ਇੱਥੇ ਇੱਕ ਘੰਟੇ ‘ਚ ਵਿਕ ਜਾਂਦੀ ਕਿਸਾਨ ਦੀ ਫ਼ਸਲ, ਟਰਾਲੀ ਪਿੱਛੇ ਮਿਲਦਾ 5000 ਰੁਪਏ ਦਾ ਵਾਧੂ ਫ਼ਾਇਦਾ

ਸੁਖਵਿੰਦਰ ਸਿੰਘ

ਇੱਥੇ ਇੱਕ ਘੰਟੇ ‘ਚ ਵਿਕ ਜਾਂਦੀ ਕਿਸਾਨ ਦੀ ਫ਼ਸਲ, ਟਰਾਲੀ ਪਿੱਛੇ ਮਿਲਦਾ 5000 ਰੁਪਏ ਦਾ ਵਾਧੂ ਫ਼ਾਇਦਾ

ਕਣਕ ਦੀ ਲਿਫ਼ਟਿੰਗ ਤੇ ਹੋਰ ਸਮੱਸਿਆ ਕਾਰਨ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਹਾਲਤ ਇਹ ਹੈ ਕਿ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਕਈ-ਕਈ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉੱਤੋਂ ਬੇਮੌਸਮੀ ਬਾਰਸ਼ ਕਿਸਾਨ ਦੀ ਫ਼ਸਲ ਮੰਡੀ ਵਿੱਚ ਖ਼ਰਾਬ ਹੋਈ ਹੈ। ਪਰ ਇਨ੍ਹਾਂ ਦਿੱਕਤਾਂ ਤੋਂ ਪਰੇ ਪੰਜਾਬ ਦੀ ਇੱਕ ਜਗ੍ਹਾ ਅਜਿਹੀ ਵੀ ਇਹ ਜਿੱਥੇ ਕਿਸਾਨ ਦੀ ਫ਼ਸਲ ਇੱਕ ਘੰਟੇ ਵਿੱਚ ਵਿਕ ਜਾਂਦੀ ਹੈ, ਤੇ ਉਸ ਨੂੰ ਪ੍ਰਤੀ ਟਰਾਲੀ ਪਿੱਛੇ ਪੰਜ ਹਜ਼ਾਰ ਦਾ ਵਾਧੂ ਫ਼ਾਇਦਾ ਵੀ ਹੁੰਦਾ ਹੈ। ਇੰਨਾ ਹੀ ਨਹੀਂ ਕਿਸਾਨ ਮੰਡੀ ਦੇ ਕੋਈ ਖ਼ਰਚੇ ਨਹੀਂ ਦੇਣ ਪੈਂਦੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਸਾਈਂਲੋ ਪਲਾਂਟ ਦੀਆਂ,ਜਿਹੜਾ ਅੱਜ ਕਿਸਾਨ ਲਈ ਵਰਦਾਨ ਬਣ ਗਿਆ ਹੈ। ਹੁਣ ਦੂਜੇ ਜ਼ਿਲਿਆਂ ਦੇ ਕਿਸਾਨ ਵੀ ਇਸ ਪਲਾਂਟ ਵਿੱਚ ਆਪਣੀ ਫ਼ਸਲ ਵੇਚਣ ਆ ਰਹੇ ਹਨ।

ਕਿਸਾਨ ਗੁਲਜ਼ਾਰ ਸਿੰਘ ਮੁਤਾਬਕ ਇੱਥੇ ਕਣਕ ਵੇਚਣ ਨਾਲ ਉਸ ਨੂੰ ਪ੍ਰਤੀ ਟਰਾਲੀ ਪੰਜ ਹਜ਼ਾਰ ਦਾ ਬੱਚਤ ਹੋਈ ਹੈ। ਮੰਡੀਆਂ ਵਿੱਚ ਲੇਬਰ, ਕਣਕ ਦੀ ਸਾਂਭ-ਸੰਭਾਲ, ਸਾਫ਼ ਸਫ਼ਾਈ ਤੇ ਹੋਰ ਖ਼ਰਚੇ ਬਹੁਤ ਹੁੰਦੇ ਸਨ। ਪਰ ਇੱਥੇ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ ਸਿੱਧਾ ਟਰਾਲੀ ਲੋਡ ਹੋਣ ਤੋਂ ਬਾਅਦ ਉਹ ਵਿਹਲੇ ਹੋ ਜਾਂਦੇ ਹਨ।

