਵਾਸਤੇ ਤਰਪਾਲ ਵਗੈਰਾ ਦਾ ਵੀ ਪ੍ਰਬੰਧ ਰੱਖਣ ।

ਫਸਲ ਤਿਆਰ ਹੋ ਚੁਕੀ ਹੈ ਬਸ ਹੁਣ ਉਸ ਨੂੰ ਸਾਂਭਣ ਦਾ ਵੇਲਾ ਆਇਆ ਹੈ ਅਤੇ ਉਸ ‘ਤੇ ਪੈ ਰਹੀ ਮੌਸਮ ਦੀ ਮਾਰ ਕਿਸਾਨਾਂ ਦੇ ਸਾਹ ਔਖੇ ਕਰ ਰਹੀ ਹੈ। ਬੀਤੇ ਦਿਨੀਂ ਵੀ ਕਈ ਥਾਈਂ ਬਹੁਤ ਮੀਂਹ ਪਿਆ ਜਿਸ ਕਾਰਨ ਇਲਾਕੇ ਦੀ ਖੜ੍ਹੀ ਫਸਲ ਤਬਾਹ ਹੋ ਗਈ। ਇਸ ਲਈ ਮੌਸਮ ਵਿਭਾਗ ਕਿਸਾਨਾਂ ਨੂੰ ਫਸਲ ਸੰਭਾਲਣ ਲਈ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਰਿਹਾ ਹੈ। ਇਸ ਲਈ ਹੁਣ ਕਿਸਾਨਾਂ ਨੂੰ ਆਪਣੀ ਫਸਲ ਸੰਭਾਲਣ ਦਾ ਹੰਭਲਾ ਕਰਨਾ ਪੈਣਾ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

LEAVE A REPLY

Please enter your comment!
Please enter your name here