Punjab Waliyaa Nu 1 May To Karana Pave Ga Ehhh Kaam

ਸਰਕਾਰੀ ਹੁਕਮ – 1 ਮਈ ਤੋਂ ਪੰਜਾਬੀਆਂ ਨੂੰ ਕਰਨਾ ਪਵੇਗਾ ਇਹ ਕੰਮ ਨਹੀਂ ਤਾਂ ਪਛਤਾਵੋਂਗੇ ਫਿਰ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਸਰਕਾਰੀ ਹੁਕਮ – 1 ਮਈ ਤੋਂ ਪੰਜਾਬੀਆਂ ਨੂੰ ਕਰਨਾ ਪਵੇਗਾ ਇਹ ਕੰਮ ਨਹੀਂ ਤਾਂ ਪਛਤਾਵੋਂਗੇ ਫਿਰ

ਪੰਜਾਬ ਵਿੱਚ ਇੱਕ ਮਈ ਤੋਂ ਪ੍ਰੋਫੈਸ਼ਨਲ ਟੈਕਸ ਭਰਨਾ ਲਾਜ਼ਮੀ ਹੋ ਗਿਆ ਹੈ| ਪੰਜਾਬ ਸਰਕਾਰ ਨੇ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ| ਨਾਲ ਹੀ ਸ਼ੁੱਕਰਵਾਰ ਨੂੰ ਟੈਕਸ ਕੁਲੈਕਟ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ| ਹਾਲਾਂਕਿ ਟੈਕਸ ਜਮ੍ਹਾ ਕਰਵਾਉਣ ਦੇ ਨਿਯਮਾਂ ਬਾਰੇ ਹਾਲੇ ਅਲੱਗ ਤੋਂ ਨੋਟੀਫ਼ਿਕੇਸ਼ਨ ਕੀਤਾ ਜਾਵੇਗਾ| ਇਹ ਟੈਕਸ ਉਨ੍ਹਾਂ ਲੋਕਾਂ ਲਈ ਭਰਨਾ ਲਾਜ਼ਮੀ ਹੋਵੇਗਾ, ਜੋ ਸਾਲਾਨਾ ਢਾਈ ਲੱਖ ਜਾਂ ਉਸ ਤੋਂ ਵੱਧ ਦੀ ਤਨਖ਼ਾਹ ਲੈਂਦੇ ਹਨ| ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਕੇਂਦਰੀ ਮੁਲਾਜ਼ਮਾਂ, ਫ਼ੌਜੀਆਂ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਹ ਟੈਕਸ ਅਦਾ ਕਰਨਾ ਹੋਵੇਗਾ, ਜੋਕਿ 200 ਰੁਪਏ ਪ੍ਰਤੀ ਮਹੀਨਾ ਹੋਵੇਗਾ| ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਵਿੱਚ ਇਸ ਬਾਰੇ ਤਜਵੀਜ਼ ਰੱਖੀ ਸੀ|

ਕਿਵੇਂ ਜਮ੍ਹਾਂ ਹੋਵੇਗਾ ਟੈਕਸ ?

ਇੰਪਲਾਇਰ ਖ਼ੁਦ ਆਪਣੇ ਕਰਮਚਾਰੀਆਂ ਦੀ ਤਨਖ਼ਾਹ ‘ਚੋਂ ਪੈਸੇ ਕੱਟ ਕੇ ਜਮ੍ਹਾਂ ਕਰਵਾਉਣਗੇ ਜੇਕਰ ਕਰਮਚਾਰੀ ਖ਼ੁਦ ਜਮ੍ਹਾਂ ਕਰਵਾਉਣਾ ਚਾਉਂਦੇ ਹਨ ਤਾਂ ਓਹਨਾ ਨੂੰ ਇੰਪਲਾਇਰ ਨੂੰ ਲਿਖ ਕੇ ਦੇਣਾ ਪਵੇਗਾ| ਕਰਮਚਾਰੀਆਂ ਲਈ ਅਲੱਗ ਤੋਂ ਟੈਕਸ ਪੰਜੀਕਰਨ ਨੰਬਰ ਲੈਣਾ ਲਾਜ਼ਮੀ ਹੋ ਗਿਆ ਹੈ| ਹਾਲੇ ਤੈਅ ਨਹੀਂ ਕੀਤਾ ਗਿਆ ਹੈ ਕਿ ਕੇੜਾ ਵਿਭਾਗ ਦੇ ਅਧਿਕਾਰੀ ਇਹ ਜ਼ਿੰਮਾ ਸੰਭਾਲਣਗੇ| ਰਿਟਰਨ ਭਰਨ ਬਾਰੇ ਵੀ ਨਿਯਮ ਹਾਲੇ ਤੈਅ ਨਹੀਂ ਹੋਏ ਹਨ| ਰਿਟਰਨ ਦੀ ਸਮਾਂ ਹੱਦ ਅਤੇ ਨਿਯਮਾਂ ਬਾਰੇ ਅਲੱਗ ਤੋਂ ਨੋਟੀਫ਼ਿਕੇਸ਼ਨ ਜਾਰੀ ਕੀਤੀ ਜਾਵੇਗੀ|

ਟੈਕਸ ਜਮ੍ਹਾਂ ਨਾ ਕਰਨ ‘ਤੇ ਭਰਨਾ ਹੋਵੇਗਾ ਜੁਰਮਾਨਾ…

ਟੈਕਸ ਜਮ੍ਹਾਂ ਕਰਵਾਉਣ ‘ਚ ਦੇਰੀ ‘ਤੇ 50 ਰੁਪਏ ਪ੍ਰਤੀ ਦਿਨ ਪੈਨਲਟੀ ਲੱਗੇਗੀ ਅਤੇ ਗ਼ਲਤ ਸੂਚਨਾ ਦੇਣ ‘ਤੇ 50 ਹਜ਼ਾਰ ਰੁਪਏ ਇੱਕ ਮੁਸ਼ਤ ਪੈਨਲਟੀ ਵੀ ਦੇਣੀ ਪੈ ਸਕਦੀ ਹੈ| ਦੇਰੀ ਨਾਲ ਰਿਟਰਨ ਭਰਨ ‘ਤੇ 50 ਰੁਪਏ ਪ੍ਰਤੀ ਦਿਨ ਲੱਗੇਗਾ ਜੁਰਮਾਨਾ| ਪੰਜਾਬ ਵੈਟ ਐਕਟ ਅਤੇ ਪੰਜਾਬ ਰੈਵੀਨਿਊ ਐਕਟ ਦੇ ਹਿਸਾਬ ਨਾਲ ਇਸ ਦੀ ਉਲੰਘਣਾ ਕਰਨ ਆਲ਼ੇ ਨੂੰ ਪੈਨਲਟੀ ਪਵੇਗੀ| ਵਿਆਜ ਅਤੇ ਰਿਕਵਰੀ ਜੁਰਮਾਨੇ ਖ਼ਿਲਾਫ਼ ਕਰ ਦਾਤਾ ਪੰਜਾਬ ਵੈਟ ਟ੍ਰਿਬਿਊਨਲ ਸੈਕੰਡ ਕੰਪਲੇਂਟ ਅਥਾਰਿਟੀ ਕੋਲ ਅਪੀਲ ਕਰ ਸਕਦੇ ਨੇ ਅਪੀਲ|

LEAVE A REPLY

Please enter your comment!
Please enter your name here