ਇੱਥੇ ਆਪਣੀ ਫ਼ਸਲ ਵੇਚ ਚੁੱਕੇ ਕਿਸਾਨ ਨਿਰਵੈਰ ਸਿੰਘ ਦਾ ਕਹਿਣ ਹੈ ਕਿ ਇਸ ਪਲਾਂਟ ਵਿੱਚ ਉਸ ਦੀ ਇੱਕ ਘੰਟੇ ਆਪਣੀ ਕਣਕ ਦੀ ਫ਼ਸਲ ਵੇਚ ਕੇ ਵਿਹਲਾ ਹੋ ਗਿਆ ਹੈ। ਜਦਕਿ ਮੰਡੀਆਂ ਵਿੱਚ ਉਨ੍ਹਾਂ ਨੂੰ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਸਨ ਤੇ ਬਾਰਸ਼ ਦੇ ਵਜ੍ਹਾ ਨਾਲ ਪਹਿਲਾਂ ਉਨ੍ਹਾਂ ਦੀ ਫ਼ਸਲ ਵੀ ਖ਼ਰਾਬ ਹੋ ਜਾਂਦੀ ਸੀ। ਇਸ ਪਲਾਂਟ ਵਿੱਚ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਮੁੱਲ ਵੀ ਨਾਲੋਂ-ਨਾਲ ਮਿਲ ਗਿਆ ਹੈ।

Ek Ghatye Chye Vik Jandi Hai Kisan Di Taraki..... Milda Hai 5000 Da Faydaa

ਕਿਸਾਨ ਬੇਅੰਤ ਸਿੰਘ ਨੇ ਕਿਹਾ ਕਿ ਅੱਠ ਵਜੇ ਘਰੋਂ ਚੱਲਿਆ ਸੀ 10 ਵਜੇ ਨੂੰ ਆਪਣੀ ਫ਼ਾਸਲਾ ਵੇਚ ਕੇ ਵਿਹਲਾ ਹੋ ਗਿਆ ਹੈ। ਫ਼ਸਲਾਂ ਦਾ ਬਿੱਲ ਵੀ ਨਾਲੋਂ-ਨਾਲ ਮਿਲ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਮੰਡੀ ਵਿੱਚ ਫ਼ਸਲ ਵੇਚਣ ਕਈ ਦਿਨ ਬੈਠਣਾ ਪੈਂਦਾ ਸੀ। ਕਣਕ ਦੀ ਸਾਂਭ ਲਈ ਕਈ ਤਰ੍ਹਾਂ ਦੇ ਖ਼ਰਚੇ ਕਰਨੇ ਪੈਂਦੇ ਸਨ, ਫਿਰ ਕਣਕ ਖ਼ਰਾਬ ਹੋ ਜਾਂਦੀ ਸੀ। ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ।

ਪਲਾਂਟ ਮੈਨੇਜਰ ਅਮਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਅਦਾਨੀ ਵੱਲੋਂ ਲਗਾਇਆ ਇਹ ਸਾਈਂਲੋ ਪਲਾਂਟ ਕਿਸਾਨਾਂ ਲਈ ਵਰਦਾਨ ਬਣ ਚੁੱਕਾ ਹੈ। ਇਸ ਪਲਾਂਟ ਵਿੱਚ ਆਧੁਨਿਕ ਤਕਨੀਕ ਰਾਹੀਂ ਕਣਕ ਚੈੱਕ ਹੁੰਦੀ ਹੈ ਅਤੇ ਲਿਫ਼ਟਿੰਗ ਦਾ ਕੰਮ ਪੂਰਾ ਹੁੰਦਾ ਹੈ। ਉਨ੍ਹਾਂ ਕੋਲ ਰੋਜ਼ਾਨਾ ਚਾਰ ਤੋਂ ਪੰਜ ਸੋ ਕਣਕ ਦੀਆਂ ਟਰਾਲੀਆਂ ਆ ਰਹੀਆਂ ਹਨ। 86 ਹਜ਼ਾਰ ਮੈਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ 2 ਲੱਖ ਟਨ ਦੀ ਸਮਰੱਥਾ ਵਾਲੇ ਇਸ ਪਲਾਂਟ ਦੀ ਡੇਢ ਲੱਖ ਮੈਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ। ਕਿਸਾਨ ਇੱਥੇ ਤਿੰਨ ਤੋਂ ਚਾਰ ਘੰਟੇ ਵਿੱਚ ਵਿਹਲਾ ਹੋ ਜਾਂਦਾ ਹੈ ਤੇ ਇਸ ਦੀ ਪੈਂਮੇਟ ਉਸ ਦੇ ਖਾਤੇ ਵਿੱਚ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੀ ਖ਼ਾਸੀਅਤ ਕਾਰਨ ਦੂਜੇ ਜ਼ਿਲਿਆਂ ਦੇ ਕਿਸਾਨ ਵੀ ਇਸ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਲੱਗੇ ਹਨ।

ਜ਼ਰੂਰਤ ਹੈ ਅਜਿਹੀਆਂ ਸਹੂਲਤਾਂ ਸਰਕਾਰੀ ਪੱਧਰ ਤੇ ਵੀ ਮੁਹੱਈਆ ਕਰਾਇਆਂ ਜਾਣ ਤਾਂ ਜੋ ਮਹੀਨਿਆਂ ਦੀ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚੇ ਕਿਸਾਨ ਨੂੰ ਖੱਜਲ ਖ਼ੁਆਰ ਹੋਣ ਤੋਂ ਬਚਾਇਆ ਜਾ ਸਕੇ।

LEAVE A REPLY